ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲਿਆਂ ਕੋਲੋਂ ਜੇਲ੍ਹ ‘ਚੋਂ ਮਿਲੇ ਮੋਬਾਈਲ ਫੋਨ, ਇੰਨੇ ਵੱਡੇ ਅਪਰਾਧ ਤੋਂ ਬਾਅਦ ਵੀ ਬੇਖੌਫ਼

ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲਿਆਂ ਕੋਲੋਂ ਜੇਲ੍ਹ ‘ਚੋਂ ਮਿਲੇ ਮੋਬਾਈਲ ਫੋਨ, ਇੰਨੇ ਵੱਡੇ ਅਪਰਾਧ ਤੋਂ ਬਾਅਦ ਵੀ ਬੇਖੌਫ਼

ਵੀਓਪੀ ਬਿਊਰੋ – ਤਰਨਤਾਰਨ ਸਥਿਤ ਸ੍ਰੀ ਗੋਇੰਦਵਾਲ ਸਾਹਿਬ ਕੇਂਦਰੀ ਜੇਲ੍ਹ ‘ਚ ਬੰਦ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਗੈਂਗਸਟਰ ਪਵਨ ਨਹਿਰਾ ਅਤੇ ਕੇਸ਼ਵ ਕੁਮਾਰ ਕੋਲੋਂ ਦੋ ਸਮਾਰਟਫ਼ੋਨ ਬਰਾਮਦ ਹੋਏ ਹਨ।

ਜਾਣਕਾਰੀ ਮੁਤਾਬਕ ਪਵਨ ਨਹਿਰਾ ਖਿਲਾਫ ਦਿੱਲੀ ਤੋਂ ਇਲਾਵਾ ਹੋਰ ਕਈ ਥਾਣਿਆਂ ‘ਚ ਕਤਲ ਸਮੇਤ ਕਈ ਧਾਰਾਵਾਂ ਤਹਿਤ ਮਾਮਲੇ ਦਰਜ ਹਨ। ਉਸ ਦੇ ਭਰਾ ਗੈਂਗਸਟਰ ਸੰਪਤ ਨਹਿਰਾ ‘ਤੇ ਵੀ ਕਈ ਮਾਮਲੇ ਦਰਜ ਹਨ।

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਨਾਮ ਆਉਣ ਤੋਂ ਬਾਅਦ ਪਵਨ ਨਹਿਰਾ ਇਸ ਸਮੇਂ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਬੰਦ ਹੈ। ਬੀਤੇ ਦਿਨ ਜੇਲ੍ਹ ਪ੍ਰਸ਼ਾਸਨ ਨੇ ਤਲਾਸ਼ੀ ਮੁਹਿੰਮ ਦੌਰਾਨ ਇੱਕ ਸਮਾਰਟਫੋਨ ਬਰਾਮਦ ਕੀਤਾ ਸੀ।


ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਨਾਮਜ਼ਦ ਕੀਤੇ ਗਏ ਕੇਸ਼ਵ ਕੁਮਾਰ ਕੋਲੋਂ ਤਲਾਸ਼ੀ ਮੁਹਿੰਮ ਦੌਰਾਨ ਇਕ ਸਮਾਰਟਫੋਨ ਵੀ ਮਿਲਿਆ ਹੈ। ਥਾਣਾ ਸਦਰ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਦੋਵੇਂ ਮੋਬਾਈਲ ਫ਼ੋਨ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਪੁਲਿਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

error: Content is protected !!