ਜਾਣਕਾਰੀ ਦਿੰਦੇ ਹੋਏ ਸ਼ਾਂਤੀ ਦੇਵੀ ਨੇ ਦੱਸਿਆ ਕਿ ਉਸ ਦੇ ਵੱਲੋਂ ਦੋ ਮਹੀਨੇ ਪਹਿਲਾਂ ਹੀ ਇੱਕ ਮਾਂ ਪੁੱਤ ਨੂੰ ਆਪਣੇ ਘਰ ਦੇ ਵਿੱਚ ਕਿਰਾਏ ਤੇ ਕਮਰਾ ਦਿੱਤਾ ਗਿਆ ਸੀ ਅਤੇ ਉਹਨਾਂ ਦੇ ਕਿਰਾਏਦਾਰ ਲੜਕੇ ਦੇ ਵੱਲੋਂ ਉਸਦੇ ਕੋਲੋਂ ਮੋਬਾਈਲ ਮੰਗਿਆ ਗਿਆ ਅਤੇ ਕਿਹਾ ਗਿਆ ਕਿ ਉਸ ਨੇ ਕਿਸੇ ਤੋਂ ਪੈਸੇ ਲੈਣੇ ਹਨ ਜੋ ਉਸਦਾ ਫੋਨ ਨਹੀਂ ਚੱਕ ਰਿਹਾ ਤਾਂ ਮਕਾਨ ਮਾਲਕ ਨੇ ਆਪਣਾ ਫੋਨ ਦੇ ਦਿੱਤਾ ਇਹ ਸਿਲਸਿਲਾ ਕਈ ਦਿਨ ਚੱਲਦਾ ਰਿਹਾ ਰੋਜ਼ਾਨਾ ਹੀ ਕਿਰਾਏਦਾਰ ਲੜਕਾ ਮਕਾਨ ਮਾਲਕਨ ਤੋਂ ਫੋਨ ਮੰਗ ਕੇ ਲਿਜਾਣ ਲੱਗ ਪਿਆ।
ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦ ਮਕਾਨ ਮਾਲਕ ਨੇ ਆਪਣੇ ਮੋਬਾਈਲ ਤੇ ਮੈਸੇਜ ਦੇਖੇ ਤਾਂ ਉਸਦੇ ਖਾਤੇ ਵਿੱਚੋਂ 2000 ਰੁਪਏ ਨਿਕਲੇ ਹੋਏ ਸਨ। ਇਸ ਸੰਬੰਧ ਦੇ ਵਿੱਚ ਉਸਦੀ ਲੜਕੀ ਨੇ ਜਦ ਬੈਂਕ ਜਾ ਕੇ ