ਇੰਨੋਸੈਂਟ ਹਾਰਟਸ ਵਿੱਚ ਦੀਵਾਲੀ ਦਾ ਜਸ਼ਨ, ਵਿਦਿਆਰਥੀਆਂ ਨੇ ਦਿੱਤਾ ਈਕੋ-ਫਰੈਂਡਲੀ ਦੀਵਾਲੀ ਮਨਾਉਣ ਦਾ ਸੁਨੇਹਾ


ਜਲੰਧਰ (ਪ੍ਰਥਮ):  ਇੰਨੋਸੈਂਟ ਹਾਰਟਸ ਵਿਖੇ ਪ੍ਰੀ-ਸਕੂਲ ਤੋਂ ਲੈ ਕੇ ਕਾਲਜ ਤੱਕ ਦੀਵਾਲੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿੱਚ ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ ਰੋਡ, ਕੈਂਟ ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ) ਦੇ ਵਿਦਿਆਰਥੀਆਂ ਅਤੇ ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ।ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ।ਜਿਸ ਵਿੱਚ ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਮੋਮਬੱਤੀ ਸਜਾਉਣ, ਦੀਵਿਆਂ ਦੀ ਸਜਾਵਟ, ਪੂਜਾ ਥਾਲੀ ਦੀ ਸਜਾਵਟ, ਵਾਲ ਹੈਂਗਿੰਗ ਕਰਾਫਟ, ਤੋਰਨ ਮੇਕਿੰਗ, ਕੱਚ ਦੀਆਂ ਖੁਸ਼ਬੂਦਾਰ ਮੋਮਬੱਤੀਆਂ ਬਣਾਉਣਾ ਅਤੇ ਰੰਗੋਲੀ ਮੇਕਿੰਗ ਆਦਿ ਮੁਕਾਬਲਿਆਂ ਵਿੱਚ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ।


ਇੰਨੋਕਿਡਜ਼ ਦੇ ਪ੍ਰੀ-ਪ੍ਰਾਇਮਰੀ ਵਿੰਗ ਦੇ ਬੱਚਿਆਂ ਨੇ ਅਧਿਆਪਕਾਂ ਦੇ ਸਹਿਯੋਗ ਨਾਲ ਸਕੂਲ ਦੇ ਵਿਹੜੇ ਨੂੰ ਦੀਵਿਆਂ ਅਤੇ ਫੁੱਲਾਂ ਨਾਲ ਸਜਾਇਆ ਅਤੇ ਸੁੰਦਰ ਰੰਗੋਲੀ ਬਣਾਈ। ਇਸ ਮੌਕੇ ਛੋਟੇ ਬੱਚੇ ਰਾਮਾਇਣ ਦੇ ਵੱਖ-ਵੱਖ ਪਾਤਰਾਂ ਦੇ ਰੂਪ ਵਿੱਚ ਸੱਜ ਕੇ ਆਏ ਅਤੇ ਸਟੇਜ ‘ਤੇ ਰਾਮਕਥਾ ਨੂੰ ਬੜੇ ਹੀ ਆਕਰਸ਼ਕ ਢੰਗ ਨਾਲ ਪੇਸ਼ ਕੀਤਾ | ਪਹਿਲੀ ਅਤੇ ਦੂਜੀ ਜਮਾਤ ਦੇ ਬੱਚਿਆਂ ਤੋਂ ਮੋਮਬੱਤੀ/ਦੀਵੇ ਸਜਾਉਣ ਦੀ ਗਤੀਵਿਧੀ ਕਰਵਾਈ ਗਈ, ਜਿਸ ਵਿੱਚ ਬੱਚਿਆਂ ਨੇ ਆਕਰਸ਼ਕ ਢੰਗ ਨਾਲ ਮੋਮਬੱਤੀਆਂ ਸਜਾ ਕੇ ਅਤੇ ਮਿੱਟੀ ਦੇ ਦੀਵਿਆਂ ‘ਤੇ ਸੁੰਦਰ ਡਿਜ਼ਾਈਨ ਬਣਾ ਕੇ ਆਪਣੀ ਛੁਪੀ ਪ੍ਰਤਿਭਾ ਨੂੰ ਉਜਾਗਰ ਕੀਤਾ।

