ਕੀ ਆਮ ਆਦਮੀ ਪਾਰਟੀ ਕੋਲ ਇਕ ਵੀ ਯੋਗ ਵਲੰਟੀਅਰ ਨਹੀਂ, ਕਾਂਗਰਸ ਨੇ ਟਵੀਟ ਕਰ ਕੇ ਦਿੱਤਾ ਤਿੱਖਾ ਪ੍ਰਤੀਕਰਮ

ਕੀ ਆਮ ਆਦਮੀ ਪਾਰਟੀ ਕੋਲ ਇਕ ਵੀ ਯੋਗ ਵਲੰਟੀਅਰ ਨਹੀਂ, ਕਾਂਗਰਸ ਨੇ ਟਵੀਟ ਕਰ ਕੇ ਦਿੱਤਾ ਤਿੱਖਾ ਪ੍ਰਤੀਕਰਮ

ਵੀਓਪੀ, ਬਿਊਰੋ, ਜਲੰਧਰ-ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਸਿਆਸਤ ਕਾਫੀ ਭੱਖ ਚੁੱਕੀ ਹੈ। ਬੀਤੇ ਦਿਨੀਂ ਆਮ ਆਦਮੀ ਪਾਰਟੀ ਵੱਲੋਂ ਵੀ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ। ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੂੰ ਪਾਰਟੀ ਵਿਚ ਸ਼ਾਮਲ ਕਰਵਾ ਕੇ ਆਮ ਆਦਮੀ ਪਾਰਟੀ ਵੱਲੋਂ ਉਮੀਦਵਾ ਐਲਾਨਿਆ ਗਿਆ। ਇਸ ਉਤੇ ਪੰਜਾਬ ਕਾਂਗਰਸ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ।

ਕਾਂਗਰਸ ਪਾਰਟੀ ਵੱਲੋਂ ਟਵੀਟ ਕਰ ਕੇ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ ਵਲੰਟੀਅਰਾਂ ਦੀ ਗੱਲ ਕਰਦੀ ਹੈ ਪਰ ਜਲੰਧਰ ਜ਼ਿਮਨੀ ਚੋਣ ਦੇ ਲਈ ਉਨ੍ਹਾਂ ਨੂੰ ਕੋਈ ਵੀ ਵਲੰਟੀਅਰ ਨਹੀਂ ਮਿਲਿਆ। ਪੰਜਾਬ ਕਾਂਗਰਸ ਆਫੀਸ਼ੀਅਲ ਟਵੀਟਰ ਅਕਾਊਂਟ ਉਤੇ ਕੀਤੀ ਪੋਸਟ ਰਾਹੀਂ ਕਾਂਗਰਸ ਪਾਰਟੀ ਨੇ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿਚ ਵਲੰਟੀਅਰ ਹੋਣ ਦਾ ਦਾਅਵਾ ਕਰ ਰਹੀ ਆਮ ਆਦਮੀ ਪਾਰਟੀ ਕੋਲ ਜਲੰਧਰ ਦੀ ਜ਼ਿਮਨੀ ਚੋਣ ਲੜਾਉਣ ਲਈ ਇਕ ਵੀ ਯੋਗ ਵਲੰਟੀਅਰ ਨਹੀਂ ਸੀ।


ਉਧਰ, ਸੁਸ਼ੀਲ ਰਿੰਕੂ ਦੀ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਤੋਂ ਬਾਅਦ ਚੋਣ ਤੇ ਇਸ ਪਾਰਟੀ ਦੇ ਸਿਆਸੀ ਸਮੀਕਰਨ ਜ਼ਰੂਰ ਬਦਲਣਗੇ। ਆਪ ਨੇ ਭਾਵੇਂ ਸੁਸ਼ੀਲ ਰਿੰਕੂ ਨੂੰ ਉਮੀਦਵਾਰ ਐਲਾਨ ਕੇ ਰਿਸਕ ਉਠਾਇਆ ਹੈ ਪਰ ਅੰਦਰੂਨੀ ਕਲੇਸ਼ ਉਠਣ ਦੀ ਸੰਭਾਵਨਾ ਵੀ ਜ਼ੋਰਾਂ ਉਤੇ ਹੈ।

error: Content is protected !!