14 ਘੰਟਿਆਂ ‘ਚ 800 ਵਾਰ ਭੂਚਾਲ ਆਉਣ ਕਾਰਨ ਦੇਸ਼ ‘ਚ ਐਲਾਨੀ ਐਮਰਜੈਂਸੀ

14 ਘੰਟਿਆਂ ‘ਚ 800 ਵਾਰ ਭੂਚਾਲ ਆਉਣ ਕਾਰਨ ਦੇਸ਼ ‘ਚ ਐਲਾਨੀ ਐਮਰਜੈਂਸੀ

ਵੀਓਪੀ ਬਿਊਰੋ- ਯੂਰਪੀ ਦੇਸ਼ ਆਈਸਲੈਂਡ ਵਿੱਚ 14 ਘੰਟਿਆਂ ਵਿੱਚ 800 ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਤਬਾਹੀ ਤੋਂ ਬਾਅਦ ਦੇਸ਼ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਜਦੋਂ ਆਈਸਲੈਂਡ ਦੀ ਧਰਤੀ 800 ਵਾਰ ਹਿੱਲੀ ਤਾਂ ਹਰ ਕੋਈ ਡਰਿਆ ਅਤੇ ਹੈਰਾਨ ਰਹਿ ਗਿਆ। ਜਾਣਕਾਰੀ ਮੁਤਾਬਕ ਸਭ ਤੋਂ ਵੱਡਾ ਝਟਕਾ ਗ੍ਰਿੰਦਾਵਿਕ ਦੇ ਉੱਤਰ ਵਿੱਚ ਆਇਆ। ਇੱਥੇ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.2 ਸੀ।

ਆਈਸਲੈਂਡ ਦੇ ਸਿਵਲ ਪ੍ਰੋਟੈਕਸ਼ਨ ਅਤੇ ਐਮਰਜੈਂਸੀ ਪ੍ਰਬੰਧਨ ਵਿਭਾਗ ਨੇ ਇਕ ਬਿਆਨ ਵਿਚ ਨਾਗਰਿਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਇਸ ਨਾਲ ਹੋਰ ਵੀ ਤੇਜ਼ ਭੂਚਾਲ ਆ ਸਕਦੇ ਹਨ ਅਤੇ ਵੱਡੀ ਤਬਾਹੀ ਹੋ ਸਕਦੀ ਹੈ। ਇਸ ਲਈ ਸਾਰਿਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਈ ਖ਼ਤਰਨਾਕ ਆਫ਼ਤਾਂ ਆ ਸਕਦੀਆਂ ਹਨ। ਇਸ ਲਈ ਸਾਰਿਆਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।

ਮੀਡੀਆ ਰਿਪੋਰਟ ‘ਚ ਮਿਲੀ ਜਾਣਕਾਰੀ ਮੁਤਾਬਕ ਸਿਵਲ ਡਿਫੈਂਸ ਅਤੇ ਐਮਰਜੈਂਸੀ ਮੈਨੇਜਮੈਂਟ ਵਿਭਾਗ ਦੇ ਮੁਤਾਬਕ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰ ਗ੍ਰੀਨਵਿਚ ਹੈ। ਭੂਚਾਲ ਕਾਰਨ ਇੱਥੋਂ ਦੀਆਂ ਸੜਕਾਂ ਵਿੱਚ ਵੀ ਤਰੇੜਾਂ ਆ ਗਈਆਂ ਹਨ। ਇਸ ਲਈ ਪੁਲਿਸ ਨੇ ਗ੍ਰੀਨਵਿਚ ਨੂੰ ਜਾਣ ਵਾਲੇ ਰਸਤੇ ਬੰਦ ਕਰ ਦਿੱਤੇ ਹਨ।

error: Content is protected !!