ਭਾਨਾ ਸਿੱਧੂ ਨੂੰ ਮਿਲੀ ਜ਼ਮਾਨਤ, ਪਿੰਡ ਪਹੁੰਚ ਕੇ ਕਿਹਾ- ਪੁਲਿਸ ਨੇ ਮੈਨੂੰ ਨੰਗਾ ਕਰ ਕੇ ਬਰਫ ‘ਤੇ ਲੰਬਾ ਪਾਇਆ ਤੇ ਮੰਗਵਾਈ ਮਾਫੀ

ਭਾਨਾ ਸਿੱਧੂ ਨੂੰ ਮਿਲੀ ਜ਼ਮਾਨਤ, ਪਿੰਡ ਪਹੁੰਚ ਕੇ ਕਿਹਾ- ਪੁਲਿਸ ਨੇ ਮੈਨੂੰ ਨੰਗਾ ਕਰ ਕੇ ਬਰਫ ‘ਤੇ ਲੰਬਾ ਪਾਇਆ ਤੇ ਮੰਗਵਾਈ ਮਾਫੀ

 

ਸੰਗਰੂਰ (ਵੀਓਪੀ ਬਿਊਰੋ) ਸੋਸ਼ਲ ਮੀਡੀਆ ਐਕਟਿਵਿਸਟ ਬਲਾਗਰ ਕਲਾਕਾਰ ਤੇ ਹਰ ਸਮੇਂ ਸੁਰਖੀਆਂ ਵਿੱਚ ਰਹਿਣ ਵਾਲਾ ਨੌਜਵਾਨ ਭਾਨਾ ਸਿੱਧੂ, ਉਸ ਸਮੇਂ ਹਰ ਕਿਸੇ ਦੀ ਜ਼ੁਬਾਨ ‘ਤੇ ਚੜ ਗਿਆ ਜਦੋਂ ਉਸ ਨੂੰ ਪਹਿਲਾਂ ਰਿਸ਼ਵਤ ਮੰਗਣ ਦੇ ਦੋਸ਼ੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਫਿਰ ਜਦ ਉਸ ਨੂੰ ਜ਼ਮਾਨਤ ਮਿਲ ਹੀ ਗਈ ਤਾਂ ਚੈਨੀ ਖੋਹਣ ਦੇ ਦੋਸ਼ ਵਿੱਚ ਫਿਰ ਜੇਲ੍ਹ ਦੇ ਅੰਦਰੋਂ ਹੀ ਗ੍ਰਿਫ਼ਤਾਰੀ ਪਾ ਦਿੱਤੀ ਗਈ।

ਇਸ ਸਮੇਂ ਪੰਜਾਬ ਦੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਭਾਨਾ ਸਿੱਧੂ ਨੂੰ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਛਡਵਾਉਣ ਦੇ ਲਈ ਪੰਜਾਬੀਆਂ ਨੇ ਪੂਰੀ ਵਾਹ ਲਾ ਦਿੱਤੀ ਅਤੇ ਵੱਖ ਵੱਖ ਜੱਥੇਬੰਦੀਆਂ ਨੇ ਇਕੱਠੇ ਹੋ ਕੇ ਵੱਡੇ ਪੱਧਰ ‘ਤੇ ਸੰਘਰਸ਼ ਵਿੱਢਿਆ, ਜਿਸ ਦੀ ਮਿਹਨਤ ਸਦਕਾ ਭਾਨਾ ਸਿੱਧੂ ਨੂੰ ਜ਼ਮਾਨਤ ਮਿਲ ਗਈ ਤੇ ਹੁਣ ਉਹ ਆਪਣੇ ਘਰ ਪਰਤ ਗਿਆ ਹੈ।

ਭਾਨਾ ਸਿੱਧੂ ਨੂੰ ਮੋਹਾਲੀ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਭਾਨਾ ਸਿੱਧੂ ਨੇ ਆਪਣੇ ਵਕੀਲ ਰਾਹੀਂ ਮੁਹਾਲੀ ਥਾਣੇ ਵਿੱਚ ਦਰਜ ਇੱਕ ਕੇਸ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ। ਦੱਸ ਦਈਏ ਕਿ ਬਲਾਗਰ ਭਾਨਾ ਸਿੱਧੂ ‘ਤੇ ਮੋਹਾਲੀ ਸਥਿਤ ਇਕ ਇਮੀਗ੍ਰੇਸ਼ਨ ਕੰਪਨੀ ਦੇ ਸੰਚਾਲਕ ਤੋਂ ਜਬਰੀ ਵਸੂਲੀ ਅਤੇ ਧਮਕਾਉਣ ਦੇ ਦੋਸ਼ ਲੱਗੇ ਸਨ। ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਘਰ ਪਰਤਦਿਆਂ ਹੀ ਭਾਨਾ ਸਿੱਧੂ ਨੇ ਮੀਡੀਆ ਸਾਹਮਣੇ ਕਿਹਾ ਕਿ ਪੁਲਿਸ ਨੇ ਉਸ ‘ਤੇ ਬਹੁਤ ਅੱਤਿਆਚਾਰ ਕੀਤੇ ਅਤੇ ਉਨ ਨੂੰ ਨੰਗਾ ਕਰ ਕੇ ਬਰਫ ‘ਤੇ ਲੰਬਾ ਪਾਉਂਦੇ ਸਨ ਅਤੇ ਮਾਫੀ ਮੰਗਵਾਉਂਦੇ ਸਨ, ਇਸ ਦੌਰਾਨ ਉਸ ਨੂੰ ਬੁਖਾਰ ਵੀ ਹੋ ਗਿਆ।

error: Content is protected !!