ਪੰਜਾਬੀ ਨਹੀਂ ਗੁਜਰਾਤੀ ਨੇ ਅਮਰੀਕਾ ਦੀ ਡੌਂਕੀ ਲਾਉਣ ਲਈ ਉਤਾਵਲੇ, 45 ਲੱਖ ਤੋਂ 1.25 ਕਰੋੜ ‘ਚ ਹੋਇਆ ਸੀ ਸੌਦਾ, 300 ‘ਚੋਂ 276 ਭਾਰਤੀ ਯਾਤਰੀ ਮੌੜੇ ਵਾਪਿਸ

ਪੰਜਾਬੀ ਨਹੀਂ ਗੁਜਰਾਤੀ ਨੇ ਅਮਰੀਕਾ ਦੀ ਡੌਂਕੀ ਲਾਉਣ ਲਈ ਉਤਾਵਲੇ, 45 ਲੱਖ ਤੋਂ 1.25 ਕਰੋੜ ‘ਚ ਹੋਇਆ ਸੀ ਸੌਦਾ, 300 ‘ਚੋਂ 276 ਭਾਰਤੀ ਯਾਤਰੀ ਮੌੜੇ ਵਾਪਿਸ

ਨਵੀਂ ਦਿੱਲੀ (ਵੀਓਪੀ ਬਿਊਰੋ) ਰੋਮਾਨੀਆ ਦੀ ‘ਲੀਜੈਂਡ ਏਅਰਲਾਈਨਜ਼’ ਦੇ ਜਹਾਜ਼ ਏਅਰਬਸ ਏ-340 ਨੂੰ ਮਨੁੱਖੀ ਤਸਕਰੀ ਦੇ ਸ਼ੱਕ ‘ਚ ਫਰਾਂਸ ਦੇ ਵੈਟਰੀ ਹਵਾਈ ਅੱਡੇ ‘ਤੇ ਚਾਰ ਦਿਨਾਂ ਲਈ ਹਿਰਾਸਤ ‘ਚ ਰੱਖਿਆ ਗਿਆ ਸੀ। ਇਸ ਜਹਾਜ਼ ਵਿੱਚ ਕੁੱਲ 303 ਭਾਰਤੀ ਯਾਤਰੀ ਸਵਾਰ ਸਨ।

ਇਨ੍ਹਾਂ ਯਾਤਰੀਆਂ ਵਿੱਚੋਂ 276 ਯਾਤਰੀ 26 ਦਸੰਬਰ ਨੂੰ ਮੁੰਬਈ ਹਵਾਈ ਅੱਡੇ ‘ਤੇ ਉਤਰੇ। ਬਾਕੀ 27 ਯਾਤਰੀ ਫਰਾਂਸ ਵਿੱਚ ਹੀ ਰਹੇ ਕਿਉਂਕਿ ਉਨ੍ਹਾਂ ਨੇ ਉੱਥੇ ਸ਼ਰਣ ਲਈ ਅਰਜ਼ੀ ਦਿੱਤੀ ਸੀ। ਇਹ ਜਹਾਜ਼ ਦੁਬਈ ਤੋਂ ਨਿਕਾਰਾਗੁਆ ਜਾ ਰਿਹਾ ਸੀ। ਜਹਾਜ਼ ਵਿੱਚ ਸਵਾਰ ਭਾਰਤੀ ਯਾਤਰੀਆਂ ਵਿੱਚੋਂ ਇੱਕ ਤਿਹਾਈ ਗੁਜਰਾਤੀ ਸਨ ਅਤੇ ਕੁਝ ਲੋਕ ਪੰਜਾਬ ਦੇ ਨਾਲ ਵੀ ਸੰਬੰਧਿਤ ਸਨ।

ਗੁਜਰਾਤ ਦੀ ਸੀਆਈਡੀ ਕਰਾਈਮ ਦੀ ਟੀਮ ਨੇ 30 ਯਾਤਰੀਆਂ ਤੋਂ ਪੁੱਛਗਿੱਛ ਕੀਤੀ, ਜਿਸ ਤੋਂ ਪਤਾ ਲੱਗਾ ਕਿ ਉਨ੍ਹਾਂ ਨੇ ਅਮਰੀਕਾ ਜਾਣ ਲਈ ਏਜੰਟਾਂ ਨਾਲ 40 ਲੱਖ ਤੋਂ 1.25 ਕਰੋੜ ਰੁਪਏ ਤੱਕ ਦੇ ਸੌਦੇ ਕੀਤੇ ਸਨ। ਸੀਆਈਡੀ ਕ੍ਰਾਈਮ ਭਲਕੇ ਬਾਕੀ ਯਾਤਰੀਆਂ ਤੋਂ ਪੁੱਛਗਿੱਛ ਕਰ ਸਕਦੀ ਹੈ।

ਹੁਣ ਤੱਕ ਯਾਤਰੀਆਂ ਤੋਂ ਪੁੱਛਗਿੱਛ ‘ਚ ਸੀ.ਆਈ.ਡੀ. ਨੂੰ 6 ਏਜੰਟਾਂ ਬਾਰੇ ਪਤਾ ਲੱਗਾ ਹੈ। ਅਜੇ ਤੱਕ ਕੋਈ ਪੁੱਛਗਿੱਛ ਨਹੀਂ ਕੀਤੀ ਗਈ ਹੈ। ਬਾਕੀ ਯਾਤਰੀਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਸੀਆਈਡੀ ਏਜੰਟਾਂ ‘ਤੇ ਸ਼ਿਕੰਜਾ ਕੱਸ ਸਕਦੀ ਹੈ।

error: Content is protected !!