ਉਨ੍ਹਾਂ ਨੇ ਮਿੱਟੀ ਦੇ ਦੀਵੇ ਬਣਾ ਕੇ ਪ੍ਰਦੂਸ਼ਣ ਰਹਿਤ ਹਰੀ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ।ਕਲਾਸ ਤੀਸਰੀ ਦੇ ਬੱਚਿਆਂ ਨੂੰ ਵਾਲ ਹੈਂਗਿੰਗ ਕਰਾਫਟ ਐਕਟੀਵਿਟੀ ਕਰਵਾਈ ਗਈ, ਜਿਸ ਵਿੱਚ ਬੱਚਿਆਂ ਨੇ ਆਪਣੀ ਕਲਾ ਦਾ ਬਹੁਤ ਹੀ ਖੂਬਸੂਰਤ ਪ੍ਰਦਰਸ਼ਨ ਕੀਤਾ। ਚੌਥੀ ਜਮਾਤ ਦੇ ਬੱਚਿਆਂ ਲਈ ਰੰਗਦਾਰ ਪੇਪਰ ਸਟ੍ਰੀਮਰ, ਪੰਜਵੀਂ ਜਮਾਤ ਦੇ ਬੱਚਿਆਂ ਲਈ ਤੋਰਨ ਮੇਕਿੰਗ ਅਤੇ ਛੇਵੀਂ ਜਮਾਤ ਦੇ ਬੱਚਿਆਂ ਲਈ ਕੱਚ ਦੀਆਂ ਖੁਸ਼ਬੂਦਾਰ ਮੋਮਬੱਤੀਆਂ ਬਣਾਉਣ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ।

ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਕੰਡੇਲ (ਲਾਲਟੇਨ) ਬਣਾਉਣ ਦੀ ਗਤੀਵਿਧੀ ਕਰਵਾਈ ਗਈ।ਨੌਵੀਂ ਅਤੇ ਦੱਸਵੀਂ ਜਮਾਤ ਦੇ ਬੱਚਿਆਂ ਦੇ ਇੰਟਰ ਹਾਊਸ ਰੰਗੋਲੀ ਮੇਕਿੰਗ ਮੁਕਾਬਲੇ ਕਰਵਾਏ ਗਏ। ‘ਫਾਇਰੀ ਫਿਏਸਟਾ’ ਥੀਮ ਤਹਿਤ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ਰੰਗੋਲੀ, ਨਾਨ-ਫਾਇਰ ਕੁਕਿੰਗ ਅਤੇ ਮਹਿੰਦੀ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਵੱਲੋਂ ਸਕੂਲ ਦੇ ਸਮੁੱਚੇ ਕੈਂਪਸ ਨੂੰ ਸੁੰਦਰ ਰੰਗੋਲੀ ਨਾਲ ਸਜਾਇਆ ਗਿਆ।


 ਸਾਰੀਆਂ ਜਮਾਤਾਂ ਵਿੱਚ ਅਧਿਆਪਕਾਂ ਨੇ ਦੀਵਾਲੀ ਦੇ ਮਹੱਤਵ ਬਾਰੇ ਚਾਨਣਾ ਪਾਇਆ ਅਤੇ ਬੱਚਿਆਂ ਨੂੰ ਇਸ ਦੇ ਅਧਿਆਤਮਕ ਅਤੇ ਸਮਾਜਿਕ ਮਹੱਤਵ ਤੋਂ ਜਾਣੂ ਕਰਵਾਇਆ।ਉਨ੍ਹਾਂ ਬੱਚਿਆਂ ਨੂੰ ਦੱਸਿਆ ਕਿ ਦੀਵਾਲੀ ਸਵੱਛਤਾ ਅਤੇ ਸ਼ੁੱਭ-ਕਾਮਨਾ ਦਾ ਪ੍ਰਤੀਕ ਹੈ। ਕਾਰਤਿਕ ਮਹੀਨੇ ਦੇ ਨਵੇਂ ਚੰਦਰਮਾ ਵਾਲੇ ਦਿਨ ਮਨਾਈ ਜਾਂਦੀ ਦੀਵਾਲੀ ਅਧਿਆਤਮਿਕ ਤੌਰ ‘ਤੇ ਹਨੇਰੇ ‘ਤੇ ਰੌਸ਼ਨੀ ਦੀ ਜਿੱਤ ਦਾ ਪ੍ਰਤੀਕ ਹੈ।

