ਬਿਮਾਰ ਪਤਨੀ ਨੂੰ ਸੁੱਟਿਆ ਛੱਤ ਤੇ ਗ+ਲ੍ਹ ਚੁੱਕੇ ਸਨ ਪੈਰ, ਭੁੱਖੀ ਪਿਆਸੀ ਉਡੀਕਦੀ ਰਹੀ ਮੌ+ਤ ! ਗੁਆਂਢੀਆਂ ਨੂੰ ਆਇਆ ਤਰਸ

ਇਨਸਾਨੀਅਤ ਇਸਕਦਰ ਸ਼ਰਮਸਾਰ ਹੋ ਜਾਏਗੀ ਇਹ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕੁਛ ਤਸਵੀਰਾਂ ਫਿਰੋਜਪੁਰ ਦੇ ਬ੍ਰਹਮ ਨਗਰੀ ਵਿੱਚ ਇੱਕ ਔਰਤ ਦੀ ਦਰਦਨਾਕ ਕਹਾਣੀ ਸਾਹਮਣੇ ਆਈ ਹੈ ਜਿਸ ਦੇ ਪਰਿਵਾਰ ਨੇ ਉਸ ਨੂੰ ਮਰਨ ਕਿਨਾਰੇ ਇਸ ਕਦਰ ਛੱਡ ਦਿੱਤਾ ਕਿ ਉਹ ਧੁੱਪ ਛਾਂ ਮੀਹ ਵਿੱਚ ਹੀ ਆਪਣੀ ਛੱਤ ਤੇ ਆਪਣੀ ਜਿੰਦਗੀ ਦੇ ਦਿਨ ਕੱਟ ਦੀ ਦਿਖਾਈ ਦੇ ਰਹੀ ਹੈ ਤੇ ਉਸ ਉੱਪਰ ਕਿਸੇ ਨੂੰ ਵੀ ਰਹਿਮ ਨਹੀਂ ਆਇਆ ਕਿਸਮਤ ਉਦੋਂ ਪਲਟੀ ਗਈ

ਇਨਸਾਨੀਅਤ ਦੇ ਨਾਤੇ ਕਿਸੇ ਗੁਆਂਢੀ ਨੇ ਪੀੜੀਤ ਔਰਤ ਦੀ ਤਸਵੀਰ ਬਣਾ ਕੇ ਸ਼ੇਅਰ ਕੀਤੀ ਤਾਂ ਇੱਕ ਸੋਸਾਇਟੀ ਨੇ ਉਸ ਔਰਤ ਨੂੰ ਬਚਾਉਣ ਲਈ ਫਿਰੋਜਪੁਰ ਦੇ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਿਸ ਦੇ ਚਲਦਿਆਂ ਪ੍ਰਸ਼ਾਸਨ ਦੀ ਮਦਦ ਨਾਲ ਉਸ ਔਰਤ ਨੂੰ ਘਰ ਤੋਂ ਸਿਵਲ ਹੋਸਪੀਟਲ ਸ਼ਿਫਟ ਕਰਵਾਇਆ ਗਿਆ V1 ਕਿ ਇਨਸਾਨੀਅਤ ਇਸ ਕਦਰ ਦਮ ਤੋੜ ਚੁੱਕੀ ਹੈ ਕਿ ਆਪਣਿਆਂ ਨੂੰ ਆਪਣੇ ਹੀ ਪਹਿਚਾਨਣ ਤੋਂ ਗੁਰੇਜ ਕਰ ਰਹੇ ਨੇ ਕਿਉਂਕਿ ਦੁਖੀ ਹਾਲਤ ਵਿੱਚ ਖਰਚੇ ਤੋਂ ਬਚਦਿਆਂ ਇੱਕ ਇਨਸਾਨ ਨੇ ਆਪਣੀ ਪਤਨੀ ਨੂੰ ਅਧ ਮਰਿਆ ਹੀ ਘਰ ਵਿੱਚ ਛੱਡ ਦਿੱਤਾ ਹਲਾਤ ਇਹੋ ਜਿਹੇ ਬਣ ਗਏ ਕਿ ਉਸ ਔਰਤ ਨੂੰ ਸ਼ੂਗਰ ਦੀ ਸ਼ਿਕਾਇਤ ਹੋਣ ਦੇ ਕਰਕੇ ਉਸਦੇ ਪੈਰ ਪੂਰੀ ਤਰ੍ਹਾਂ ਗਲ ਚੁੱਕੇ ਸੀ

ਜਿਸ ਦਾ ਇਲਾਜ ਕਰਾਉਣ ਦੀ ਬਜਾਏ ਪਰਿਵਾਰ ਨੇ ਉਸ ਨੂੰ ਆਪਣੇ ਰਹਿਮੋ ਕਰਮ ਤੇ ਹੀ ਘਰ ਦੀ ਛੱਤ ਉੱਤੇ ਮੰਜਾ ਡਾਹ ਕੇ ਲਟਾ ਦਿੱਤਾ ਸ਼ਰਮਨਾਕ ਗੱਲ ਤਾਂ ਇਹ ਰਹੀ ਕਿ ਦੋ ਤਿੰਨ ਦਿਨ ਘਰੋਂ ਬਾਹਰ ਵੀ ਪਰਿਵਾਰ ਚਲਾ ਜਾਂਦਾ ਸੀ ਲੇਕਿਨ ਉਸ ਵਿਚਾਰੀ ਬੇਬਸ ਔਰਤ ਨੂੰ ਨਾ ਰੋਟੀ ਨਾ ਪਾਣੀ ਨਾ ਦਵਾਈ ਦੇਣ ਦੀ ਖੇਚਲ ਕਿਸੇ ਨੇ ਕੀਤੀ ਸ਼ੁਕਰ ਗੁਜ਼ਾਰ ਹੈ ਕਿ ਇਸ ਦੁਖੀ ਔਰਤ ਤੇ ਕਿਸੇ ਗੁਆਂਡੀ ਨੂੰ ਤਰਸ ਆਇਆ ਤੇ ਉਸਨੇ ਇਸ ਦੀ ਸੂਚਨਾ ਪ੍ਰਸ਼ਾਸਨ ਜਾਂ ਕਿਸੇ ਸੰਸਥਾ ਨੂੰ ਦਿੱਤੇ ਜਿਸ ਦੇ ਸਹਾਰੇ ਉਸ ਔਰਤ ਨੂੰ ਘਰ ਤੋਂ ਲਿਜਾ ਕੇ ਇਲਾਜ ਲਈ ਹੋਸਪਿਟਲ ਦੇ ਜਾਇਆ ਜਾ ਰਿਹਾ

ਇਹ ਦਰਦਨਾਕ ਤਸਵੀਰਾਂ ਤੁਹਾਨੂੰ ਵੀ ਵਿਚਲਿਤ ਕਰ ਸਕਦੀਆਂ ਨੇ ਕਿ ਕਿਵੇਂ ਪਰਿਵਾਰ ਵਿੱਚ ਮੌਜੂਦ ਉਸ ਦੇ ਘਰ ਵਾਲੇ ਨੇ ਉਸ ਦਾ ਸਹਾਰਾ ਬਣਨ ਦੀ ਬਜਾਏ ਕਿਵੇਂ ਉਸ ਨੂੰ ਦਰਦ ਨਾਲ ਮੌਤ ਦੇ ਜਾਲ ਵਿੱਚ ਧਕੇਲ ਦਿੱਤਾ

error: Content is protected !!