ਨਿਊਯਾਰਕ ਦੇ ਟਾਇਮਸ ਸਕੁਏਅਰ ‘ਤੇ ਬੰਦੀ ਸਿੰਘਾਂ ਦੇ ਹੱਕ ‘ਚ ਵਰਲਡ ਸਿੱਖ ਪਾਰਲੀਮੈਂਟ ਦੀ ਹਿਊਮਨ ਰਾਈਟਸ ਕਾਉਂਸਿਲ ਵਲੋਂ ਜ਼ੋਰਦਾਰ ਪ੍ਰਚਾਰ

ਨਿਊਯਾਰਕ ਦੇ ਟਾਇਮਸ ਸਕੁਏਅਰ ‘ਤੇ ਬੰਦੀ ਸਿੰਘਾਂ ਦੇ ਹੱਕ ‘ਚ ਵਰਲਡ ਸਿੱਖ ਪਾਰਲੀਮੈਂਟ ਦੀ ਹਿਊਮਨ ਰਾਈਟਸ ਕਾਉਂਸਿਲ ਵਲੋਂ ਜ਼ੋਰਦਾਰ ਪ੍ਰਚਾਰ

ਵੱਡੇ ਪੋਸਟਰ, ਫੋਟੋਆਂ ਲਗਾ ਕੇ ਹਰ ਇਕ ਬੰਦੀ ਸਿੰਘ ਬਾਰੇ ਡਿਟੇਲ ਵਿਚ ਜਾਣਕਾਰੀ ਦਰਸਾਈ ਗਈ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਵਰਲਡ ਸਿੱਖ ਪਾਰਲੀਮੈਂਟ ਦੀ ਹਿਊਮਨ ਰਾਈਟਸ ਕਾਉਂਸਿਲ ਵਲੋਂ ਟਾਇਮਸ ਸਕੁਏਅਰ ਵਿਖੇ ਸਮੂਹ ਬੰਦੀ ਸਿੰਘਾਂ ਦੇ ਹੱਕ ਵਿਚ ਵੱਡੇ ਪੋਸਟਰ, ਫੋਟੋਆਂ ਲਗਾ ਕੇ ਜਿਨ੍ਹਾਂ ਦੇ ਵਿਚ ਹਰ ਇਕ ਬੰਦੀ ਸਿੰਘ ਬਾਰੇ ਡਿਟੇਲ ਵਿਚ ਜਾਣਕਾਰੀ ਸੀ, ਪ੍ਰਚਾਰ ਕੀਤਾ ਗਿਆ। ਨਾਲ ਹੀ ਵੈਲਫੇਅਰ ਕਾਉਂਸਿਲ ਦੇ ਮੈਂਬਰਾਂ ਵਲੋਂ ਇੰਗਲਿਸ਼ ਵਿਚ ਪੈਂਫਲੇਟ ਵੰਡੇ ਗਏ ਜਿਨ੍ਹਾਂ ਵਿਚ ਸਿੱਖ ਸਿਆਸੀ ਕੈਦੀਆਂ ਦੀ ਸਾਰੀ ਜਾਣਕਾਰੀ ਦੇ ਨਾਲ, ਹਿੰਦੁਸਤਾਨ ਸਰਕਾਰ ਵਲੋਂ ਗਿਰਫ਼ਤਾਰ ਕਰਨ ਦੀ ਤਾਰੀਕ, ਕਿਹੜੀਆਂ ਧਾਰਾਵਾਂ ਲਾਈਆਂ, ਕਿੰਨੇ ਸਾਲ ਦੀ ਜੇਲ ਹੁਣ ਤਕ ਕਟ ਚੁਕੇ ਹਨ, ਅਤੇ ਹਾਲੇ ਵੀ ਹਿੰਦੁਸਤਾਨੀ ਕ਼ਾਨੂਨ ਦੇ ਅਧੀਨ ਸਜਾ ਪੂਰੀ ਕਰਨ ਦੇ ਬਾਵਜੂਦ ਤੇ 26-27 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਨ ।

