ਪੰਜਾਬ ਦੀ ਇਸ ਜੇਲ੍ਹ ਵਿੱਚ NIA ਦੀ ਛਾਪੇਮਾਰੀ;  ਗੈਂਗਸਟਰ ਕੋਲੋਂ ਬਰਾਮਦ ਕੀਤੇ ਮੋਬਾਈਲ ਫੋਨ, ਜਾਂਚ ਦੌਰਾਨ ਸਾਹਮਣੇ ਆਈ ਇਹ ਗੱਲ

ਪੰਜਾਬ ਦੀ ਇਸ ਜੇਲ੍ਹ ਵਿੱਚ NIA ਦੀ ਛਾਪੇਮਾਰੀ;  ਗੈਂਗਸਟਰ ਕੋਲੋਂ ਬਰਾਮਦ ਕੀਤੇ ਮੋਬਾਈਲ ਫੋਨ, ਜਾਂਚ ਦੌਰਾਨ ਸਾਹਮਣੇ ਆਈ ਇਹ ਗੱਲ

ਸੰਗਰੂਰ (ਵੀਓਪੀ ਬਿਊਰੋ) NIA ਦੀ ਛਾਪੇ ਮਾਰੀ ਦੌਰਾਨ ਜ਼ਿਲ੍ਹਾ ਸੰਗਰੂਰ ਦੀ ਜੇਲ੍ਹ ਵਿੱਚ ਬੰਦ ਗੈਂਗਸਟਰ ਕੋਲੋਂ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ। NIA ਨੂੰ ਸੂਚਨਾ ਮਿਲੀ ਸੀ ਜੇਲ੍ਹ ਵਿੱਚ ਕਈ ਗੈਗਸਟਰਾਂ ਕੋਲ ਮੋਬਾਈਲ ਫੋਨ ਹੈ। ਮੋਬਾਈਲਾਂ ਦੀ ਵਰਤੋਂ ਨਾਲ ਉਹ ਆਪਣੇ ਸਾਥਿਆਂ ਨਾਲ ਸੰਪਰਕ ਵਿੱਚ ਰਹਿੰਦੇ ਸਨ ਅਤੇ ਬਾਹਰ ਅਪਰਾਧਾਂ ਨੂੰ ਅੰਜਾਮ ਦਿੰਦੇ ਸਨ। ਇਸ ਤੋਂ ਬਾਅਦ NIA ਨੇ ਤਲਾਸ਼ੀ ਲਈ ਤੇ ਗੈਗਸਟਰ ਕੋਲੋਂ ਮੋਬਾਈਲ ਫੋਨ ਜ਼ਬਤ ਕਰ ਲਏ। ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਗੈਂਗਸਟਰਾਂ ਦੇ ਠਿਕਾਣਿਆਂ ਤੇ ਛਾਪੇਮਾਰੀ ਸ਼ੂਰੁ ਕਰ ਦਿੱਤੀ ਹੈ। ਜੇਲ੍ਹ ਵਿੱਚ ਮੋਬਾਈਲ ਫੋਨ ਰੱਖਣ ਵਾਲੇ ਗੈਂਗਸਟਰ ਦੀ ਪਛਾਣ ਦੀਪਕ ਕੁਮਾਰ ਬਿੰਨੀ ਗੁਰਜਰ, ਹੁਸ਼ਿਆਰਪੁਰ ਦਾ ਰਹਿਣ ਵਜੋਂ ਹੋਈ ਹੈ। ਜਾਂਚ ਵਿੱਚ ਪਤਾ ਲੱਗਾ ਹੈ ਕਿ ਗੈਂਗਸਟਰ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਮੋਬਾਈਲ ਫੋਨ ਦੀ ਵਰਤੋਂ ਕਰ ਰਿਹਾ ਸੀ।

ਗੈਂਗਸਟਰ ਦੇ ਮੋਬਾਈਲ ਦੀ ਕਾਲ ਡਿਟੇਲ ਦੀ ਖੋਜ ਕੀਤੀ ਜਾਵੇਗੀ, ਕਿ ਉਹ ਜੇਲ ਵਿੱਚ ਬੈਠਾ ਕਿਸ-ਕਿਸ ਨਾਲ ਸੰਪਰਕ ਕਰਦਾ ਸੀ ਅਤੇ ਇਸ ਪਿੱਛੇ ਉਹ ਕਿਸ ਘਟਨਾ ਨੂੰ ਅੰਜਾਮ ਦੇਣ ਵਾਲਾ ਸੀ। NIA ਨੂੰ ਜਾਣਕਾਰੀ ਮਿਲੀ ਸੀ ਕਿ ਜੇਲ ਵਿੱਚ ਮੁਲਜ਼ਮਾਂ ਵੱਲੋਂ ਫੋਨ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ NIA ਨੇ ਰੇਡ ਮਾਰੀ ਤੇ ਜੇਲ ਦੇ ਪੁਲਿਸ ਕਰਮਿਆਂ ਦੀ ਵੀ ਚੰਗੀ ਤਰ੍ਹਾਂ ਤਾਲਾਸ਼ੀ ਕੀਤੀ। ਜੇਲ੍ਹ ਦੀ ਤਾਲਾਸ਼ੀ ਦੌਰਾਨ ਫਰਸ਼ ਦੀ ਦਰਾੜ ਵਿੱਚ ਛੁਪਾਇਆ ਇੱਕ ਚੀਨੀ ਮੋਬਾਇਲ ਫੋਨ NIA ਦੇ ਹੱਥ ਲੱਗਾ ਪਰ ਇਸ ਦਾ ਸਿਮ ਕਾਰਡ ਗੈਂਗਸਟਰ ਨੇ ਖਾ ਲਿਆ ਸੀ। ਜਿਸ ਤੋਂ ਬਾਅਦ ਉਨ੍ਹਾਂ  ਨੇ ਮਾਮਲੇ ਦੀ ਪੂਰੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

error: Content is protected !!