ਸ੍ਰੀ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ… ਦੁਨੀਆ ਭਰ ‘ਚੋਂ ਸ਼ਰਧਾਲੂ ਆ ਕੇ ਹੋਏ ਨਤਮਸਤਕ

ਸ੍ਰੀ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ… ਦੁਨੀਆ ਭਰ ‘ਚੋਂ ਸ਼ਰਧਾਲੂ ਆ ਕੇ ਹੋਏ ਨਤਮਸਤਕ


ਸ੍ਰੀ ਅਨੰਦਪੁਰ ਸਾਹਿਬ (ਵੀਓਪੀ ਬਿਊਰੋ) ਪੂਰੇ ਦੇਸ਼ ਵਿਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਤਾਂ ਉੱਥੇ ਹੀ ਪੰਜਾਬ ਦੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਵੇ ਮਹੱਲੇ ਦੀ ਧੂਮ ਹੈ।

ਪੰਜਾਬ ਦਾ ਹੋਲਾ ਮੁਹੱਲਾ ਤਿਉਹਾਰ ਸਿੱਖਾਂ ਦੇ ਪਵਿੱਤਰ ਅਸਥਾਨ ਤਖ਼ਤ ਸ੍ਰੀ ਕੇਸਰਗੜ੍ਹ ਸਾਹਿਬ, ਅਨੰਦਪੁਰ ਵਿਖੇ ਮਨਾਇਆ ਜਾਂਦਾ ਹੈ। ਤਿੰਨ ਦਿਨ ਚੱਲਣ ਵਾਲੇ ਇਸ ਤਿਉਹਾਰ ਨੂੰ ਮਨਾਉਣ ਦੀ ਸ਼ੁਰੂਆਤ ਸਿੱਖ ਕੌਮ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 17ਵੀਂ ਸਦੀ ਵਿੱਚ ਕੀਤੀ ਸੀ।

ਇਸ ਤਿਉਹਾਰ ਦਾ ਉਦੇਸ਼ ਏਕਤਾ, ਭਾਈਚਾਰਾ, ਬਹਾਦਰੀ ਅਤੇ ਆਪਸੀ ਪਿਆਰ ਫੈਲਾਉਣਾ ਹੈ। ਇਸ ਲਈ ਸਿੱਖ ਕੌਮ ਲਈ ਇਹ ਤਿਉਹਾਰ ਧਾਰਮਿਕ ਨਜ਼ਰੀਏ ਤੋਂ ਬਹੁਤ ਮਹੱਤਵ ਰੱਖਦਾ ਹੈ ਅਤੇ ਇਸ ਤਿਉਹਾਰ ਨੂੰ ਵਿਸ਼ਵ ਭਰ ਵਿੱਚ ਸਿੱਖ ਭਾਈਚਾਰੇ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਣ ਵਾਲਾ ਹੋਲਾ ਮੁਹੱਲਾ ਆਪਣੇ ਅੰਤਿਮ ਪੜਾਅ ‘ਤੇ ਹੈ।

error: Content is protected !!