ਦਮਦਮੀ ਟਕਸਾਲ ਮਹਿਤਾ ਵਿਖੇ 39ਵੇਂ ਸ਼ਹੀਦੀ ਜੋੜ ਮੇਲੇ ਸਬੰਧੀ ਵਿਸ਼ਾਲ ਇਕੱਤਰਤਾ ਹੋਈ

ਦਮਦਮੀ ਟਕਸਾਲ ਮਹਿਤਾ ਵਿਖੇ 39ਵੇਂ ਸ਼ਹੀਦੀ ਜੋੜ ਮੇਲੇ ਸਬੰਧੀ ਵਿਸ਼ਾਲ ਇਕੱਤਰਤਾ ਹੋਈ

ਗੁਰਦਾਸਪੁਰ, 22 ਮਈ(ਸੰਦੀਪ ਸਿੰਘ ਸਹੋਤਾ) ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪ੍ਰਧਾਨ ਸੰਤ ਸਮਾਜ ਦੀ ਅਗਵਾਈ ਹੇਠ ਦਮਦਮੀ ਟਕਸਾਲ ਮਹਿਤਾ ਦੇ ਹੈੱਡ ਕੁਆਟਰ ਗੁ.ਗੁਰਦਰਸ਼ਨ ਪ੍ਰਕਾਸ਼ ਵਿਖੇ ਜੂਨ’84 ‘ਚ ਵਾਪਰੇ ਤੀਸਰੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਹੁੰਦਿਆਂ ਹੈੱਡਕੁਆਟਰ ਗੁ.ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਅੰਤਰਰਾਸ਼ਟਰੀ ਪੱਧਰ ‘ਤੇ ਮਨਾਏ ਜਾ ਰਹੇ 39ਵੇਂ ਸਲਾਨਾ ਸ਼ਹੀਦੀ ਜੋੜ ਮੇਲਾ ਸਬੰਧੀ ਅੱਜ ਇੱਥੇ ਦਮਦਮੀ ਟਕਸਾਲ ਮਹਿਤਾ ਵਿਖੇ ਵਿਸ਼ੇਸ਼ ਇਕੱਤਰਤਾ ਕੀਤੀ ਗਈ,ਜਿਸ ਦੌਰਾਨ ਬਹੁਤ ਸਾਰੀਆਂ ਪ੍ਰਮੁੱਖ ਧਾਰਮਿਕ ਸ਼ਖਸ਼ੀਅਤਾਂ ,ਸੰਪਰਦਾਵਾਂ,ਜਥੇਬੰਦੀਆਂ ਤੇ ਸੇਵਾ ਕਮੇਟੀਆਂ ਦੇ ਨੁਮਾਇੰਦੇ ਤੋਂ ਇਲਾਵਾ ਵੱਡੀ ਗਿਣਤੀ ‘ਚ ਆਸ-ਪਾਸ ਦੇ ਨਗਰਾਂ ਤੋਂ ਸੰਗਤਾਂ ਨੇ ਹਾਜ਼ਰੀ ਭਰੀ ।

