ਇਸ ਵਾਰ ਕਾਂਗਰਸ ਲਈ ਜਲੰਧਰ ਦਾ ਕਿਲ੍ਹਾ ਬਚਾਉਣਾ ਮੁਸ਼ਕਲ, ਵਰਕਰਾਂ ਦੀ ਨਰਾਜ਼ਗੀ ਪਏਗੀ ਭਾਰੀ

ਇਸ ਵਾਰ ਕਾਂਗਰਸ ਲਈ ਜਲੰਧਰ ਦਾ ਕਿਲ੍ਹਾ ਬਚਾਉਣਾ ਮੁਸ਼ਕਲ, ਵਰਕਰਾਂ ਦੀ ਨਰਾਜ਼ਗੀ ਪਏਗੀ ਭਾਰੀ

ਜਲੰਧਰ (ਪਰਮਜੀਤ ਸਿੰਘ ਰੰਗਪੁਰੀ) ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਦੇਹਾਂਤ ਤੋਂ ਬਾਅਦ ਜਲੰਧਰ ਦੀ ਲੋਕ ਸਭਾ ਸੀਟ ਖਾਲੀ ਹੋ ਗਈ ਹੈ ਅਤੇ 10 ਮਈ ਨੂੰ ਇਸ ਸੀਟ ਲਈ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਅਜਿਹੇ ‘ਚ ਹੁਣ ਤੱਕ ਕਾਂਗਰਸ ਪਾਰਟੀ ਅਤੇ ਆਪ ਨੇ ਪਹਿਲ ਕਰਦੇ ਹੋਏ ਆਪਣੇ ਉਮੀਦਵਾਰਾਂ ਦਾ ਨਾਮ ਐਲਾਨ ਦਿੱਤਾ ਹੈ। ਇਸ ਵਾਰ ਕਾਂਗਰਸ ਨੇ ਸੀਟ ਫਿਰ ਚੌਧਰੀ ਖਾਨਦਾਨ ਦੇ ਕੋਲ ਹੀ ਰੱਖੀ ਹੈ।

ਸੰਤੋਖ ਸਿੰਘ ਚੌਧਰੀ ਦੇ ਦੇਹਾਂਤ ਤੋਂ ਬਾਅਦ ਹੁਣ ਇਹ ਸੀਟ ਉਨ੍ਹਾਂ ਦੀ ਧਰਮਪਤਨੀ ਕਰਮਜੀਤ ਕੌਰ ਚੌਧਰੀ ਦੇ ਹਿੱਸੇ ਆਈ ਹੈ। ਕਰਮਜੀਤ ਕੌਰ ਚੌਧਰੀ ਦੇ ਨਾਂ ਦਾ ਐਲਾਨ ਕਰਨ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਸਾਰੇ ਵਰਕਰਾਂ ਤੇ ਆਗੂਆਂ ਦੀਆਂ ਆਸਾਂ’ਤੇ ਵੀ ਪਾਣੀ ਫੇਰਿਆ ਹੈ| ਜੋ ਸੋਚ ਰਹੇ ਸਨ ਕਿ ਸ਼ਾਇਦ ਕਦੀ ਤਾਂ ਕਾਂਗਰਸ ਹਾਈਕਮਾਂਡ ਪਰਿਵਾਰਵਾਦ ਦੀ ਬੇੜੀਆਂ ਨੂੰ ਤੋੜੇਗੀ।

ਅਜਿਹੇ ਵਿਚ ਇਸ ਵਾਰ ਕਾਂਗਰਸ ਵਿੱਚ ਵਿਦਰੋਹ ਨਜ਼ਰ ਆ ਸਕਦਾ ਹੈ ਅਤੇ ਇਹ ਵਿਦਰੋਹ ਜਲੰਧਰ ਵਿਚੋਂ ਕਾਂਗਰਸ ਦੇ ਪੈਰ ਹਿਲਾ ਸਕਦਾ ਹੈ। ਇਹੀ ਨਹੀਂ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਨ੍ਹਾਂ ਦੇ ਸਮਰਥਕਾਂ ਦੀਆਂ ਉਮੀਦਾਂ ‘ਤੇ ਵੀ ਪਾਣੀ ਫੇਰਿਆ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਚੰਨੀ, ਜਿਸਨੇ ਕਾਂਗਰਸ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਥਾਂ ਲੈ ਲਈ ਸੀ, ਨੂੰ ਉਹਨਾਂ ਦੋਵਾਂ ਵਿਧਾਨ ਸਭਾ ਸੀਟਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿੱਥੋਂ ਉਹ ਚੋਣ ਲੜਿਆ ਸੀ| ਇਸ ਤਰ੍ਹਾਂ ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਬਾਰੇ ਪੈਦਾ ਕੀਤੇ ਗਏ ਪ੍ਰਚਾਰ ਨੂੰ ਝੁਠਲਾਇਆ ਗਿਆ ਸੀ।

ਚੰਨੀ ਕਥਿਤ ਤੌਰ ‘ਤੇ ਮੁੜ ਵਸੇਬੇ ਦੇ ਸਾਧਨ ਵਜੋਂ ਜਲੰਧਰ ਸੀਟ ‘ਤੇ ਨਜ਼ਰ ਮਾਰ ਰਿਹਾ ਸੀ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਮਹੱਤਵਪੂਰਨ ਧਾਰਮਿਕ ਸਥਾਨਾਂ ਸਮੇਤ ਹਲਕੇ ਦੇ ਲਗਾਤਾਰ ਗੇੜੇ ਮਾਰ ਰਿਹਾ ਸੀ। ਸੋ ਦੇਖਣ ‘ਚ ਇਹ ਲੱਗ ਰਿਹਾ ਹੈ ਕਿ ਕਾਂਗਰਸ ਲਈ ਇਹ ਸੀਟ ਇਸ ਵਾਰ ਪਤਨ ਦਾ ਕਾਰਨ ਬਣ ਸਕਦੀ ਹੈ ਅਤੇ ਲਗਾਤਾਰ ਕਾਂਗਰਸ ਦੇ ਕਬਜ਼ੇ ਵਿੱਚ ਰਹੀ ਇਹ ਸੀਟ ਇਸ ਵਾਰ ਹੱਥੋਂ ਨਿਕਲ ਸਕਦੀ ਹੈ।

error: Content is protected !!