ਉਨ੍ਹਾਂ ਨੇ ਬੱਚਿਆਂ ਨੂੰ ਮਰਿਯਾਦਾ-ਪੁਰਸ਼ੋਤਮ ਸ਼੍ਰੀ ਰਾਮ ਦੇ ਆਦਰਸ਼ਾਂ ‘ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਪਟਾਕਿਆਂ ਦੀ ਵਰਤੋਂ ਨਾ ਕਰਕੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਵੀ ਕਿਹਾ।ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਨੇ ਦੀਵਾਲੀ ਦੀ ਪੂਰਵ ਸੰਧਿਆ ‘ਤੇ ‘ਗੋ ਗ੍ਰੀਨ’ ਅਤੇ ‘ਈਕੋ ਫਰੈਂਡਲੀ ਦੀਵਾਲੀ ਮਨਾਓ’ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਪਟਾਕੇ ਵਿਰੋਧੀ ਅਤੇ ਪਲਾਸਟਿਕ ਵਿਰੋਧੀ ਹਫ਼ਤੇ’ ਦਾ ਆਯੋਜਨ ਕੀਤਾ। ਇਸ ਮੌਕੇ ‘ਬਦੀ ‘ਤੇ ਚੰਗਿਆਈ ਦੀ ਜਿੱਤ’ ਅਤੇ ‘ਦੀਵਾਲੀ ਲਈ ਦੇਵੀ ਲਕਸ਼ਮੀ ਰੰਗੋਲੀ ਡਿਜ਼ਾਈਨ’ ਵਿਸ਼ੇ ‘ਤੇ ਰੰਗੋਲੀ ਮੁਕਾਬਲੇ ਕਰਵਾਏ ਗਏ।

ਵਿਦਿਆਰਥੀ-ਅਧਿਆਪਕਾਂ ਅਤੇ ਅਧਿਆਪਕ ਟ੍ਰੇਨਰਾਂ ਨੇ ਪ੍ਰਣ ਕੀਤਾ ਕਿ ਉਹ ਕਦੇ ਵੀ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਨਹੀਂ ਕਰਨਗੇ, ਜੋ ਪ੍ਰਦੂਸ਼ਣ ਦਾ ਇੱਕ ਵੱਡਾ ਸਰੋਤ ਹੈ।ਇਸ ਦੀ ਬਜਾਏ ਉਹਨਾਂ ਨੇ ਰਚਨਾਤਮਕ ਤੌਰ ‘ਤੇ ਵੇਸਟ ਪੇਪਰ ਸਮੱਗਰੀ ਦੇ ਨਾਲ ਆਕਰਸ਼ਕ ਦੀਵਾਲੀ ਤੋਹਫ਼ੇ ਪੈਕੇਜ ਤਿਆਰ ਕੀਤੇ। “ਇਸ ਦੀਵਾਲੀ ‘ਤੇ ਪਟਾਕੇ ਨਹੀਂ ਚਲਾਓ, ਹਉਮੈ ਨੂੰ ਭਜਾਓ” ਵਿਸ਼ੇ ‘ਤੇ ਤਸਵੀਰਾਂ ਸਮੇਤ ਸਲੋਗਨ ਲਿਖਣ ਦਾ ਮੁਕਾਬਲਾ ਵੀ ਕਰਵਾਇਆ ਗਿਆ।

error: Content is protected !!