ਜਾਲਮ ਸਰਕਾਰ ਵਲੋਂ ਸਿਆਸੀ ਸਿੱਖ ਕੈਦੀਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਜੇਲ੍ਹਾਂ ਵਿਚ ਬੰਦ ਕੀਤਾ ਹੋਇਆ ਹੈ, ਜਦੋਂ ਕੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਮੋਦੀ ਸਰਕਾਰ ਨੇ ਰਿਹਾ ਕਰ ਦਿਤਾ ਸੀ, ਉਸ ਤੋਂ ਬਾਦ ਪ੍ਰਿਗਿਆ ਸਾਧਵੀ ਜਿਸ ਦਾ ਕੇ ਬੰਬਈ ਦੇ ਬੰਬ ਧਮਾਕਿਆਂ ਵਿਚ ਹੱਥ ਸਬੂਤਾਂ ਨਾਲ ਸਾਬਤ ਹੋ ਚੁੱਕਿਆ ਸੀ ਫਿਰ ਵੀ ਉਸ ਨੂੰ ਇਲੈਕਸ਼ਨ ਲੜਾ ਕੇ ਮੋਦੀ ਸਰਕਾਰ ਵਿਚ ਮੈਂਬਰ ਪਾਰਲੀਮੈਂਟ ਬਣਾਇਆ ਹੋਇਆ ਹੈ , ਅਤੇ ਬਲਾਤਕਾਰੀ ਤੇ ਕਾਤਲ ਸਾਧ ਰਾਮ ਰਹੀਮ ਵਰਗੇ ਅਤੇ ਆਸਾ ਰਾਮ ਵਰਗੇ ਸਾਧ ਜੋ ਸਜਾਵਾਂ ਭੁਗਤ ਰਹੇ ਹਨ ਓਨਾ ਨੂੰ ਵੀ ਸਰਕਾਰ ਵਲੋਂ ਪੈਰੋਲ ਦਿਤੀ ਜਾਂਦੀ ਹੈ, ਇਸ ਤਰਾਂ ਦੇ ਹਾਲਤ ਵਿਚ ਸਿੱਖ ਸਿਆਸੀ ਕੈਦੀਆਂ ਬਾਰੇ ਇਥੇ ਲੋਕਾਂ ਨੂੰ ਜਾਗਰੂਕਤਾ ਪੈਦਾ ਕੀਤੀ ਗਈ ਹੈ । ਮੋਦੀ ਦੇ ਮੁਖ ਮੰਤਰੀ ਹੁੰਦਿਆਂ ਗੁਜਰਾਤ ਵਿਚ ਬਿਲਕਿਸ ਬਾਨੋ ਨਾ ਦੀ ਮੁਸਲਮਾਨ ਔਰਤ ਨਾਲ ਸਮੂਹਿਕ ਬਲਾਤਕਾਰ ਕਰਨ ਵਾਲੇ ਕੱਟੜ ਹਿੰਦੂ ਅੱਤਵਾਦੀਆਂ ਨੂੰ, ਜਦੋਂ 15 ਅਗਸਤ ਨੂੰ ਮੋਦੀ ਲਾਲ ਕਿਲੇ ਤੋਂ ਆਪਣੇ ਸੰਦੇਸ਼ ਵਿਚ ਔਰਤ ਦੇ ਮਾਣ ਸਤਿਕਾਰ ਦੀ ਗੱਲ ਕਹਿ ਰਿਹਾ ਸੀ ਓਸੇ ਮੌਕੇ ਮੋਦੀ ਸਰਕਾਰ ਵਲੋਂ ਬਿਲਕਿਸ ਬਾਨੋ ਦੇ ਬਲਾਤਕਾਰੀਆਂ ਨੂੰ ਰਿਹਾ ਕਰ ਦਿਤਾ ਗਿਆ।

