ਅਮਰੀਕਾ ਦੇ ਨਿਊਯਾਰਕ ‘ਚ ਡਾ. ਬੀ.ਆਰ. ਅੰਬੇਡਕਰ ਦੇ ਨਾਮ ‘ਤੇ ਰੱਖਿਆ ਚੌਕ ਦਾ ਨਾਮ, ਭਾਰਤੀਆਂ ‘ਚ ਖੁਸ਼ੀ ਦਾ ਮਾਹੌਲ

ਅਮਰੀਕਾ ਦੇ ਨਿਊਯਾਰਕ ‘ਚ ਡਾ. ਬੀ.ਆਰ. ਅੰਬੇਡਕਰ ਦੇ ਨਾਮ ‘ਤੇ ਰੱਖਿਆ ਚੌਕ ਦਾ ਨਾਮ, ਭਾਰਤੀਆਂ ‘ਚ ਖੁਸ਼ੀ ਦਾ ਮਾਹੌਲ

ਨਵੀਂ ਦਿੱਲੀ/ਨਿਊਯਾਰਕ (ਵੀਓਪੀ ਬਿਊਰੋ) ਅਮਰੀਕਾ ਦੇ ਨਿਊਯਾਰਕ ਵਿੱਚ ਸੜਕਾਂ ਦੇ ਇੱਕ ਚੌਰਾਹੇ ਦਾ ਨਾਮ ਬਦਲ ਕੇ ਭਾਰਤੀ ਸੰਵਿਧਾਨ ਦੇ ਪਿਤਾਮਾ ਅਤੇ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਦੇ ਸਨਮਾਨ ਵਿੱਚ ਰੱਖਿਆ ਗਿਆ ਹੈ।ਇਸ ਛੋਟੇ ਚੌਰਾਹੇ ਨੂੰ ਹੁਣ ‘ਡਾ ਬੀ ਆਰ ਅੰਬੇਡਕਰ ਵੇਅ’ ਕਿਹਾ ਜਾਵੇਗਾ।

ਬੀਤੇ ਦਿਨ ਬਾਬਾ ਸਾਹਿਬ ਬੀ.ਆਰ. ਅੰਬੇਡਕਰ ਜੀ ਦੇ 132ਵੇਂ ਜਨਮ ਦਿਹਾੜਾ ‘ਤੇ ਨਿਊਯਾਰਕ ਵਿਖੇ ਉਹਨਾਂ ਦੇ ਨਾਂ ‘ਤੇ ਇਕ ‘ਚੌਰਾਹੇ’ ਨੂੰ ਨਾਮ ਦੇ ਕੇ ਨਿਊਯਾਰਕ ਦੀ ਧਰਤੀ ‘ਤੇ ਉਹਨਾਂ ਦਾ ਸਨਮਾਨ ਕੀਤਾ ਗਿਆ। ਉਹਨਾਂ ਦੇ ਨਾਂ ਤੇ ਇੱਕ ਸਟਰੀਟ ਪਲੇਟ ਲਗਾਈ ਗਈ, ਜਿਸ ‘ਤੇ ‘ਡਾ. ਬੀਆਰ ਅੰਬੇਡਕਰ ਵੇਅ’ ਲਿਖਿਆ ਗਿਆ ਹੈ, ਜੋ ਬ੍ਰਾਡਵੇਅ ਅਤੇ 61ਵੀਂ ਸਟਰੀਟ ਦੇ ਚੌਰਾਹੇ ‘ਤੇ ਸਥਾਪਿਤ ਕੀਤੀ ਗਈ।।

ਇਲਾਕੇ ਵਿੱਚ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਿਰ ਦੀ ਕੌਂਸਲ ਵੂਮੈਨ ਜੂਲੀ ਵੋਨ ਵੱਲੋਂ ਕਰਵਾਏ ਗਏ ਸਹਿ-ਨਾਮਕਰਨ ਸਮਾਗਮ ਦੌਰਾਨ ਪੰਜਾਬ ‘ਆਪ’ ਵਿਧਾਇਕ ਕੁਲਵੰਤ ਸਿੰਘ ਹਾਜ਼ਰ ਸਨ। ਜੂਲੀ ਵੌਨ ਲੌਂਗ ਆਈਲੈਂਡ ਸਿਟੀ, ਸਨੀਸਾਈਡ, ਅਸਟੋਰੀਆ, ਅਤੇ ਵੁੱਡਸਾਈਡ ਦੇ ਆਸ-ਪਾਸ ਦੇ ਖੇਤਰਾਂ ਨੂੰ ਕਵਰ ਕਰਨ ਵਾਲੇ ਪੱਛਮੀ ਕਵੀਨਜ਼ ਵਿੱਚ 26ਵੇਂ ਕੌਂਸਲ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੀ ਹੈ।

ਸਮਾਰੋਹ ਦੌਰਾਨ ਰਾਜ ਸੈਨੇਟ ਦੇ ਉਪ ਬਹੁਗਿਣਤੀ ਨੇਤਾ ਮਾਈਕਲ ਗਿਆਨਾਰਿਸ ਅਤੇ ਕਾਂਗਰਸ ਵੂਮੈਨ ਗ੍ਰੇਸ ਮੇਂਗ ਅਤੇ ਅਸੈਂਬਲੀ ਮੈਂਬਰ ਸਟੀਵਨ ਰਾਗਾ ਵੀ ਮੌਜੂਦ ਸਨ।

error: Content is protected !!