ਜਲੰਧਰ ‘ਚ ਕ.ਤ.ਲ ਕਰਨ ਆਏ ਲਾਰੈਂਸ ਬਿਸ਼ਨੋਈ ਦੇ ਗੁਰਗੇ ਬਣੇ ਪੁਲਿਸ ਦੀ ਗੋ.ਲੀ ਦਾ ਸ਼ਿਕਾਰ, ਪੱਗ ‘ਚ ਗੋ.ਲੀ ਫਸਣ ਕਾਰਨ ਬਚਿਆ ਪੁਲਿਸ ਮੁਲਾਜ਼ਮ

ਜਲੰਧਰ ‘ਚ ਕ.ਤ.ਲ ਕਰਨ ਆਏ ਲਾਰੈਂਸ ਬਿਸ਼ਨੋਈ ਦੇ ਗੁਰਗੇ ਬਣੇ ਪੁਲਿਸ ਦੀ ਗੋ.ਲੀ ਦਾ ਸ਼ਿਕਾਰ, ਪੱਗ ‘ਚ ਗੋ.ਲੀ ਫਸਣ ਕਾਰਨ ਬਚਿਆ ਪੁਲਿਸ ਮੁਲਾਜ਼ਮ

ਜਲੰਧਰ (ਵੀਓਪੀ ਬਿਊਰੋ) ਜਲੰਧਰ ਦੇ ਨਕੋਦਰ ਰੋਡ ‘ਤੇ ਕਮਿਸ਼ਨਰੇਟ ਪੁਲਿਸ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਗੈਂਗਸਟਰਾਂ ਵਿਚਾਲੇ ਮੁੱਠਭੇੜ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਗੈਂਗਸਟਰਾਂ ਨੂੰ ਗੋਲੀ ਲੱਗੀ ਹੈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਦੋਵੇਂ ਕਤਲ ਅਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਸਨ। ਇੱਕ ਪੁਲਿਸ ਮੁਲਾਜ਼ਮ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਹੈ। ਉਸ ਨੂੰ ਵੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਫਿਲਹਾਲ ਪੁਲਿਸ ਮੁਲਾਜ਼ਮ ਦੀ ਪੱਗ ‘ਚ ਗੋਲੀ ਲੱਗਣ ਕਾਰਨ ਉਸ ਦਾ ਬਚਾਅ ਹੋ ਗਿਆ। ਪੁਲਿਸ ਜਲਦ ਹੀ ਪੂਰੇ ਮਾਮਲੇ ਦੀ ਵਿਸਥਾਰਪੂਰਵਕ ਜਾਣਕਾਰੀ ਦੇਵੇਗੀ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਕਾਬਲਾ ਸਵੇਰੇ ਕਰੀਬ 10.45 ਵਜੇ ਹੋਇਆ। ਗੈਂਗਸਟਰਾਂ ਦੀ ਪਛਾਣ ਨਿਤਿਨ ਅਤੇ ਜਸਬੀਰ ਸਿੰਘ ਉਰਫ ਲੱਕੀ ਵਜੋਂ ਹੋਈ ਹੈ। ਪੁਲਿਸ ਨੂੰ ਕਤਲ ਸਮੇਤ ਕਈ ਮਾਮਲਿਆਂ ਵਿੱਚ ਉਸ ਦੀ ਭਾਲ ਸੀ। ਜਲੰਧਰ ‘ਚ ਦੋ ਵਿਅਕਤੀਆਂ ਦੀ ਟਾਰਗੇਟ ਕਿਲਿੰਗ ਕੀਤੀ ਜਾਣੀ ਸੀ। ਇਸ ਕਾਰਨ ਦੋਵੇਂ ਜਲੰਧਰ ‘ਚ ਘੁੰਮ ਰਹੇ ਸਨ।

ਮੁਲਜ਼ਮਾਂ ਨੇ ਦੋਵਾਂ ਵਿਅਕਤੀਆਂ ਦੀ ਰੇਕੀ ਕੀਤੀ ਸੀ। ਗੈਂਗਸਟਰ ਲੀਡਰ ਮੋਨੂੰ ਅਮਰੀਕਾ ਵਿੱਚ ਹੈ। ਇਹ ਉਹੀ ਮੋਨੂੰ ਹੈ, ਜਿਸ ਦਾ ਨਾਮ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਆਇਆ ਸੀ। ਗੋਲੀਬਾਰੀ ‘ਚ ਪੁਲਿਸ ਮੁਲਾਜ਼ਮ ਦੀ ਪੱਗ ਕਾਰਨ ਜਾਨ ਬਚ ਗਈ। ਗੋਲੀ ਉਸ ਦੇ ਸਿਰ ਨੂੰ ਛੂਹ ਕੇ ਬਾਹਰ ਨਿਕਲ ਗਈ।

error: Content is protected !!