ਰਾਮਲੀਲਾ ਕਰਦਿਆਂ ਕਲਾਕਾਰਾਂ ਨੇ ਕੀਤੀਆਂ ਹੱਦਾਂ ਪਾਰ, ਮਾਤਾ ਸੀਤਾ ਦਾ ਕਿਰਦਾਰ ਨਿਭਾਅ ਰਹੇ ਲੜਕੇ ਨੇ ਸਟੇਜ ‘ਤੇ ਪੀਤੀ ਸਿਗਰਟ, ਰਾਵਣ ਨੂੰ ਕੱਢੀਆਂ ਗੰਦੀਆਂ ਗਾਲਾਂ

ਰਾਮਲੀਲਾ ਕਰਦਿਆਂ ਕਲਾਕਾਰਾਂ ਨੇ ਕੀਤੀਆਂ ਹੱਦਾਂ ਪਾਰ, ਮਾਤਾ ਸੀਤਾ ਦਾ ਕਿਰਦਾਰ ਨਿਭਾਅ ਰਹੇ ਲੜਕੇ ਨੇ ਸਟੇਜ ‘ਤੇ ਪੀਤੀ ਸਿਗਰਟ, ਰਾਵਣ ਨੂੰ ਕੱਢੀਆਂ ਗੰਦੀਆਂ ਗਾਲਾਂ

ਪੁਣੇ (ਵੀਓਪੀ ਬਿਊਰੋ) ਸਾਵਿਤਰੀਬਾਈ ਫੂਲੇ ਯੂਨੀਵਰਸਿਟੀ, ਪੁਣੇ ਦੇ ਫਾਈਨ ਆਰਟਸ ਸੈਂਟਰ ਵਿੱਚ ਰਾਮਲੀਲਾ ਖੇਡਣ ਵਾਲੇ ਅਦਾਕਾਰਾਂ ਨੇ ਹੱਦ ਪਾਰ ਕਰਦੇ ਹੋਏ ਹਿੰਦੂ ਭਾਈਚਾਰੇ ਨੂੰ ਠੇਸ ਪਹੁੰਚਾਈ ਹੈ। ਇਯ ਦੌਰਾਨ ਸਟੇਜ਼ ‘ਤੇ ਹੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਅਤੇ ਨਾਟਕ ਦਾ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਵਿਚਕਾਰ ਜ਼ਬਰਦਸਤ ਲੜਾਈ ਹੋ ਗਈ।

ਏਬੀਵੀਪੀ ਨੇ ਦੋਸ਼ ਲਾਇਆ ਕਿ ਇਸ ਨਾਟਕ ਵਿੱਚ ਮਾਤਾ ਸੀਤਾ ਨਾਲ ਸਬੰਧਤ ਕਈ ਇਤਰਾਜ਼ਯੋਗ ਸੰਵਾਦ ਅਤੇ ਦ੍ਰਿਸ਼ ਸਨ।

ਵਿਵਾਦ ਵਧਦੇ ਹੀ ਮਾਮਲਾ ਪੁਲਿਸ ਕੋਲ ਪਹੁੰਚ ਗਿਆ। ਜਿਸ ਤੋਂ ਬਾਅਦ ਰਾਮਲੀਲਾ ‘ਤੇ ਆਧਾਰਿਤ ਨਾਟਕ ਦਾ ਮੰਚਨ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ‘ਚ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ 5 ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਐਫਆਈਆਰ ਮੁਤਾਬਕ ਨਾਟਕ ਵਿੱਚ ਸੀਤਾ ਦਾ ਕਿਰਦਾਰ ਨਿਭਾਅ ਰਹੇ ਵਿਦਿਆਰਥੀ ਨੂੰ ਸਿਗਰਟ ਪੀਂਦੇ ਹੋਏ ਅਤੇ ਅਪਸ਼ਬਦ ਬੋਲਦੇ ਹੋਏ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਸੀਤਾ ਦਾ ਕਿਰਦਾਰ ਨਿਭਾਅ ਰਿਹਾ ਲੜਕਾ ਰਾਵਣ ਨੂੰ ਵੀ ਗਰਦਨ ਤੋਂ ਫੜ ਕੇ ਅਪਸ਼ਬਦ ਬੋਲ ਰਿਹਾ ਸੀ।

ਦਰਸ਼ਕਾਂ ਵਿੱਚ ਮੌਜੂਦ ਏਬੀਵੀਪੀ ਮੈਂਬਰਾਂ ਨੇ ਜਦੋਂ ਨਾਟਕ ’ਤੇ ਇਤਰਾਜ਼ ਜਤਾਇਆ ਅਤੇ ਪ੍ਰਦਰਸ਼ਨ ਬੰਦ ਕਰ ਦਿੱਤਾ ਤਾਂ ਕਲਾਕਾਰਾਂ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਕਲਾਕਾਰਾਂ ਨੇ ਦੱਸਿਆ ਕਿ ਰਾਮਲੀਲਾ ਵੱਖ-ਵੱਖ ਭੂਮਿਕਾਵਾਂ ਨਿਭਾਉਣ ਵਾਲੇ ਕਲਾਕਾਰਾਂ ਵਿਚਕਾਰ ਆਧਾਰਿਤ ਸੀ।

ਇਸ ਮਾਮਲੇ ‘ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।ਸਬ ਇੰਸਪੈਕਟਰ ਅੰਕੁਸ਼ ਚਿੰਤਾਮਨ ਨੇ ਦੱਸਿਆ ਕਿ ਏਬੀਵੀਪੀ ਦੇ ਅਧਿਕਾਰੀ ਹਰਸ਼ਵਰਧਨ ਹਰਪੁੜੇ ਦੀ ਸ਼ਿਕਾਇਤ ਦੇ ਆਧਾਰ ‘ਤੇ ਭਾਰਤੀ ਦੰਡਾਵਲੀ ਦੀ ਧਾਰਾ 295 (ਏ) ਭਾਵ ਕਿਸੇ ਵੀ ਵਰਗ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਜਾਣਬੁੱਝ ਕੇ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਲਲਿਤ ਕਲਾ ਕੇਂਦਰ ਦੇ ਐਚਓਡੀ ਡਾਕਟਰ ਪ੍ਰਵੀਨ ਭੋਲੇ, ਵਿਦਿਆਰਥੀ ਭਾਵੇਸ਼ ਪਾਟਿਲ, ਜੈ ਪੇਡਨੇਕਰ, ਪ੍ਰਥਮੇਸ਼ ਸਾਵੰਤ, ਰਿਸ਼ੀਕੇਸ਼ ਡਾਲਵੀ ਅਤੇ ਯਸ਼ ਚਿਖਲੇ ਸ਼ਾਮਲ ਹਨ।

error: Content is protected !!