ਇਸ ਇਕੱਤਰਤਾ ਦੌਰਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਕੌਮ ਲਈ ਸ਼ਹੀਦੀਆਂ ਪਾਉਣੀਆਂ ਵੀ ਬੜੀਆਂ ਔਖੀਆਂ ਹਨ ਤੇ ਸ਼ਹੀਦਾਂ ਦੇ ਦਿਹਾੜੈ ਮਨਾਉਣੇ ਵੀ ਬਹੁਤ ਔਖੇ ਹਨ।ਤੀਸਰੇ ਘੱਲੈਘਾਰੇ ਦੌਰਾਨ ਹਾਜ਼ਰਾਂ ਬੇਦੋਸ਼ਿਆਂ ਨੂੰ ਮੌਕੇ ਦੀ ਹਕੂਮਤ ਦਾ ਜ਼ੁਲਮ ਸਹਿਣਾ ਪਿਆ,ਜਿਸਦਾ ਦੁੱਖ ਅਸਹਿ ਤੇ ਅਕਹਿ ਹੈ।ਇਹ ਸਾਡੀ ਕੌਮ ਲਈ ਵੈਰਾਗਮਈ ਦਿਹਾੜੇ ਹਨ ,ਜਿਸ ਦੌਰਾਨ ਘੱਲੂਘਾਰੇ ਦੀ ਵੱਡੇ ਦੁਖਾਂਤ ਤੇ ਜਬਰ ਜੁਲਮ ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਯਾਦ ’ਚ ਹਰ ਗੁਰਸਿੱਖ ਦੀ ਅੱਖ ਨਮ ਹੁੰਦੀ ਹੈ।ਉਨ੍ਹਾਂ ਨੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਹੁੰਮ-ਹੁੰਮਾਂ ਕੇ ਸ਼ਹੀਦੀ ਸਮਾਗਮਾਂ ’ਚ ਹਾਜ਼ਰੀ ਭਰਨ ਤੋਂ ਇਲਾਵਾ ਪ੍ਰਬੰਧਕਾਂ ਤੇ ਇਲਾਕਾ ਨਿਵਾਸੀਆਂ ਨੂੰ ਆਉਣ ਵਾਲੀਆਂ ਸੰਗਤਾਂ ਲਈ ਲੋੜੀਂਦੇ ਇੰਤਜ਼ਾਮਾਂ ‘ਚ ਹੁਣ ਤੋਂ ਹੀ ਜੁੱਟ ਜਾਣ ਦਾ ਸੱਦਾ ਦਿਤਾ।
ਮੀਟਿੰਗ ਮੌਕੇ ਹਾਜ਼ਰ ਸੰਗਤਾਂ ਨੇ ਇਸ ਸਮਾਗਮਾਂ ‘ਚ ਆਪਣੇ ਯੋਗਦਾਨ ਲਈ ਵੱਧ ਚੜ੍ਹ ਕੇ ਆਪ ਮੁਹਾਰੇ ਜ਼ਿੰਮੇਵਾਰੀਆਂ ਚੁੱਕੀਆਂ ,ਜਿੰਨ੍ਹਾਂ ‘ਚ ਗੁਰੂ ਕੇ ਲੰਗਰ, ਛਬੀਲਾਂ, ਜੋੜਾ ਘਰ ,ਵਾਹਨਾਂ ਦੀ ਸੁਚੱਜੀ ਪਾਰਕਿੰਗ ,ਸੰਗਤਾਂ ਦੇ ਆਉਣ ਜਾਣ ਲਈ ਆਵਾਜਾਈ ਦੇ ਉੱਚਿਤ ਪ੍ਰਬੰਧ ਤੇ ਪੰਜਾਬ ਭਰ ‘ਚ ਸਮਾਗਮਾਂ ਸਬੰਧੀ ਫਲੈਕਸਾਂ ਆਦਿ ਦੀਆਂ ਸੇਵਾਵਾਂ ਮੁੱਖ ਰਹੀਆਂ|

