ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਾਲ ਸਮਾਓ ਨੇ ਖਾਧੀ ਸੀ ਕਸਮ, 2 ਸਾਲ ਬਾਅਦ ਸਿੱਧੂ ਦੇ ਪਿਤਾ ਨੇ ਪਵਾਈ ਜੁੱਤੀ

(ਵੀਓਪੀ ਬਿਊਰੋ )ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਲੱਖਾਂ ਕਰੋੜਾਂ ਲੋਕਾਂ ਦੇ ਦਿਲਾਂ ਵਿਚ ਵੱਸਦਾ ਸੀ।ਸਿੱਧੂ ਦੇ ਚਹੁਣ ਵਾਲੇ ਦੂਰ-ਦੂਰ ਤੋਂ ਉਸਦੇ ਦਰਸ਼ਨ ਕਰਨ ਆਊਂਦੇ ਸਨ ਜਦੋਂ ਸਿੱਧੂ ਦੀ ਮੌਤ ਹੋਈ ਤਾਂ ਕਈ ਲੋਕਾਂ ਦੇ ਦਿਲ ਟੁੱਟੇ ਅਤੇ ਕਈਆਂ ਨੇ ਕਸਮ ਤੱਕ ਖਾ ਲਈ ਸੀ ਹਰ ਕੋਈ ਸਿੱਧੂ ਦੇ ਘਰ ਦੁਬਾਰਾ ਜਨਮ ਲੈਣ ਦੀਆਂ ਦੁਆਵਾਂ ਕਰਦਾ ਸੀ ਇਹਨਾਂ ਵਿਚੋ ਹੀ ਇਕ ਸਨ ਪਾਲ ਸਮਾਉ ਜਿਨ੍ਹਾਂ ਨੇ ਪੈਰਾਂ ਵਿਚ ਜੁੱਤੀ ਨਾ ਪਾਉਣ ਦਾ ਪ੍ਰਣ ਲਿਆਂ ਸੀ ਛੋਟੇ ਸਿੱਧੂ ਦੇ ਪੈਦਾ ਹੋਣ ਦੀ ਖੁਸ਼ੀ ਵਿਚ ਮਾਨਸਾ ਦੇ ਕਲਾਕਾਰ ਪਾਲ ਸਿੰਘ ਸਮਾਓ ਵੱਲੋਂ ਧਾਰਮਿਕ ਸਮਾਗਮ ਵਾਹਿਗੁਰੂ ਦਾ ਸ਼ੁਕਰਾਨਾ ਤੇ ਕੀਰਤਨ ਦਰਬਾਰ ਕਰਵਾਇਆ ਗਿਆ।

ਸਮਾਗਮ ਵਿਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਸ਼ਾਮਲ ਹੋਏ। ਇਸ ਦੌਰਾਨ ਜਿਥੇ ਫਾਰਚੂਰਨ 0088 ਵਾਲਾ ਕੇਟ ਕੱਟਿਆ ਗਿਆ ਉਥੇ ਲਗਭਗ 2 ਸਾਲ ਦੇ ਬਾਅਦ ਪਾਲ ਸਿੰਘ ਸਮਾਓ ਨੇ ਪੈਰਾਂ ਵਿਚ ਜੁੱਤੀ ਪਹਿਨੀ। ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਉਨ੍ਹਾਂ ਨੂੰ ਖੁਦ ਜੁੱਤੀ ਪਹਿਨਾਈ। ਇਹ ਪਲ ਕਾਫੀ ਭਾਵੁਕ ਕਰਨ ਵਾਲਾ ਸੀ। ਦੱਸ ਦੇਈਏ ਕਿ ਜਦੋਂ 29 ਮਈ 2022 ਨੂੰ ਮੂਸੇਵਾਲਾ ਦੀ ਹੱਤਿਆ ਹੋ ਗਈ ਸੀ ਉਸ ਦੇ ਬਾਅਦ ਬਾਬਾ ਸ਼੍ਰੀ ਚੰਦ ਜੀ ਕਲਚਰ ਤੇ ਸੋਸ਼ਲ ਵੈਲਫੇਅਰ ਟਰੱਸਟ ਸਮਾਓ ਦੇ ਮੁਖੀ ਤੇ ਸਮਾਜ ਸੇਵੀ ਪਾਲ ਸਿੰਘ ਸਮਾਓ ਨੇ ਪੈਰਾਂ ਵਿਚ ਜੁੱਤੀ ਪਾਉਣੀ ਛੱਡ ਦਿੱਤੀ ਸੀ। ਉਨ੍ਹਾਂ ਨੇ ਸਹੁੰ ਚੁੱਕੀ ਸੀ ਕਿ ਜਦੋਂ ਸਿੱਧੂ ਦੀ ਹਵੇਲੀ ਵਿਚ ਖੁਸ਼ੀਆਂ ਆਉਣਗੀਆਂ ਉਹ ਜੁੱਤੀ ਪਹਿਨਣਗੇ।

ਉਹ ਸਰਦੀ, ਗਰਮੀ, ਮੀਂਹ ਵਿਚ ਨੰਗੇ ਪੈਰੀ ਕਿਤੇ ਵੀ ਆਉਂਦੇ-ਜਾਂਦੇ ਸਨ ਪਰ ਜਿਵੇਂ ਹੀ ਖੁਸ਼ੀਦਾ ਪਲ ਆਇਆ ਤੇ ਸਿੱਧੂ ਦੇ ਘਰ ਖੁਸ਼ੀਆਂ ਆਈਆਂ ਤਾਂ ਉਨ੍ਹਾਂ ਨੇ ਧਾਰਮਿਕ ਸਮਾਗਮ ਕਰਵਾਇਆ। ਉਨ੍ਹਾਂ ਨੇ ਹੁਣ ਜੁੱਤੀ ਪਹਿਨੀ ਹੈ। ਉਨ੍ਹਾਂ ਵੱਲੋਂ 5 ਤੋਂ 7 ਅਪ੍ਰੈਲ ਤੱਕ ਘਰ ਵਿਚ ਧਾਰਮਿਕ ਸਮਾਗਮ ਰੱਖਿਆ ਗਿਆ ਸੀ।

ਇਸ ਮੌਕੇ ਬਲਕੌਰ ਸਿੰਘ ਨੇ ਖੁਦ ਆਪਣੇ ਹੱਥੀਂ ਪਾਲ ਸਿੰਘ ਸਮਾਓ ਨੂੰ ਜੁੱਤੀ ਪਹਿਨਾਈ ਤੇ ਸਮਾਓ ਨੇ ਛੋਟੇ ਸਿੱਧੂ ਲਈ ਕੰਗਣ ਭੇਟ ਕੀਤੇ ਤੇ ਨਾਲ ਹੀ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਸੋਨੇ ਦੀ ਚੇਨ ਭੇਟ ਕੀਤੀ। ਇਸ ਮੌਕੇ ਉਨ੍ਹਾਂ ਵੱਲੋਂ ਲੱਡੂ ਵੰਡੇ ਗਏ ਤੇ ਗਿੱਧਾ ਤੇ ਭੰਗੜਾ ਪਾ ਕੇ ਖੁਸ਼ੀਆਂ ਮਾਣੀਆਂ ਗਈਆਂ।

error: Content is protected !!