ਦੁਰਗਾਪੁਰ ਲੜ੍ਹਾਈ ‘ਚ ਔਰਤਾਂ ਤੇ ਕੀਤੇ ਪਰਚੇ ਰੱਦ ਕੀਤੇ ਜਾਣ- ਇੰਜ. ਸਵਰਨ ਸਿੰਘ

 

ਦੁਰਗਾਪੁਰ ਲੜ੍ਹਾਈ ‘ਚ ਔਰਤਾਂ ਤੇ ਕੀਤੇ ਪਰਚੇ ਰੱਦ ਕੀਤੇ ਜਾਣ- ਇੰਜ. ਸਵਰਨ ਸਿੰਘ
ਨਿਰਪੱਖ ਜਾਂਚ ਕਰਕੇ ਸਾਰੇ ਅਸਲ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ

ਸੁਲਤਾਨਪੁਰ ਲੋਧੀ  (ਵੀਓਪੀ ਬਿਊਰੋ) ਹਲਕਾ ਸੁਲਤਾਨਪੁਰ ਲੋਧੀ ਦੇ ਸ਼੍ਰੋਮਣੀ ਅਕਾਲੀ ਦਲ ਵਰਕਰਾਂ ਦੀ ਇਕ ਵਿਸ਼ੇਸ਼ ਮੀਟਿੰਗ ਇੰਜ. ਸਵਰਨ ਸਿੰਘ ਮੈਂਬਰ ਪੀ ਏ ਸੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪਿਛਲੇ ਦਿਨੀਂ ਜੋ ਪਿੰਡ ਦੁਰਗਾਪੁਰ ਵਿਚ ਵਾਪਰੀ ਮੰਦਭਾਗੀ ਘਟਨਾ ਉਪਰੰਤ ਪਿੰਡ ਵਿਚ ਪੁਲੀਸ ਵੱਲੋਂ ਸਿਆਸੀ ਦਬਾਅ ਹੇਠ ਪੈਦਾ ਕੀਤੇ ਡਰ ਦੇ ਮਹੌਲ ਦੀ ਨਿੰਦਾ ਕੀਤੀ ਅਤੇ ਐਸ ਐਸ ਪੀ ਹਰਕਮਲਪ੍ਰੀਤ ਸਿੰਘ ਖੱਖ ਕਪੂਰਥਲਾ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸੱਤਾਧਾਰੀ ਧਿਰ ਦੀ ਸ਼ਹਿ ਤੇ ਬਾਹਰੋਂ ਆਏ ਕੁਝ ਲੋਕਾਂ ਵਲੋਂ ਪਿੰਡ ਦਾ ਮਹੌਲ ਖਰਾਬ ਕਰਨ ਵਾਲਿਆਂ ਵਿਰੁਧ ਕੇਸ ਦਰਜ ਕੀਤੇ ਜਾਣ।ਪਿੰਡ ਵਿਚ ਵਾਪਰੀ ਇਸ ਘਟਨਾ ਦੇ ਸਬੰਧ ਵਿੱਚ
ਜਿਹਨਾ ਔਰਤਾਂ ਉੱਪਰ ਝੂਠੇ ਪਰਚੇ ਦਰਜ ਕੀਤੇ ਹਨ ਉਹ ਰੱਦ ਕੀਤੇ ਜਾਣ। ਉਹਨਾਂ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਜਦੋਂ ਲੜਾਈ ਹੋਈ ਉਸ ਸਮੇਂ ਸੱਤਾਧਾਰੀ ਧਿਰ ਦਾ ਮੌਕੇ ਦਾ ਗਵਾਹ 20 ਤੋਂ ਵੀ ਘੱਟ ਆਦਮੀ ਆਖਦਾ ਹੈ। ਪਰ ਪੁਲੀਸ ਵੱਲੋਂ ਬੇਦੋਸ਼ੇ 27 ਬੰਦਿਆਂ ਤੇ ਝੂਠਾਂ ਕੇਸ ਦਰਜ ਕੀਤਾ ਹੈ ਜੋ ਸਰਾਸਰ ਗਲਤ ਹੈ। ਉਹਨਾਂ ਕਿਹਾ ਕਿ ਪਿੰਡ ਵਿੱਚ ਹਥਿਆਰ ਲੈ ਕੇ ਬਾਹਰੋਂ ਆਏ ਲੋਕਾਂ ਦੇ ਖਿਲਾਫ ਵੀ ਕੇਸ ਦਰਜ ਕੀਤੇ ਜਾਣ।

