IPL ਸ਼ੁਰੂ ਹੋਣ ਤੋਂ ਪਹਿਲਾਂ ਧੋਨੀ ਨੇ ਟੀਮ ਨੂੰ ਦਿੱਤਾ ਝਟਕਾ… ਚੇਨੱਈ ਦੀ ਕਪਤਾਨੀ ਤੋਂ ਕੀਤੀ ਤੌਬਾ

IPL ਸ਼ੁਰੂ ਹੋਣ ਤੋਂ ਪਹਿਲਾਂ ਧੋਨੀ ਨੇ ਟੀਮ ਨੂੰ ਦਿੱਤਾ ਝਟਕਾ… ਚੇਨੱਈ ਦੀ ਕਪਤਾਨੀ ਤੋਂ ਕੀਤੀ ਤੌਬਾ

ਨਵੀਂ ਦਿੱਲੀ (ਵੀਓਪੀ ਬਿਊਰੋ) : IPL ਦੇ 17ਵੇਂ ਸੀਜ਼ਨ ਦੀ ਸ਼ੁਰੂਆਤ ਤੋਂ ਇੱਕ ਦਿਨ ਪਹਿਲਾਂ ਚੇਨਈ ਸੁਪਰ ਕਿੰਗਜ਼ ਨੇ ਆਪਣਾ ਕਪਤਾਨ ਬਦਲ ਦਿੱਤਾ ਹੈ। ਟੀਮ ਨੂੰ 5 ਵਾਰ ਚੈਂਪੀਅਨ ਬਣਾਉਣ ਵਾਲੇ ਐੱਮਐੱਸ ਧੋਨੀ ਨੇ 27 ਸਾਲ ਦੇ ਬੱਲੇਬਾਜ਼ ਰਿਤੂਰਾਜ ਗਾਇਕਵਾੜ ਨੂੰ ਕਪਤਾਨੀ ਸੌਂਪਣ ਦਾ ਫੈਸਲਾ ਕੀਤਾ ਹੈ। ਫਰੈਂਚਾਇਜ਼ੀ ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਇਹ ਜਾਣਕਾਰੀ ਦਿੱਤੀ ਹੈ।

ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇਸ ਤੋਂ ਪਹਿਲਾਂ 2022 ਸੀਜ਼ਨ ‘ਚ ਵੀ ਕਪਤਾਨੀ ਛੱਡ ਦਿੱਤੀ ਸੀ। ਫਿਰ ਸੀਐਸਕੇ ਨੇ ਰਵਿੰਦਰ ਜਡੇਜਾ ਨੂੰ ਨਵਾਂ ਕਪਤਾਨ ਬਣਾਇਆ, ਪਰ ਉਸ ਦੇ ਨਤੀਜੇ ਟੀਮ ਲਈ ਬਹੁਤ ਮਾੜੇ ਰਹੇ। ਇਸ ਤੋਂ ਬਾਅਦ ਸੀਜ਼ਨ ਦੇ ਮੱਧ ‘ਚ ਧੋਨੀ ਨੂੰ ਇਕ ਵਾਰ ਫਿਰ ਕਪਤਾਨੀ ਸੰਭਾਲਣੀ ਪਈ। 2023 ਦੇ ਸੀਜ਼ਨ ਵਿੱਚ, ਧੋਨੀ ਨੇ ਆਪਣੀ ਕਪਤਾਨੀ ਵਿੱਚ 5ਵੀਂ ਵਾਰ ਚੇਨਈ ਨੂੰ ਚੈਂਪੀਅਨ ਬਣਾਇਆ ਸੀ।

ਧੋਨੀ ਨੇ ਪੰਜ ਵਾਰ ਟਰਾਫੀ ਜਿੱਤਣ ਦੇ ਨਾਲ ਹੀ CSK ਨੂੰ ਕੁੱਲ 10 ਵਾਰ ਫਾਈਨਲ ਤੱਕ ਪਹੁੰਚਾਇਆ ਹੈ। ਉਹ ਟੂਰਨਾਮੈਂਟ ਵਿਚ ਇਕਲੌਤਾ ਕਪਤਾਨ ਹੈ ਜਿਸ ਨੇ 10 ਆਈਪੀਐਲ ਫਾਈਨਲ ਖੇਡੇ ਹਨ। ਧੋਨੀ ਦੀ ਕਪਤਾਨੀ ‘ਚ ਚੇਨਈ 2010, 2011, 2018, 2021 ਅਤੇ 2023 ‘ਚ ਚੈਂਪੀਅਨ ਬਣੀ। 2008, 2012, 2013, 2015 ਅਤੇ 2019 ਵਿੱਚ ਉਹ ਟੀਮ ਨੂੰ ਫਾਈਨਲ ਵਿੱਚ ਲੈ ਗਿਆ। ਧੋਨੀ ਨੇ ਸੀਐਸਕੇ ਲਈ ਖੇਡਦੇ ਹੋਏ ਹੁਣ ਤੱਕ ਆਈਪੀਐਲ ਵਿੱਚ 4,957 ਦੌੜਾਂ ਬਣਾਈਆਂ ਹਨ। ਜੇਕਰ ਉਹ 43 ਦੌੜਾਂ ਬਣਾ ਲੈਂਦਾ ਹੈ ਤਾਂ ਉਹ ਸੁਰੇਸ਼ ਰੈਨਾ ਤੋਂ ਬਾਅਦ CSK ਲਈ 5000 ਦੌੜਾਂ ਬਣਾਉਣ ਵਾਲਾ ਦੂਜਾ ਖਿਡਾਰੀ ਬਣ ਜਾਵੇਗਾ।

error: Content is protected !!