ਕੈਨੇਡਾ ਗਏ ਤਿੰਨ ਪੰਜਾਬੀ ਨਸ਼ਾ ਤਸਕਰੀ ਕੇਸ ਵਿਚ ਫੜੇ ਗਏ, ਹੁਣ ਹੋਵੇਗੀ ਕਾਰਵਾਈ

ਕੈਨੇਡਾ ਗਏ ਤਿੰਨ ਪੰਜਾਬੀ ਨਸ਼ਾ ਤਸਕਰੀ ਕੇਸ ਵਿਚ ਫੜੇ ਗਏ, ਹੁਣ ਹੋਵੇਗੀ ਕਾਰਵਾਈ

ਓਟਵਾ, (ਵੀਓਪੀ ਬਿਊਰੋ) ਕੈਨੇਡਾ ਗਏ ਤਿੰਨ ਪੰਜਾਬੀ ਨੌਜਵਾਨ ਨਸ਼ਾ ਤਸਕਰੀ ਦੇ ਕੇਸ ਵਿਚ ਗ੍ਰਿਫ਼ਤਾਰ ਕਰ ਲਏ ਗਏ ਹਨ।
ਪੀਲ ਰੀਜਨਲ ਪੁਲਿਸ, ਨਿਆਗਰਾ ਰੀਜਨਲ ਪੁਲਿਸ ਤੇ ਹੈਮਿਲਟਨ ਨਿਆਗਰਾ ਡਿਟੈਚਮੈਂਟ ਆਫ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਵੱਲੋਂ ਵਿੱਢੇ ’ਪ੍ਰਾਜੈਕਟ ਗੇਟਵੇਅ’ ਦੀ ਹੁਣ ਤੱਕ ਹੋਈ ਜਾਂਚ ਵਿਚ 65 ਮਿਲੀਅਨ ਡਾਲਰ ਦੀ ਨਸ਼ਾ ਤਸਕਰੀ ਸਾਹਮਣੇ ਆਈ ਹੈ। ਇਸ ਮਾਮਲੇ ਵਿਚ ਤਿੰਨ ਪੰਜਾਬੀਆਂ ਦੀ ਸ਼ਮੂਲੀਅਤ ਬੇਨਕਾਬ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿਚ ਹੁਣ ਤੱਕ ਵੱਡੀਆਂ ਬਰਾਮਦਗੀਆਂ ਕੀਤੀਆਂ ਹਨ।


ਪੁਲਿਸ ਦੀ ਜਾਂਚ 14 ਸਤੰਬਰ ਨੂੰ ਮੁਕੰਮਲ ਹੋ ਗਈ ਹੈ ਤੇ ਇਸ ਮਾਮਲੇ ਵਿਚ ਅਣਗਿਣਤ ਗ੍ਰਿਫਤਾਰੀ ਵਾਰੰਟਾਂ ਦੀ ਤਾਮੀਲ ਕਰਵਾਈ ਗਈ ਹੈ। ਦੱਖਣੀ ਓਂਟਾਰੀਓ ਤੇ 10 ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੇ 175 ਪੁਲਿਸ ਅਫਸਰਾਂ ਨੇ ਬਰੈਂਪਟਨ, ਮਿਲਟਲ, ਕੋਰੋਲਡ, ਮਿਸੀਸਾਗਾ, ਐਟੋਬੀਕੋਕ, ਵੁਡਬ੍ਰਿਜ, ਨਿਆਗਰਾ ਫਾਲਜ਼, ਰਿਚਮੰਡ ਹਿੱਲ ਤੇ ਹੈਮਿਲਟਨ ਵਿਚ ਇਹਨਾਂ ਵਾਰੰਟਾਂ ਦੀ ਤਾਮੀਲ ਕਰਵਾਈ ਹੈ। ਇਸ ਸਾਰੇ ਮਾਮਲੇ ਵਿਚ ਕੁੱਲ 20 ਲੋਕ ਗ੍ਰਿਫਤਾਰ ਹੋਏ ਹਨ ਜਿਹਨਾਂ ਵਿਚ 3 ਪੰਜਾਬੀ ਸ਼ਾਮਲ ਸਨ। ਇਹਨਾਂ ਵਿਚ 42 ਸਾਲਾ ਹਰਪਾਲ ਭੰਗੂ, 24 ਸਾਲਾ ਮਹਿਕਦੀਪ ਮਾਨ ਤੇ 42 ਸਾਲਾ ਰਘੂਬੀਰ ਸ਼ੇਰਗਿੱਲ ਸ਼ਾਮਲ ਹਨ।

error: Content is protected !!