ਉਹਨਾਂ ਕਿਹਾ ਕਿ ਪਿਛਲੇ ਦਿਨੀਂ ਅਕਾਲੀ ਤੇ ਬਸਪਾ ਆਗੂਆਂ ਨੇ ਸਾਬਕਾ ਕੈਬਨਿਟ ਮੰਤਰੀ ਡਾ. ਉਪਿੰਦਰਜੀਤ ਕੌਰ ਦੀ ਅਗਵਾਈ ਹੇਠ ਐਸ.ਐਸ.ਪੀ. ਕਪੂਰਥਲਾ ਸ੍ਰੀ ਹਰਕਮਲਪ੍ਰੀਤ ਸਿੰਘ ਖੱਖ ਨੂੰ ਮਿਲੇ ਤੇ ਮੰਗ ਕੀਤੀ ਸੀ ਕਿ ਪਿੰਡ ਦੁਰਗਾਪੁਰ ਵਿੱਚ ਦੋ ਧਿਰਾਂ ਦੀ ਹੋਈ ਲੜ੍ਹਾਈ ਦੀ ਵਾਪਰੀ ਮੰਦਭਾਗੀ ਘਟਨਾ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਉਹਨਾਂ ਮੰਗ ਕੀਤੀ ਕਿ ਜਿਨ੍ਹਾਂ ਨੇ ਜ਼ਬਰਦਸਤੀ ਜ਼ਿੱਦ ਕਰਕੇ ਮੋਟਰ ਚਲਾਉਂਣ ਤੇ ਲੜਾਈ ਸ਼ੁਰੂ ਕਰਵਾਈ ਉਨ੍ਹਾਂ ਸਾਰੇ ਵਿਅਕਤੀਆਂ ਖਿਲਾਫ ਕਰਾਸ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ ਤੇ ਨਿਰਦੋਸ਼ ਲੋਕਾਂ ਅਤੇ ਪਿੰਡ ਦੀਆਂ ਅੋੌਰਤਾਂ ਤੇ ਬੱਚਿਆਂ ਨੂੰ ਪੁਲਸ ਵੱਲੋਂ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਤੇ ਪਿੰਡ ‘ਚ ਸਿਰਫ ਅਕਾਲੀ ਦਲ ਨਾਲ ਸਬੰਧਿਤ ਲੋਕਾਂ ਨੂੰ ਛਾਪੇ ਮਾਰ ਕੇ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ।

ਇਸ ਮੌਕੇ ਬੀਬੀ ਗੁਰਪ੍ਰੀਤ ਕੌਰ ਮੈਂਬਰ ਐਸ ਜੀ ਪੀ ਸੀ,ਰਜਿੰਦਰ ਸਿੰਘ ਨਸੀਰੇਵਾਲ ,ਹਰਜਿੰਦਰ ਸਿੰਘ ਵਿਰਕ,ਕੱਥਾ ਸਿੰਘ ਸਾਬਕਾ ਚੇਅਰਮੈਨ,ਰਣਜੀਤ ਸਿੰਘ ਬਿਧੀ ਪੁਰ,ਗੁਰਦਿਆਲ ਸਿੰਘ ਬੂਹ,ਮਲਕੀਅਤ ਸਿੰਘ ਚੂਹੜ ਪੁਰ,ਵਿਜੈਪਾਲ ਸਿੰਘ,ਬਲਜੀਤ ਕੋਰ ਕਮਾਲ ਪੁਰ,ਹਰਜਿੰਦਰ ਸਿੰਘ ਲਾਡੀ, ਕੰਵਲਜੀਤ ਸਿੰਘ ਹੈਬਤ ਪੁਰ,ਬਲਜਿੰਦਰ ਸਿੰਘ ਚੂਹੜ ਪੁਰ, ਮਹਿੰਦਰ ਕੌਰ ਨੰਬਰਦਾਰਨੀ,ਬਲਬੀਰ ਸਿੰਘ ਮੱਲਗੁਜਾਰ ,ਇੰਦਰ ਸਿੰਘ ਲਾਟੀਆਂਵਾਲ,ਮੋਹਨ ਸਿੰਘ ਪਿੰਸੀਪਲ ਆਦਿ ਹਾਜ਼ਰ ਸਨ।

 

error: Content is protected !!