ਮੈਚ ਹਾਰਨ ਤੋਂ ਬਾਅਦ ਰੋਂਦੇ ਖਿਡਾਰੀਆਂ ਨੂੰ ਚੁੱਪ ਕਰਵਾਉਣ ਪਹੁੰਚੇ PM ਮੋਦੀ

ਮੈਚ ਹਾਰਨ ਤੋਂ ਬਾਅਦ ਰੋਂਦੇ ਖਿਡਾਰੀਆਂ ਨੂੰ ਚੁੱਪ ਕਰਵਾਉਣ ਪਹੁੰਚੇ PM ਮੋਦੀ

ਅਹਿਮਦਾਬਾਦ (ਵੀਓਪੀ ਬਿਊਰੋ)- ਐਤਵਾਰ ਨੂੰ ਜਿਵੇਂ ਹੀ ਟੀਮ ਇੰਡੀਆ ਕ੍ਰਿਕਟ ਵਿਸ਼ਵ ਕੱਪ ਫਾਈਨਲ ਹਾਰ ਗਈ, ਕਰੋੜਾਂ ਭਾਰਤੀ ਨਿਰਾਸ਼ ਹੋ ਗਏ। ਟੀਮ ਇੰਡੀਆ ਦੇ ਖਿਡਾਰੀਆਂ ਦਾ ਡਰੈਸਿੰਗ ਰੂਮ ਵਿੱਚ ਬੁਰਾ ਹਾਲ ਸੀ। ਹਾਰ ਤੋਂ ਨਿਰਾਸ਼ ਟੀਮ ਇੰਡੀਆ ਦਾ ਮਨੋਬਲ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਰੈਸਿੰਗ ਰੂਮ ਪਹੁੰਚੇ। ਹਾਰ ਤੋਂ ਬਾਅਦ ਹਰ ਖਿਡਾਰੀ ਭਾਵੁਕ ਹੋ ਗਿਆ।

ਇਸ ਦੌਰਾਨ ਭਾਰਤੀ ਖਿਡਾਰੀਆਂ ਤੇਲਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਹੰਝੂ ਨਿਕਲ ਆਏ। ਸ਼ਮੀ ਨੂੰ ਰੋਂਦੇ ਦੇਖ ਕੇ ਪ੍ਰਧਾਨ ਮੰਤਰੀ ਨੇ ਉਸ ਨੂੰ ਜੱਫੀ ਪਾ ਲਈ।

ਪੀਐਮ ਮੋਦੀ ਨਾਲ ਮੁਲਾਕਾਤ ਦੀ ਤਸਵੀਰ ਸ਼ੇਅਰ ਕਰਦੇ ਹੋਏ ਮੁਹੰਮਦ ਸ਼ਮੀ ਨੇ ਇੱਕ ਇਮੋਸ਼ਨਲ ਪੋਸਟ ਵੀ ਸ਼ੇਅਰ ਕੀਤੀ ਹੈ। ਉਸ ਨੇ ਐਕਸ ‘ਤੇ ਲਿਖਿਆ, ‘ਬਦਕਿਸਮਤੀ ਨਾਲ ਕੱਲ੍ਹ ਸਾਡਾ ਦਿਨ ਨਹੀਂ ਸੀ। ਮੈਂ ਟੂਰਨਾਮੈਂਟ ਦੌਰਾਨ ਸਾਡੀ ਟੀਮ ਦਾ ਸਮਰਥਨ ਕਰਨ ਲਈ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਨਾ ਚਾਹਾਂਗਾ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦੀ ਹਾਂ। ਖਾਸ ਤੌਰ ‘ਤੇ ਉਹ ਸਾਡੇ ਡਰੈਸਿੰਗ ਰੂਮ ‘ਚ ਆਇਆ ਅਤੇ ਸਾਡਾ ਮਨੋਬਲ ਵਧਾਇਆ। ਅਸੀਂ ਮਜ਼ਬੂਤੀ ਨਾਲ ਵਾਪਸ ਆਵਾਂਗੇ।

ਆਲਰਾਊਂਡਰ ਰਵਿੰਦਰ ਜਡੇਜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਰੈਸਿੰਗ ਰੂਮ ‘ਚ ਪਹੁੰਚਣ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਵਿੱਚ ਸ਼ੁਭਮਨ ਗਿੱਲ ਅਤੇ ਮੁਹੰਮਦ ਸ਼ਮੀ ਵੀ ਪੀਐਮ ਮੋਦੀ ਨੂੰ ਸੁਣਦੇ ਨਜ਼ਰ ਆ ਰਹੇ ਹਨ। ਜਡੇਜਾ ਨੇ ਲਿਖਿਆ, “ਇਹ ਟੂਰਨਾਮੈਂਟ ਸਾਡੇ ਲਈ ਬਹੁਤ ਵਧੀਆ ਸੀ, ਪਰ ਕੱਲ੍ਹ ਅਸੀਂ ਥੋੜ੍ਹਾ ਪਿੱਛੇ ਰਹਿ ਗਏ। ਦਿਲ ਟੁੱਟਿਆ, ਪਰ ਲੋਕਾਂ ਦਾ ਸਹਾਰਾ ਸਾਨੂੰ ਚਲਦਾ ਰੱਖਦਾ। ਪ੍ਰਧਾਨ ਮੰਤਰੀ ਮੋਦੀ ਦਾ ਡਰੈਸਿੰਗ ਰੂਮ ਦਾ ਦੌਰਾ ਖਾਸ ਅਤੇ ਪ੍ਰੇਰਣਾਦਾਇਕ ਸੀ।

error: Content is protected !!