ਹੁਣ 21 ਸਾਲ ਤੋਂ ਘੱਟ ਉਮਰ ਵਿਚ ਕੁੜੀਆਂ ਦਾ ਨਹੀਂ ਹੋ ਸਕੇਗਾ ਵਿਆਹ ! ਸਰਕਾਰ ਨੇ ਲਿਆ ਫ਼ੈਸਲਾ

ਹੁਣ 21 ਸਾਲ ਤੋਂ ਘੱਟ ਉਮਰ ਵਿਚ ਕੁੜੀਆਂ ਦਾ ਨਹੀਂ ਹੋ ਸਕੇਗਾ ਵਿਆਹ ! ਸਰਕਾਰ ਨੇ ਲਿਆ ਫ਼ੈਸਲਾ

ਵੀਓਪੀ ਬਿਊਰੋ, ਨੈਸ਼ਨਲ- ਹੁਣ ਵਿਆਹ ਕਰਵਾਉਣ ਲਈ ਲੜਕੀਆਂ ਦੀ ਉਮਰ ਹੱਦ 21 ਸਾਲ ਨਿਰਧਾਰਿਤ ਕੀਤੀ ਜਾਵੇਗੀ। 21 ਸਾਲ ਜਾਂ 21 ਤੋਂ ਵੱਧ ਉਮਰ ਦੀਆਂ ਲੜਕੀਆਂ ਦਾ ਵਿਆਹ ਵਿਆਹ ਕਾਨੂੰਨੀ ਮੰਨਿਆ ਜਾਵੇਗਾ। 21 ਤੋਂ ਘੱਟ ਉਮਰ ਦੀਆਂ ਲੜਕੀਆਂ ਦਾ ਵਿਆਹ ਨਹੀਂ ਹੋ ਸਕੇਗਾ। ਇਹ ਫੈਸਲਾ ਸ਼ਿਮਲਾ ‘ਚ ਹੋਈ ਹਿਮਾਚਲ ਪ੍ਰਦੇਸ਼ ਕੈਬਨਿਟ ਦੀ ਬੈਠਕ ‘ਚ ਲਿਆ ਗਿਆ। ਹਿਮਾਚਲ ਕੈਬਨਿਟ ਮੀਟਿੰਗ ਨੇ ਲੜਕੀ ਦੇ ਵਿਆਹ ਦੀ ਘੱਟੋ-ਘੱਟ ਉਮਰ 21 ਸਾਲ ਕਰਨ ਦਾ ਮਤਾ ਪਾਸ ਕਰ ਦਿਤਾ ਹੈ। ਅਜਿਹੇ ‘ਚ ਹੁਣ ਘੱਟੋ-ਘੱਟ ਉਮਰ 18 ਤੋਂ ਵਧਾ ਕੇ 21 ਸਾਲ ਕਰਨ ਦਾ ਮਤਾ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ।


ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਸ਼ਿਮਲਾ ‘ਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪ੍ਰਧਾਨਗੀ ‘ਚ ਕੈਬਨਿਟ ਦੀ ਬੈਠਕ ਹੋਈ। ਇਹ ਮੀਟਿੰਗ ਕਰੀਬ 3 ਘੰਟੇ ਚੱਲੀ। ਇਸ ਮੀਟਿੰਗ ਵਿਚ ਹਿਮਾਚਲ ਵਿਚ ਨਵੀਂ ਫਿਲਮ ਨੀਤੀ ਨੂੰ ਵੀ ਮਨਜ਼ੂਰੀ ਦਿੱਤੀ। ਫਿਲਮ ਕੌਂਸਲ ਬਣਾਉਣ ਦੀ ਮਨਜ਼ੂਰੀ ਵੀ ਦੇ ਦਿਤੀ ਗਈ ਹੈ। ਨਵੀਂ ਨੀਤੀ ਤਹਿਤ ਹੁਣ ਹਿਮਾਚਲ ਵਿਚ ਸ਼ੂਟਿੰਗ ਲਈ ਲੋੜੀਂਦੀਆਂ ਪ੍ਰਵਾਨਗੀਆਂ ਤਿੰਨ ਦਿਨਾਂ ਵਿਚ ਮਿਲ ਜਾਣਗੀਆਂ। ਇਸ ਤੋਂ ਫਿਲਮ ਨਿਰਮਾਤਾਵਾਂ ਨੂੰ ਫਾਇਦਾ ਹੋਵੇਗਾ। ਕੈਬਨਿਟ ਮੀਟਿੰਗ ਵਿਚ ਮੁੱਖ ਮੰਤਰੀ ਵਿਧਵਾ ਏਕਲ ਨਾਰੀ ਯੋਜਨਾ ਅਤੇ ਹਿਮਾਚਲ ਪ੍ਰਦੇਸ਼ ਡਿਜੀਟਲ ਨੀਤੀ ਨੂੰ ਵੀ ਪ੍ਰਵਾਨਗੀ ਦਿਤੀ ਗਈ ਹੈ।

error: Content is protected !!