ਮਰਹੂਮ ਸਿੱਧੂ ਮੂਸੇਵਾਲਾ ਦੇ ਨਾਮ ਜੁੜੀ ਇਕ ਹੋਰ ਉਪਲੱਬਧੀ, ਯੂ-ਟਿਊਬ ਚੈਨਲ ‘ਤੇ 2 ਕਰੋੜ ਤੋਂ ਪਾਰ ਹੋਏ ਸਬਸਕ੍ਰਾਈਬਰਸ, ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਸਿੰਗਰ ਬਣੇ

ਮਰਹੂਮ ਸਿੱਧੂ ਮੂਸੇਵਾਲਾ ਦੇ ਨਾਮ ਜੁੜੀ ਇਕ ਹੋਰ ਉਪਲੱਬਧੀ, ਯੂ-ਟਿਊਬ ਚੈਨਲ ‘ਤੇ 2 ਕਰੋੜ ਤੋਂ ਪਾਰ ਹੋਏ ਸਬਸਕ੍ਰਾਈਬਰਸ, ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਸਿੰਗਰ ਬਣੇ

ਜਲੰਧਰ/ਮਾਨਸਾ (ਵੀਓਪੀ ਬਿਊਰੋ) ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਨਾਮ ਮੌਤ ਤੋਂ ਬਾਅਦ ਵੀ ਇਕ ਹੋਰ ਉਪਲੱਬਧ ਦਰਜ ਹੋਈ ਹੈ। ਆਏ ਦਿਨ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਇਕ ਪਾ ਇਕ ਰਿਕਾਰਡ ਉਸ ਦੇ ਨਾਮ ਨਾਲ ਜੁੜਦਾ ਜਾ ਰਿਹਾ ਹੈ। ਪਿੱਛਲੇ ਦਿਨੀਂ ਰਿਲੀਜ਼ ਹੋਇਆ ਸਿੱਧੂ ਮੂਸੇਵਾਲਾ ਦਾ ਗੀਤ ‘ਮੇਰਾ ਨਾਂ’ ਨੇ ਵੀ ਕਾਫੀ ਪ੍ਰਸਿੱਧੀ ਹਾਸਿਲ ਕੀਤੀ ਹੈ। ਇਸ ਦੇ ਨਾਲ ਹੀ ਹੁਣ ਇਕ ਹੋਰ ਰਿਕਾਰਡ ਉਸ ਦੇ ਨਾਮ ਨਾਲ ਜੁੜ ਗਿਆ ਹੈ।


ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਯੂਟਿਊਬ ਅਕਾਊਂਟ ਦੇ ਸਬਸਕ੍ਰਾਈਬਰਸ ਦੀ ਗਿਣਤੀ 2 ਕਰੋੜ ਤੋਂ ਪਾਰ ਹੋ ਗਈ ਹੈ। ਉਦੋਂ ਤੋਂ ਮੂਸੇਵਾਲਾ ਦੀ ਟੀਮ ਕਾਫੀ ਉਤਸ਼ਾਹਿਤ ਹੈ। ਟੀਮ ਵੱਲੋਂ ਸਿੱਧੂ ਦੇ ਸਾਰੇ ਹਿੱਟ ਗੀਤਾਂ ਦੇ ਪੋਸਟਰਾਂ ਦਾ ਕੋਲਾਜ ਬਣਾ ਕੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਸਫਲਤਾ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਟੀਮ ਦਾ ਦਾਅਵਾ ਹੈ ਕਿ ਸਿੱਧੂ ਭਾਰਤ ਦੇ ਸਭ ਤੋਂ ਵੱਧ ਸਬਸਕ੍ਰਾਈਬ ਕੀਤੇ ਵਿਅਕਤੀਗਤ ਕਲਾਕਾਰ ਬਣ ਗਏ ਹਨ। ਉਹ ਯੂਟਿਊਬ ‘ਤੇ ਸਭ ਤੋਂ ਵੱਧ ਸਬਸਕ੍ਰਾਈਬਰਸ ਵਾਲਾ ਇਕਲੌਤਾ ਪੰਜਾਬੀ ਕਲਾਕਾਰ ਵੀ ਹੈ। ਉਸ ਦੇ ਕੁੱਲ ਯੂਟਿਊਬ ਵਿਊਜ਼ ਹੁਣ ਤੱਕ 5.7 ਬਿਲੀਅਨ ਤੋਂ ਵੱਧ ਹਨ।

ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪੁਰਾਣੇ ਰਿਕਾਰਡ ਗੀਤ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਵੱਲੋਂ ਰਿਲੀਜ਼ ਕੀਤੇ ਜਾ ਰਹੇ ਹਨ। ਸਿੱਧੂ ਦੀ ਮੌਤ ਤੋਂ ਬਾਅਦ ਹੁਣ ਤੱਕ ਤਿੰਨ ਗੀਤ ਰਿਲੀਜ਼ ਹੋ ਚੁੱਕੇ ਹਨ। ਸਾਰੇ ਗੀਤਾਂ ਦੇ ਵਿਊਜ਼ ਲੱਖਾਂ ‘ਚ ਹੋ ਚੁੱਕੇ ਹਨ। ਹਾਲਾਂਕਿ SYL ਦਾ ਇੱਕ ਗੀਤ ਯੂਟਿਊਬ ‘ਤੇ ਬੈਨ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਉਹ ਬਹੁਤ ਖੁਸ਼ ਹਨ ਕਿ ਸਿੱਧੂ ਦੇ ਪ੍ਰਸ਼ੰਸਕਾਂ ਦੀ ਅਜੇ ਵੀ ਕੋਈ ਕਮੀ ਨਹੀਂ ਹੈ। ਉਹ ਵੀ ਚਾਹੁੰਦੇ ਹਨ ਕਿ ਸਿੱਧੂ ਨੂੰ ਇਨਸਾਫ਼ ਮਿਲੇ।

error: Content is protected !!