ਇਸ ਮੌਕੇ ਮੇਟਿੰਗ ਵਿੱਚ ਭਾਈ ਈਸ਼ਰ ਸਿੰਘ , ਗਿਆਨੀ ਜੀਵਾ ਸਿੰਘ , ਸੰਤ ਬਾਬਾ ਸੱਜਣ ਸਿੰਘ ਬੇਰ ਸਾਹਿਬ, ਸੰਤ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਸੰਤ ਬਾਬਾ ਗੁਰਭੇਜ ਸਿੰਘ ਖੁਜ਼ਾਲਾ ਮੁੱਖ ਬੁਲਾਰੇ ਸੰਤ ਸਮਾਜ, ਸੰਤ ਬਾਬਾ ਮੇਜਰ ਸਿੰਘ ਵਾਂ, ਸੰਤ ਬਾਬਾ ਬੁੱਧ ਸਿੰਘ ਨਿਕੇ ਘੁੰਮਣਾ ਵਾਲੇ,ਬਾਬਾ ਅਨਹੱਦ ਰਾਜ ਸਿੰਘ ਨਾਨਕਸਰ ਸੰਪਰਦਾ,ਬਾਬਾ ਬੱਚਿਤਰ ਸਿੰਘ ,ਪੂਰਨ ਸਿੰਘ ਜਲਾਲਾਬਾਦ,ਭਾਈ ਜਸਵਿੰਦਰ ਸਿੰਘ ਮਸਤੂਆਣਾ, ਸੰਤ ਬਾਬਾ ਮੋਹਨ ਸਿੰਘ ਬਰਨੇ ਵਾਲੇ, ਭਾਈ ਮੋਹਕਮ ਸਿੰਘ ਹੈੱਡ ਗ੍ਰੰਥੀ ਸ੍ਰੀ ਹਰਗੋਬਿੰਦਪੁਰ, ਸੰਤ ਬਾਬਾ ਸਵਿੰਦਰ ਸਿੰਘ ਟਾਹਲੀ ਸਾਹਿਬ, ਕਾਰਸੇਵਾ ਸੰਤ ਬਾਬਾ ਅਜੈਬ ਸਿੰਘ ਮਖਣਵਿੰਡੀ, ਸੰਤ ਬਾਬਾ ਗੁਰਦੇਵ ਸਿੰਘ ਤਰਸਿੱਕੇ ਵਾਲੇ, ਬਾਬਾ ਜੱਜ ਸਿੰਘ ਜਲਾਲਾਬਾਦ, ਬਾਬਾ ਸੁਖਵੰਤ ਸਿੰਘ ਚੰਨਣਕੇ, ਬਾਬਾ ਗੁਰਮੀਤ ਸਿੰਘ ਬਦੋਵਾਲ, ਸੰਤ ਵਰਿੰਦਰ ਮੁਨੀ ਫੇਰੂਮਾਨ,ਬਾਬਾ ਸਤਨਾਮ ਸਿੰਘ ਕਿਲ੍ਹਾਂ ਆਨੰਦਗੜ੍ਹ ਸਾਹਿਬ,ਬਾਬਾ ਹਰਬੇਅੰਤ ਸਿੰਘ,ਬਾਬਾ ਅਮਨਦੀਪ ਸਿੰਘ ਸੱਤੋ ਕੀ ਗਲੀ,ਬਾਬਾ ਸੁਖਦੇਵ ਸਿੰਘ ਬੇਦੀ, ਸਰਵਨਜੀਤ ਸਿੰਘ ਕੁਰਾਲੀਆਂ, ਬਾਬਾ ਦਰਸ਼ਨ ਸਿੰਘ ਘੋੜੇਵਾਹ, ਪਿ੍ਰ: ਗੁਰਦੀਪ ਸਿੰਘ ਰੰਧਾਵਾ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਅਜੈਬ ਸਿੰਘ ਅਭਿਆਸੀ, ਐਡਵੋਕੇਟ ਭਗਵੰਤ ਸਿੰਘ ਸਿਆਲਕਾ,ਲਖਬੀਰ ਸਿੰਘ ਸੇਖੋਂ, ਹਰਸ਼ਦੀਪ ਸਿੰਘ ਰੰਧਾਵਾ,ਡਾ. ਅਵਤਾਰ ਸਿੰਘ ਬੁੱਟਰ,ਭਾਈ ਬਲਦੇਵ ਸਿੰਘ ਬੰਬੇਵਾਲੇ, ਗਿਆਨੀ ਹੀਰਾ ਸਿੰਘ ਮਨਿਅਲਾ, ਸੰਤ ਬਾਬਾ ਹਰਦੀਪ ਸਿੰਘ ਭੀਲੋਵਾਲ, ਗਿਆਨੀ ਪਲਵਿੰਦਰ ਪਾਲ ਸਿੰਘ ਬੁੱਟਰ, ਜਥੇਦਾਰ ਸੁਖਦੇਵ ਸਿੰਘ ਮੁੱਖ ਬੁਲਾਰਾ ਦਮਦਮੀ ਟਕਸਾਲ, ਤਰਲੋਕ ਸਿੰਘ ਬਾਠ ਸਾਬਕਾ ਚੇਅਰਮੈਨ,ਰਾਜਬੀਰ ਸਿੰਘ ਉਦੋਨੰਗਲ,ਇਕਬਾਲ ਸਿੰਘ ਸ਼ਾਹ,ਜਤਿੰਦਰ ਸਿੰਘ ਲੱਧਾਮੁੰਡਾ,ਇਕਬਾਲ ਸਿੰਘ ਮਾਨ,ਗਿਆਨੀ ਜਸਵੰਤ ਸਿੰਘ,ਅਜੇ ਗਾਂਧੀ,ਭਾਈ ਕਾਰਜ ਸਿੰਘ ਮੋਧੇ,ਬਲਕਾਰ ਸਿੰਘ ਮੱਤੇਵਾਲ, ਗਿਆਨੀ ਸਾਹਬ ਸਿੰਘ, ਬਾਬਾ ਸੁਰਜੀਤ ਸਿੰਘ ਘਨੁੜਕੀ, ਸਰਪੰਚ ਕਸ਼ਮੀਰ ਸਿੰਘ ਮਹਿਤਾ, ਪਿੰ੍ਰ.ਗੁਰਦੀਪ ਸਿੰਘ ਜਲਾਲਉਸਮਾਂ ,ਬਾਬਾ ਅਜੀਤ ਸਿੰਘ ਤਰਨਾ ਦਲ, ਭਾਈ ਸ਼ਮਸ਼ੇਰ ਸਿੰਘ ਜੇਠੂਵਾਲ, ਬਾਬਾ ਬੋਹੜ ਸਿੰਘ, ਦੀਦਾਰ ਸਿੰਘ, ਹਰਜਿੰਦਰ ਸਿੰਘ ਜੱਜ, ਵਿਜੇ ਤਨੇਜਾ,ਤੇਜਬੀਰ ਸਿੰਘ ਸੋਹਲ,ਪਿੰ੍ਰ.ਸ਼ਾਮਲਾਲ,ਜਥੇਦਾਰ ਤਰਸੇਮ ਸਿੰਘ ਤਾਹਰਪੁਰ,ਮਨਦੀਪ ਸਿੰਘ ਜੌਹਲ, ਮੌਜੂਦ ਸਨ।

error: Content is protected !!