ਰਿਮਝਿਮ ਬਾਰਿਸ਼ ਨੇ ਪੂਰਾ ਸੀਜ਼ਨ ਪੁੱਤ ਵਾਂਗ ਪਾਲੀ ਫਸਲ ਕੀਤੀ ਖਰਾਬ, ਚਿੰਤਾ ਵਿੱਚ ਨਜ਼ਰ ਆ ਰਿਹਾ ਕਿਸਾਨ

ਰਿਮਝਿਮ ਬਾਰਿਸ਼ ਨੇ ਪੂਰਾ ਸੀਜ਼ਨ ਪੁੱਤ ਵਾਂਗ ਪਾਲੀ ਫਸਲ ਕੀਤੀ ਖਰਾਬ, ਚਿੰਤਾ ਵਿੱਚ ਨਜ਼ਰ ਆ ਰਿਹਾ ਕਿਸਾਨ

ਜਲੰਧਰ (ਵੀਓਪੀ ਬਿਊਰੋ) ਦੋ-ਤਿੰਨ ਦਿਨ ਤੋਂ ਪੰਜਾਬ ਵਿੱਚ ਮੌਸਮ ਦੇ ਬਦਲੇ ਮਿਜਾਜ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਅੱਜ ਸੋਮਵਾਰ ਸਵੇਰ ਤੋਂ ਵੀ ਬਾਰਿਸ਼ ਨੇ ਪੰਜਾਬ ਵਿੱਚ ਜਿੱਥੇ ਆਮ ਲੋਕਾਂ ਦੇ ਚਿਹਰੇ ਉੱਪਰ ਤਾਂ ਖੁਸ਼ੀ ਲੈ ਕੇ ਆਂਦੀ ਹੈ, ਉੱਥੇ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਤੱਕ ਸੂਬੇ ਦੇ ਕੁਝ ਹਿੱਸਿਆਂ ਵਿੱਚ ਹਵਾਵਾਂ ਨਾਲ ਮੀਂਹ ਪੈ ਸਕਦਾ ਹੈ, ਜਿਸ ਦੌਰਾਨ ਬਿਜਲੀ ਵੀ ਚਮਕੇਗੀ। ਦੂਜੇ ਪਾਸੇ ਐਤਵਾਰ ਨੂੰ ਸੂਰਜ ਦੇਵਤਾ ਦੇ ਦਰਸ਼ਨ ਹੋਣ ਕਾਰਨ ਪਾਰਾ ‘ਚ 3.8 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ। 28.6 ਡਿਗਰੀ ਤਾਪਮਾਨ ਨਾਲ ਚੰਡੀਗੜ੍ਹ ਪੰਜਾਬ ਦਾ ਸਭ ਤੋਂ ਗਰਮ ਰਿਹਾ।
ਇਸ ਦੌਰਾਨ ਚਿੰਤਾ ਪ੍ਰਗਟਾਈ ਜਾ ਰਹੀ ਹੈ ਕਿ ਜੇਕਰ ਇਸ ਤਰਹਾਂ ਹੀ ਦੋ-ਤਿੰਨ ਬਾਰਿਸ਼ ਹੁੰਦੀ ਹੈ ਤਾਂ ਕਿਸਾਨਾਂ ਦੀ ਮਿਹਨਤ ਖਰਾਬ ਹੋ ਜਾਵੇਗੀ। ਇਨਹਾਂ ਦਿਨਾਂ ਵਿੱਚ ਜੋ ਬਾਰਿਸ਼ ਪੰਜਾਬ ਵਿੱਚ ਹੋਈ ਹੈ, ਉਸ ਨੇ ਹੀ ਕਈ ਜਗਹਾਂ ਕਣਕ ਦੀ ਫਸਲ ਨੂੰ ਜ਼ਮੀਨ ਉੱਪਰ ਵਿਛਾ ਦਿੱਤਾ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਕਣਕ ਦੀ ਵਾਢੀ ਤੋਂ ਕੁਝ ਦਿਨ ਪਹਿਲਾਂ ਹੀ ਅਜਿਹਾ ਝਟਕਾ ਸਹਿਣ ਕਰਨਾ ਮੁਸ਼ਕਿਲ ਹੋਵੇਗਾ। ਇਸ ਕਾਰਨ ਹੀ ਸਾਰਾ ਸੀਜ਼ਨ ਪੁੱਤਾਂ ਵਾਂਗ ਪਾਲੀ ਫਸਲ ਦੀ ਇਹ ਹਾਲਤ ਦੇਖ ਕੇ ਕਿਸਾਨ ਚਿੰਤਾ ਵਿੱਚ ਡੁੱਬ ਰਹੇ ਹਨ।

ਮੌਸਮ ਵਿਭਾਗ ਅਨੁਸਾਰ 20 ਅਤੇ 21 ਮਾਰਚ ਨੂੰ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਅਤੇ ਰਾਜ ਦੇ ਕੁਝ ਹਿੱਸਿਆਂ ਵਿੱਚ ਮੀਂਹ ਪਵੇਗਾ। ਇਸ ਤੋਂ ਬਾਅਦ 22 ਮਾਰਚ ਨੂੰ ਪੰਜਾਬ ‘ਚ ਮੌਸਮ ਮੁੱਖ ਤੌਰ ‘ਤੇ ਖੁਸ਼ਕ ਰਹੇਗਾ, ਜਦਕਿ 23 ਮਾਰਚ ਨੂੰ ਮੌਸਮ ਫਿਰ ਤੋਂ ਬਦਲ ਜਾਵੇਗਾ ਅਤੇ ਕੁਝ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਮੌਸਮ ਵਿਭਾਗ ਮੁਤਾਬਕ ਇਸ ਦੌਰਾਨ ਪਾਰਾ ‘ਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ।

ਐਤਵਾਰ ਨੂੰ ਸੂਰਜ ਦੇਵਤਾ ਦੇ ਦਰਸ਼ਨ ਹੋਣ ਕਾਰਨ ਸ਼ਨੀਵਾਰ ਦੇ ਮੁਕਾਬਲੇ ਪਾਰਾ ‘ਚ 3.8 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਚੰਡੀਗੜ੍ਹ 28.6 ਡਿਗਰੀ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ। ਇਸ ਤੋਂ ਇਲਾਵਾ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 26.7 ਡਿਗਰੀ, ਲੁਧਿਆਣਾ ਦਾ 27.2, ਪਟਿਆਲਾ ਦਾ 27.8, ਪਠਾਨਕੋਟ 28.4, ਬਰਨਾਲਾ ਦਾ 26.3 ਅਤੇ ਫਿਰੋਜ਼ਪੁਰ ਦਾ 26.9 ਡਿਗਰੀ ਦਰਜ ਕੀਤਾ ਗਿਆ।

error: Content is protected !!