ਸ਼੍ਰੀ ਹਰਮਿੰਦਰ ਸਾਹਿਬ ਦੇ ਕਰਮਚਾਰੀਆਂ ਲਈ ਜ਼ਰੂਰੀ ਨਿਰਦੇਸ਼,, ਜ਼ਰੂਰੀ ਹੋਵੇਗਾ ਪਛਾਣ ਪੱਤਰ ਪਾਉਂਣੀ ਹੋਵੇਗੀ ਵਰਦੀ

(ਵੀਓਪੀ ਬਿਊਰੋ)ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸੇਵਾ ਨਿਭਾਉਣ ਵਾਲੇ ਹਰੇਕ ਅਧਿਕਾਰੀ ਅਤੇ ਕਰਮਚਾਰੀ ਨੂੰ ਡ੍ਰੈੱਸ ਕੋਡ ਦੇ ਨਾਲ-ਨਾਲ ਗਲੇ ਵਿਚ ਸ਼ਨਾਖਤੀ ਕਾਡ ਪਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਜਿਸ ਨਾਲ ਗੁਰਦੁਆਰਾ ਸਾਹਿਬ ਅਤੇ ਸਰਾਵਾਂ ਵਿਚ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਦੀ ਪਛਾਣ ਆਸਾਨੀ ਨਾਲ ਹੋ ਸਕਦੀ ਹੈ। ਇਸ ਸਬੰਧੀ ਮਿਲੀ ਜਾਣਕਾਰੀ ਦੇ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇਕ ਵਾਰ ਮੁੜ ਤੋਂ ਮੁਲਾਜ਼ਮਾਂ ਤੇ ਅਧਿਕਾਰੀਆਂ ਲਈ ਡ੍ਰੈੱਸ ਕੋਡ ਲਾਗੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਭਾਵੇਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁਲਾਜ਼ਮ ਪਹਿਲਾਂ ਹੀ ਵਰਦੀ ਪਹਿਨਦੇ ਹਨ ਪਰ ਹੁਣ ਸ੍ਰੀ ਧਾਮੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਤੇ ਸਕੱਤਰ ਪ੍ਰਤਾਪ ਸਿੰਘ ਨੂੰ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੁਕਮ ਦਿੱਤੇ ਗਏ ਹਨ ਕਿ ਸਾਰੇ 22000 ਮੁਲਾਜ਼ਮ ਆਪਣੀ ਵਰਦੀ ਪਾਉਣ। ਹਰਿਮੰਦਰ ਸਾਹਿਬ ਦੇ ਅੰਦਰ, ਸਹਾਇਕਾਂ ਨੇ ਨੀਲੇ ਬਸਤਰ, ਕਈ ਵਾਰ ਪੀਲੇ ਚੋਲੇ, ਨੀਲੀਆਂ ਅਤੇ ਪੀਲੀਆਂ ਪੱਗਾਂ ਅਤੇ ਚਿੱਟੀਆਂ ਵਰਦੀਆਂ ਪਹਿਨੀਆਂ ਹਨ।

ਇਸ ਦੇ ਨਾਲ ਹੀ ਕਰਮਚਾਰੀ ਲਈ ਪਛਾਣ ਪੱਤਰ ਵੀ ਜ਼ਰੂਰੀ ਹੋ ਗਿਆ ਹੈ। ਜਿਸ ਨੂੰ ਕਰਮਚਾਰੀ ਵੀ ਪਹਿਨਦੇ ਹਨ ਪਰ ਕਈ ਵਾਰ ਕਰਮਚਾਰੀ ਬਿਨਾਂ ਵਰਦੀ ਤੋਂ ਵੀ ਡਿਊਟੀ ‘ਤੇ ਹਾਜ਼ਰ ਹੁੰਦੇ ਹਨ, ਅਜਿਹੇ ਕਰਮਚਾਰੀਆਂ ਨੂੰ ਹੁਣ ਇਸ ਨਿਯਮ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਅਤੇ ਸਰਾਵਾਂ ਵਿਚ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਦੇ ਨਾਲ-ਨਾਲ ਸਕੂਲਾਂ ਕਾਲਜਾਂ ਦੇ ਵਿਚ ਡਿਊਟੀ ਤੇ ਤਾਇਨਾਤ ਸੇਵਾਦਾਰ ਵੀ ਇਸ ਹੁਕਮ ਦੀ ਪਾਲਣਾ ਕਰਨਗੇ।

ਉਨ੍ਹਾਂ ਨੇ ਕਿਹਾ ਕਿ ਕਾਲਜਾਂ ਵਿਚ ਡਿਊਟੀ ਕਰਨ ਵਾਲੇ ਮੁਲਾਜ਼ਮ ਅਤੇ ਅਧਿਕਾਰੀ ਵੀ ਆਪਣਾ ਸ਼ਨਾਖਤੀ ਕਾਰਡ ਗਲੇ ਵਿਚ ਪਾ ਕੇ ਡਿਊਟੀ ਸਮੇਂ ਤਾਇਨਾਤ ਰਹਿਣਗੇ। ਡ੍ਰੇਸ ਕੋਡ ਲਾਗੂ ਕੀਤੇ ਜਾਣ ਨਾਲ ਸੰਗਤ ਦੀ ਸੇਵਾਦਾਰਾਂ ਦੀ ਪਛਾਣ ਸਬੰਧੀ ਮੁਸ਼ਕਿਲ ਹਲ ਹੋਣ ਦੇ ਨਾਲ ਨਾਲ ਮੁਲਾਜਮਾਂ ਚ ਅਨੁਸਾਸ਼ਨ ਵੀ ਬਰਕਰਾਰ ਰਹੇਗਾ। ਇਸ ਦੌਰਾਨ ਵੱਖ ਵੱਖ ਸ਼ਰਧਾਲੂਆਂ ਨੇ ਸ਼੍ਰੋਮਣੀ ਕਮੇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ

error: Content is protected !!