ਪੀਏਯੂ ਲੁਧਿਆਣਾ ਵਿਖੇ ਮਹਾਡਿਬੇਟ ਸ਼ੁਰੂ, ਮੰਚ ਉਤੇ ਇਕੱਲੇ ਸੀਐਮ ਮਾਨ, ਵਿਰੋਧੀਆਂ ਦੀਆਂ ਕੁਰਸੀਆਂ ਖਾਲੀ, SYL ਮੁੱਦੇ ਉਤੇ ਮਾਨ ਨੇ ਕੱਢ ਲਈਆਂ ਪੁਰਾਣੀਆਂ ਸਰਕਾਰਾਂ ਦੀਆਂ ਚਿੱਠੀਆਂ

ਪੀਏਯੂ ਲੁਧਿਆਣਾ ਵਿਖੇ ਮਹਾਡਿਬੇਟ ਸ਼ੁਰੂ, ਮੰਚ ਉਤੇ ਇਕੱਲੇ ਸੀਐਮ ਮਾਨ, ਵਿਰੋਧੀਆਂ ਦੀਆਂ ਕੁਰਸੀਆਂ ਖਾਲੀ, SYL ਮੁੱਦੇ ਉਤੇ ਮਾਨ ਨੇ ਕੱਢ ਲਈਆਂ ਪੁਰਾਣੀਆਂ ਸਰਕਾਰਾਂ ਦੀਆਂ ਚਿੱਠੀਆਂ


ਵੀਓਪੀ ਬਿਊਰੋ, ਲੁਧਿਆਣਾ- ਲੁਧਿਆਣਾ ਵਿਖੇ ਮੁੱਖ ਮੰਤਰੀ ਮਾਨ ਵੱਲੋਂ ਸੱਦੀ ਗਈ ਮਹਾਡਿਬੇਟ ਸ਼ੁਰੂ ਹੋ ਗਈ ਹੈ। ਮੰਚ ਉਤੇ ਸਿਰਫ਼ ਸੀਐਮ ਮਾਨ ਹੀ ਇਕੱਲੇ ਹਨ। ਵਿਰੋਧੀਆਂ ਵੱਲੋਂ ਡਿਬੇਟ ਵਿਚ ਹਿੱਸਾ ਲੈਣ ਤੋਂ ਕਿਨਾਰਾ ਕਰ ਲਿਆ ਗਿਆ ਹੈ। ਮੰਚ ਸੱਜ ਗਿਆ ਹੈ। ਕੁਰਸੀਆਂ ਲਗਾ ਦਿੱਤੀਆਂ ਗਈਆਂ ਹਨ। ਸਿਟਿੰਗ ਪਲਾਨ ਦੀ ਗੱਲ ਕਰੀਏ ਤਾਂ ਸਟੇਜ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਲੈਫਟ ਹੈਂਡ ‘ਤੇ ਸੁਖਬੀਰ ਬਾਦਲ ਅਤੇ ਉਨ੍ਹਾਂ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਦੀ ਕੁਰਸੀ ਲਗਾਈ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਈਟ ਹੈਂਡ ਸੁਨੀਲ ਜਾਖੜ ਅਤੇ ਉਨ੍ਹਾਂ ਦੇ ਨਾਲ ਰਾਜਾ ਵੜਿੰਗ ਦੀ ਕੁਰਸੀ ਲਗਾਈ ਹੈ। ਇਸ ਦੇ ਬਾਅਦ ਅਖ਼ੀਰ ‘ਤੇ ਪ੍ਰੋ. ਨਿਰਮਲ ਜੋੜਾ ਦੀ ਲਗਾਈ ਗਈ ਹੈ। ਸਿਟਿੰਗ ਮੁਤਾਬਕ ਸੁਨੀਲ ਜਾਖੜ ਮੁੱਖ ਮੰਤਰੀ ਮਾਨ ਦੇ ਸੱਜੇ ਹੱਥ ਹਨ, ਜਦਕਿ ਸੁਖਬੀਰ ਸਿੰਘ ਦੀ ਕੁਰਸੀ ਖੱਬੇ ਹੱਥ ਹੈ ਅਤੇ ਦੋਨਾ ਦੇ ਵਿਚਕਾਰ ਮੁੱਖ ਮੰਤਰੀ ਬੈਠਣਗੇ। ਸਾਰੀਆਂ ਕੁਰਸੀਆਂ ਦੇ ਸਾਹਮਣੇ ਟੇਬਲ ਲਗਾਏ ਗਏ ਹਨ। ਭਾਵੇਂ ਕੁਰਸੀਆਂ ਲਾਈਆਂ ਗਈਆਂ ਹਨ ਪਰ ਵਿਰੋਧੀਆਂ ਵਿਚੋਂ ਕੋਈ ਵੀ ਇਸ ਡਿਬੇਟ ਵਿਚ ਨਹੀਂ ਪਹੁੰਚਿਆ।
ਉਧਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੰਬੋਧਨ ਸ਼ੁਰੂ ਹੋ ਗਿਆ ਹੈ।

