ਸਾਬਕਾ ਵਿਧਾਇਕ ਦੇ ਆਧਾਰ ਕਾਰਡ ਨਾਲ ਛੇੜਛਾੜ ਕਰ ਕੇ ਵੇਚ ਦਿੱਤੀ ਕਾਰ, ਫੋਟੋ ਹੋਰ ਤੇ ਨਾਂ ਹੋਰ ਦੇਖ ਕੇ ਭੇਜਿਆ ਮੱਕੜ ਮੋਟਰਸ ਨੂੰ ਨੋਟਿਸ…

ਸਾਬਕਾ ਵਿਧਾਇਕ ਦੇ ਆਧਾਰ ਕਾਰਡ ਨਾਲ ਛੇੜਛਾੜ ਕਰ ਕੇ ਵੇਚ ਦਿੱਤੀ ਕਾਰ, ਫੋਟੋ ਹੋਰ ਤੇ ਨਾਂ ਹੋਰ ਦੇਖ ਕੇ ਭੇਜਿਆ ਮੱਕੜ ਮੋਟਰਸ ਨੂੰ ਨੋਟਿਸ…

ਵੀਓਪੀ ਬਿਊਰੋ – ਜਲੰਧਰ ਵਿਚ ਇਸ ਸਮੇਂ ਇਕ ਨਵਾਂ ਹੀ ਫਰਜੀਵਾੜਾ ਚੱਲ ਰਿਹਾ ਹੈ। ਇਸ ਵਿਚ ਕਿਸੇ ਦੇ ਆਧਾਰ ਕਾਰਡ ਨਾਲ ਛੇੜਛਾੜ ਕਰ ਕੇ ਕਿਸੇ ਹੋਰ ਦਾ ਆਧਾਰ ਕਾਰਡ ਬਣਾ ਦਿੱਤਾ ਜਾਂਦਾ ਹੈ ਅਤੇ ਇਸ ਤਰਹਾਂ ਇਕ ਨਕਲੀ ਆਈਡੀ ਜ਼ਰੀਏ ਉਸ ਨਾਲ ਅੱਗੇ ਦੇ ਕੰਮ ਕੀਤੇ ਜਾਂਦੇ ਹਨ। ਇਸ ਫਰਜੀਵਾੜੇ ਦਾ ਪਰਦਾਫਾਸ ਹੋਣ ਤੋਂ ਬਾਅਦ ਆਰਟੀਏ ਸਕੱਤਰ ਡਾ. ਰਜਤ ਓਬਰਾਏ ਨੇ ਬੁੱਧਵਾਰ ਨੂੰ ਮੱਕੜ ਮੋਟਰਸ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ ਵਿਚ ਮੱਕੜ ਮੋਟਰਸ ਤੋਂ ਇਸ ਫਰਜੀਵਾੜੇ ਸਬੰਧੀ ਜਵਾਬ ਮੰਗਿਆ ਗਿਆ ਹੈ।

ਨੋਟਿਸ ਵਿਚ ਮੱਕੜ ਮੋਟਰਸ ਕੋਲੋਂ ਜਵਾਬ ਮੰਗਿਆ ਗਿਆ ਹੈ ਕਿ ਆਖਿਰ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਦੇ ਆਧਾਰ ਕਾਰਡ ਨਾਲ ਛੇੜਛਾੜ ਕਰ ਕੇ ਕਿਸੇ ਦੂਜੇ ਦਾ ਆਧਾਰ ਕਾਰਡ ਕਿਉਂ ਬਣਾਇਆ ਗਿਆ ਅਤੇ ਫਿਰ ਉਸ ਦੇ ਜ਼ਰੀਏ ਕਾਰ ਕਿਉਂ ਵੇਚੀ ਗਈ। ਨੋਟਿਸ ਵਿਚ ਪੁੱਛਿਆ ਗਿਆ ਹੈ ਕਿ ਆਖਿਰ ਇਹ ਫਰਜੀਵਾੜਾ ਕਿਸ ਦੀ ਸ਼ਹਿ ਉੱਤੇ ਕੀਤਾ ਗਿਆ ਹੈ। ਇਸ ਨੋਟਿਸ ਦਾ ਜਵਾਬ ਵੀ ਮੱਕੜ ਮੋਟਰਸ ਕੋਲੋਂ ਇਕ ਹਫਤੇ ਦੇ ਅੰਦਰ-ਅੰਦਰ ਮੰਗਿਆ ਗਿਆ ਹੈ। ਇਸ ਤੋਂ ਬਾਅਦ ਅਗਲੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।

ਇਸ ਫਰਜੀਵਾੜੇ ਦਾ ਪਰਦਾਫਾਸ ਸ਼ਾਇਦ ਨਾ ਹੁੰਦਾ ਜੇਕਰ ਵਾਹਨਾਂ ਦੇ ਰਜਿਸਟਰੇਸ਼ਨ ਨੰਬਰ ਜਾਰੀ ਕਰਨ ਤੋਂ ਪਹਿਲਾਂ ਵਾਹਨਾਂ ਦਸਤਾਵੇਜਾਂ ਦੀ ਪੜਤਾਲ ਨਾ ਕੀਤੀ ਜਾਂਦੀ। ਮੱਕੜ ਮੋਟਰਸ ਨੇ ਇਕ ਕਾਰ ਵੇਚਣ ਸਮੇਂ ਜੋ ਆਧਾਰ ਕਾਰਡ ਨਾਲ ਲਗਵਾਇਆ ਸੀ, ਉਸ ਆਧਾਰ ਕਾਰਡ ਵਿਚ ਫੋਟੋ ਤਾਂ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਦੀ ਸੀ ਪਰ ਨਾਂ ਸੌਰਭ ਚੱਢਾ ਤੇ ਜਨਮ ਤਰੀਕ 21.5.1970 ਅਤੇ ਘਰ ਦਾ ਪਤਾ ਮੋਤਾ ਸਿੰਘ ਨਗਰ. ਜਲੰਧਰ ਦਾ ਦਿੱਤਾ ਹੋਇਆ ਸੀ। ਜਦ ਕਿ ਸੁਸ਼ੀਲ ਰਿੰਕੂ ਬਸਤੀ ਦਾਨਿਸ਼ਮੰਦਾਂ ਦੇ ਰਹਿਣ ਵਾਲਾ ਹੈ। ਇਸ ਦੌਰਾਨ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਕ ਸਾਲ ਪਹਿਲਾਂ ਮੱਕੜ ਮੋਟਰਸ ਕੋਲੋਂ ਕਾਰ ਖਰੀਦੀ ਸੀ ਅਤੇ ਇਸ ਦੌਰਾਨ ਉਸ ਨੇ ਆਪਣਾ ਆਧਾਰ ਕਾਰਡ ਵੀ ਉਹਨਾਂ ਨੂੰ ਦਿੱਤਾ ਸੀ।

error: Content is protected !!