ਦੇਸ਼ ਨੇ ਇਕ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਦੇਖਿਆ, ਹੁਣ ਸਾਨੂੰ ਇੱਕ ਕਮਜ਼ੋਰ ਪ੍ਰਧਾਨ ਮੰਤਰੀ ਦੀ ਲੋੜ: ਅਸਦੁਦੀਨ ਓਵੈਸੀ

ਦੇਸ਼ ਨੇ ਇਕ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਦੇਖਿਆ, ਹੁਣ ਸਾਨੂੰ ਇੱਕ ਕਮਜ਼ੋਰ ਪ੍ਰਧਾਨ ਮੰਤਰੀ ਦੀ ਲੋੜ: ਅਸਦੁਦੀਨ ਓਵੈਸੀ

ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਸਿਰਫ ਤਾਕਤਵਰ ਦੀ ਮਦਦ ਕਰਦਾ ਨਾ ਕਿ ਕਮਜ਼ੋਰਾਂ ਦੀ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):-ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਦੇ ਮੁਖੀ ਅਤੇ ਹੈਦਰਾਬਾਦ ਤੋਂ ਲੋਕ ਸਭਾ ਮੈਂਬਰ ਅਸਦੁਦੀਨ ਓਵੈਸੀ ਨੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ, ‘ਮੇਰਾ ਮੰਨਣਾ ਹੈ ਕਿ ਹਿੰਦੁਸਤਾਨ ਨੂੰ ਹੁਣ ਕਮਜ਼ੋਰ ਪ੍ਰਧਾਨ ਮੰਤਰੀ ਦੀ ਲੋੜ ਹੈ। ਅਸੀਂ ਇੱਕ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਦੇਖਿਆ ਹੈ, ਹੁਣ ਸਾਨੂੰ ਇੱਕ ਕਮਜ਼ੋਰ ਪ੍ਰਧਾਨ ਮੰਤਰੀ ਦੀ ਲੋੜ ਹੈ ਤਾਂ ਜੋ ਉਹ ਕਮਜ਼ੋਰਾਂ ਦੀ ਮਦਦ ਕਰ ਸਕੇ। ਇੱਕ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਸਿਰਫ ਤਾਕਤਵਰ ਦੀ ਮਦਦ ਕਰ ਰਿਹਾ ਹੈ। ਇਸ ਸਮੇਂ ਦੇਸ਼ ਨੂੰ ‘ਖਿਚੜੀ’ (ਬਹੁ-ਪਾਰਟੀ) ਸਰਕਾਰ ਦੀ ਵੀ ਲੋੜ ਹੈ।

ਓਵੈਸੀ ਨੇ ਅੱਗੇ ਕਿਹਾ, ‘ਭਾਜਪਾ ਕੋਲ ਲਗਭਗ 306 ਸੰਸਦ ਮੈਂਬਰ ਹਨ, ਪਰ ਪ੍ਰਧਾਨ ਮੰਤਰੀ ਅਜੇ ਵੀ ਸ਼ਿਕਾਇਤ ਕਰਦੇ ਹਨ ਕਿ ਸਿਸਟਮ ਉਨ੍ਹਾਂ ਨੂੰ ਕੰਮ ਨਹੀਂ ਕਰਨ ਦਿੰਦਾ, ਤੁਸੀਂ ਕਿਹੜੀ ਤਾਕਤ ਚਾਹੁੰਦੇ ਹੋ? ਚੰਗਾ ਹੋਵੇਗਾ ਜੇਕਰ ‘ਖਿਚੜੀ’ ਵਾਲੀ ਸਰਕਾਰ ਬਣ ਜਾਵੇ ਅਤੇ ਕਮਜ਼ੋਰ ਪ੍ਰਧਾਨ ਮੰਤਰੀ ਸੱਤਾ ‘ਚ ਆ ਜਾਵੇ, ਤਾਂ ਜੋ ਦੇਸ਼ ਦੇ ਗਰੀਬਾਂ ਨੂੰ ਫਾਇਦਾ ਹੋ ਸਕੇ।

error: Content is protected !!