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਦਿਵਸ ਮੌਕੇ ਇੱਕ ਨਵੀਂ ਪਰੰਪਰਾ ਸ਼ੁਰੂ ਹੋ ਰਹੀ ਹੈ। ਅੱਜ ਦੀ ਬਹਿਸ ਬਹੁਤ ਗੰਭੀਰ ਮੁੱਦਿਆਂ ਉਤੇ ਹੈ, ਚੰਗਾ ਹੁੰਦਾ ਜੇ ਮੇਰੇ ਦੋਸਤ ਇੱਥੇ ਆਉਂਦੇ ਤਾਂ ਉਹ ਪਿਛਲੇ 25-30 ਦਿਨਾਂ ਤੋਂ ਨਾ ਆਉਣ ਦਾ ਬਹਾਨਾ ਬਣਾ ਰਹੇ ਸਨ। ਜਦੋਂ ਮੈਂ ਪੰਜਾਬ ਦੇ ਮੁੱਦਿਆਂ ‘ਤੇ ਖੁੱਲ੍ਹੀ ਬਹਿਸ ਲਈ ਟਵੀਟ ਕੀਤਾ ਤਾਂ ਉਨ੍ਹਾਂ ਨੇ ਇਸ ਨੂੰ ਲਗਭਗ ਵਾਪਸ ਲੈ ਲਿਆ। ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਵਿੱਚ ਸੱਤਾਧਾਰੀ ਪਾਰਟੀਆਂ ਵਿੱਚੋਂ ਕਿਸੇ ਨੇ ਉਨ੍ਹਾਂ ਨੂੰ ਸਵਾਲ ਪੁੱਛਿਆ ਹੈ।


ਸੀਐਮ ਭਗਵੰਤ ਮਾਨ ਨੇ Syl ਦੇ ਬਾਰੇ ਕਿਹਾ ਕਿ ਬਾਕੀ ਰਾਜਾਂ ਲਈ ਇੰਟਰ ਸਟੇਟ ਰਿਵਰ ਵਾਟਰ ਐਕਟ 1956 ਹੈ ਜਦੋਂ ਕਿ ਪੰਜਾਬ ਲਈ ਪੰਜਾਬ ਪੁਨਰਗਠਨ ਐਕਟ 1966 ਲਿਆਂਦਾ ਗਿਆ ਜੋ ਪੰਜਾਬ ਨਾਲ ਟਕਰਾਅ ਵਿੱਚ ਹੈ। 16 ਨਵੰਬਰ 1976 ਨੂੰ ਪੰਜਾਬ ਸਰਕਾਰ ਤੋਂ Syl ਦੀ ਉਸਾਰੀ ਲਈ 1 ਕਰੋੜ ਰੁਪਏ ਦਾ ਚੈੱਕ ਪ੍ਰਾਪਤ ਹੋਇਆ ਸੀ। ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ Syl ਦਾ ਨਿਰਮਾਣ ਕਰਨ ਤੋਂ ਨਹੀਂ ਰੋਕਿਆ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਚ ਸ਼ੁਰੂ ਹੋਈ ਡਿਬੇਟ ਦੌਰਾਨ ਮੁੱਖ ਮੰਤਰੀ ਨੇ ਪਿਛਲੀਆਂ ਸਰਕਾਰਾਂ ਉਤੇ ਗੰਭੀਰ ਦੋਸ਼ ਲਾਏ। ਮੁੱਖ ਮੰਤਰੀ ਨੇ ਐਸਵਾਈਐਲ ਨਹਿਰ ਨੂੰ ਲੈ ਕੇ ਪਿਛਲੀਆਂ ਸਰਕਾਰ ਵੱਲੋਂ ਲਿਖੀਆਂ ਚੁੱਠੀਆਂ ਵੀ ਕੱਢ ਲਿਆਂਦੀਆਂ।
ਇਸ ਦੌਰਾਨ ਉਨ੍ਹਾਂ ਜ਼ਮੀਨ ਐਕਵਾਇਰ ਤੋ ਲੈ ਕੇ ਨਹਿਰ ਕੱਢਣ ਲਈ ਹੋਈਆਂ ਕੋਸ਼ਿਸ਼ਾਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਬਹਿਸ ਦੌਰਾਨ ਵਿਰੋਧੀ ਧਿਰ ਦੇ ਆਗੂਆਂ ਦੀਆਂ ਖਾਲੀ ਪਈਆਂ ਕੁਰਸੀਆਂ ਵੱਲ ਇਸ਼ਾਰੇ ਕਰਦੇ ਹੋਏ ਆਖਿਆ ਕਿ ਇਹ ਲੋਕ ਨਹਿਰ ਦੇ ਫਾਇਦੇ ਹੀ ਦੱਸਦੇ ਰਹੇ ਤੇ ਖੁੱਲ੍ਹ ਕੇ ਮੌਕਾਪ੍ਰਸਤੀ ਕੀਤੀ।ਉਨ੍ਹਾਂ ਆਖਿਆ ਕਿ ਹੁਣ ਬੂੰਦ ਪਾਣੀ ਨਾ ਦੇਣ ਦਾ ਦਾਅਵਾ ਕਰਨ ਵਾਲੇ ਇਹ ਆਗੂ ਆਪਣੇ ਚਿੱਠੀ ਪੱਤਰ ਵਿਚ ਨਹਿਰ ਦੇ ਪੰਜਾਬ ਨੂੰ ਫਾਇਦੇ ਗਿਣਵਾਉਂਦੇ ਰਹੇ।

error: Content is protected !!