ਇਹ ਦੋਹਰਾ ਮਾਪਦੰਡ ਹਿੰਦੁਸਤਾਨੀ ਸਰਕਾਰ ਵਲੋਂ ਸਿਖਾਂ ਦੇ ਨਾਲ ਹੋਰ ਘੱਟ ਗਿਣਤੀਆਂ ਦੇ ਨਾਲ ਵੀ ਅਪਣਾਇਆ ਜਾਂਦਾ ਹੈ ਖਾਸ ਕਰਕੇ ਪੰਜਾਬ ਦੇ ਸਿੱਖ ਨੌਜਵਾਨ ਜਿਨ੍ਹਾਂ ਨੂੰ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਛੱਡਿਆ ਨਹੀਂ ਜਾ ਰਿਹਾ। ਸੋ ਨਿਊ ਯਾਰਕ ਦੁਨੀਆ ਦੀ ਰਾਜਧਾਨੀ ਕਿਹਾ ਜਾਂਦਾ ਹੈ ਜਿਥੇ ਦੇ ਵੱਡੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ, ਓਥੇ ਅੰਗਰੇਜ਼ੀ ਦੇ ਵਿਚ ਇਹ ਸਾਰੀ ਜਾਣਕਾਰੀ ਦੇ ਨਾਲ ਲਿਟ੍ਰੇਚਰ ਵੰਡਿਆ ਗਿਆ। ਉਥੇ ਸਭ ਤੋਂ ਵਿਸ਼ੇਸ਼ ਗੱਲ ਰਹੀ ਕੇ ਅੱਜ ਓਥੇ ਬ੍ਰਾਜ਼ੀਲ ਦੇ ਲੋਕ ਵੀ ਆਪਣੀ ਅਜਾਦੀ ਲਈ ਪ੍ਰਦਰਸ਼ਨ ਕਰ ਰਹੇ ਸਨ ਓਹਨਾ ਨੇ ਵੀ ਬੰਦੀ ਸਿਖਾਂ ਦੇ ਮਸਲੇ ਸਮਝਣ ਤੋਂ ਬਾਅਦ, ਪ੍ਰਦਰਸ਼ਨ ਕਰ ਰਹੇ ਸਿਖਾਂ ਨਾਲ ਸ਼ਾਮਿਲ ਹੋਏ ਤੇ ਸ਼ੋਸ਼ਲ ਮੀਡੀਆ ਤੇ ਇਸ ਮਸਲੇ ਨੂੰ ਉਭਾਰਨ ਲਈ ਸਹਿਯੋਗ ਦਾ ਭਰੋਸਾ ਦਿੱਤਾ । ਇਹ ਸਾਰੀ ਜਾਣਕਾਰੀ ਲੈਣ ਤੋਂ ਬਾਦ ਸੈਲਾਨੀ ਤੇ ਹੋਰ ਲੋਕ ਮੂੰਹ ਵਿਚ ਉਂਗਲਾਂ ਪਾ ਰਹੇ ਸਨ ਕੇ ਸਿਖਾਂ ਦੇ ਨਾਲ ਭਾਰਤ ਦੇ ਵਿਚ ਹਕੂਮਤ ਏਨਾ ਧੱਕਾ ਕਰ ਰਹੀ ਹੈ ।

ਟਾਇਮਸ ਸਕੁਏਅਰ ਵਿਚ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਸ ਹਿੰਮਤ ਸਿੰਘ, ਮੈਸਾਚਿਊਸਟਸ ਤੋਂ ਵਰਲਡ ਸਿੱਖ ਪਾਰਲੀਮੈਂਟ ਵੇਲਫ਼ੇਅਰ ਕਾਊਂਸਲ ਦੇ ਸ ਗੁਰਨਿੰਦਰ ਸਿੰਘ ਧਾਲੀਵਾਲ ਅਤੇ ਬੱਲਜੀਦੰਰ ਸਿੰਘ ਸਵੈਨਿਰਨਾ ਕਾਊਸਲ, ਵਰਲਡ ਸਿੱਖ ਪਾਰਲੀਮੈਂਟ ਦੇ ਸ ਕੁਲਦੀਪ ਸਿੰਘ ਨਿਊਯਾਰਕ ਤੇ ਹੋਰ ਵੀ ਨੁਮਾਇੰਦਿਆਂ ਤੇ ਪੰਥਕ ਸਖਸ਼ੀਅਤਾਂ ਨੇ ਸਿੱਖ ਸਿਆਸੀ ਕੈਦੀਆਂ ਦੇ ਮੁੱਦੇ ਤੇ ਭਰਪੂਰ ਸਹਿਯੋਗ ਕੀਤਾ ਤੇ ਪ੍ਰਣ ਕੀਤਾ ਕਿ ਇਹ ਲੜਾਈ ਓਦੋਂ ਤੱਕਜਾਰੀ ਰਹੇਗੀ ਜਦੋਂ ਤੱਕ ਸਾਡਾ ਇਕ ਇੱਕ ਬੰਦੀ ਸਿੰਘ ਰਿਹਾਅ ਨਹੀਂ ਹੋ ਜਕੇ ਆਪਣੇ ਘਰਾਂ ਵਿੱਚ ਨਹੀਂ ਆ ਜਾਂਦੇ ।

error: Content is protected !!