ਪ੍ਰਵਾਸੀਆਂ ਨੂੰ  ‘ਬਹੀਏ’ ਕਹਿੰਕੇ ਮਜ਼ਾਕ ਉਡਾਉਂਣ ਵਾਲੇ ਸਾਵਧਾਨ !, ਪੰਜਾਬ ਦੀਆਂ ਚੋਣਾਂ ਸਿਆਸਤ ਪਲਟਣ ਦਾ ਰੱਖਦੇ ਨੇ ਦਮ

ਪੰਜਾਬ  ਵਿਚ ਪਰਵਾਸੀ ਭਾਰਤੀਆਂ ਦੀ ਗਿਣਤੀ ਤੇ ਅਕਸਰ ਲੋਕ ਮਜ਼ਾਕ ਉੰਡਦੇ ਹੋਏ ਮਿਲ ਜਾਣਗੇ ਕਈ ਥਾਂਵਾਂ ਤੇ ਸੁਣਿਆ ਹੋਣਾ ਬਈਏ ਪੰਜਾਬ ਤੇ ਕਬਜ਼ਾ ਕਰ ਲੈਣਗੇ ਪਰ ਜੇਕਰ ਤੁਸੀਂ ਇਹਨਾਂ ਦੀ ਤਾਕਤ ਜਾਣੋਗੇ ਤਾਂ ਅਜਿਹਾ ਦੁਬਾਰ ਕਦੇ ਨਹੀਂ ਕਹੋਗੇ ਪੰਜਾਬ ਇੱਕ ਖੇਤੀਬਾੜੀ ਸੂਬਾ ਹੈ ਜਿੱਥੇ ਫ਼ਸਲ ਦੀ ਬਿਜਾਈ ਤੇ ਵਾਢੀ ਲਈ ਵੱਡੀ ਗਿਣਤੀ ਵਿੱ ਮਜ਼ਦੂਰਾਂ ਦੀ ਲੋੜ ਪੈਂਦੀ ਹੈ। ਸਾਲ 1970 ਤੋਂ ਸ਼ੁਰੂ ਹੋਈ ਹਰੀ ਕ੍ਰਾਂਤੀ ਤੋਂ ਬਾਅਦ ਵੱਡੀ ਗਿਣਤੀ ਵਿੱਚ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਮਜ਼ਦੂਰਾਂ ਨੇ ਪੰਜਾਬ ਦਾ ਰੁਖ਼ ਕੀਤਾ ਹੈ ਜਿਸ ਵਿੱਚ ਜ਼ਿਆਦਾਤਰ ਪ੍ਰਵਾਸੀ ਪੰਜਾਬ ਵਿੱਚ ਹੀ ਰਹਿਣ ਲੱਗ ਗਏ ਹਨ।

ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਵਾਸੀ ਵਿੰਗ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਮੁਤਾਬਕ, ਪੰਜਾਬ ਵਿੱਚ ਪ੍ਰਵਾਸੀਆਂ ਦੀ ਗਿਣਤੀ 39 ਲੱਖ ਸੀ ਜੋ ਕਿ ਪਿਛਲੇ ਕੁਝ ਸਾਲਾਂ ਵਿੱਚ ਵਧ ਕੇ 43 ਲੱਖ ਹੋ ਗਈ ਹੈ।

ਜੇ ਕੋਰੋਨਾ ਵੇਲੇ ਦੇ ਆਂਕੜਿਆਂ ਉੱਤੇ ਨਜ਼ਰ ਮਾਰੀ ਜਾਵੇ ਤਾਂ 18 ਲੱਖ ਪ੍ਰਵਾਸੀ ਮਜ਼ਦੂਰਾਂ ਨੇ ਪੰਜਾਬ ਸਰਕਾਰ ਕੋਲ ਘਰ ਵਾਪਸੀ  ਲਈ ਰਜਿਸਟ੍ਰੇਸ਼ਨ ਕਰਵਾਇਆ ਸੀ ਜਿਸ ਵਿੱਚੋਂ 10 ਲੱਖ ਮਜ਼ਦੂਰ ਉੱਤਰ ਪ੍ਰਦੇਸ਼ ਤੇ 6 ਲੱਖ ਮਜ਼ਦੂਰ ਬਿਹਾਰ ਤੇ ਬਾਕੀ ਦੇਸ਼ ਦੇ ਵੱਖ-ਵੱਖ  ਹਿੱਸਿਆਂ ਤੋਂ ਆਏ ਹੋਏ ਸਨ।

ਰਾਜਨੀਤੀ ਵਿੱਚ ਕਿਵੇਂ ਪਾਉਂਦੇ ਨੇ ਪ੍ਰਭਾਵ

ਜੇ ਸਾਲ 2017 ਦੇ ਵਿਧਾਨ ਸਭਾ ਆਂਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਉਸ ਮੁਤਾਬਕ ਪੰਜਾਬ ਵਿੱਚ ਤਕਰਬੀਨ 27 ਲੱਖ ਪ੍ਰਵਾਸੀ ਵੋਟਰ ਸਨ ਜਿਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਗਿਣਤੀ ਲੁਧਿਆਣਾ ਦੇ ਸਾਹਨੇਵਾਲ ਖੇਤਰ ਵਿੱਚ ਹੈ ਜਿੱਥੇ ਇਹ ਤਕਰੀਬਨ 50 ਹਜ਼ਾਰ ਹਨ।

ਇਸ ਤੋਂ ਇਲਾਵਾ ਫਗਵਾੜਾ, ਹੁਸ਼ਿਆਰਪੁਰ, ਬਠਿੰਡਾ, ਜਲੰਧਰ, ਅੰਮ੍ਰਿਤਸਰ, ਲੁਧਿਆਣਾ ਤੇ ਫ਼ਤਿਹਗੜ੍ਹ ਸਾਹਿਬ ਦੇ ਇਲਾਕਿਆਂ ਵਿੱਚ ਵੀ ਗਿਣਤੀ ਜ਼ਿਆਦਾ ਹੈ। 2017 ਵਿੱਚ ਲੁਧਿਆਣਾ ਜ਼ਿਲ੍ਹੇ ਦੀਆਂ 5 ਵਿਧਾਨ ਸਭਾ ਸੀਟਾਂ ਅਜਿਹੀਆਂ ਸਨ ਜਿੱਥੇ ਪ੍ਰਵਾਸੀ ਵੋਟਰਾਂ ਦਾ ਦਬਦਬਾ ਹੈ।

error: Content is protected !!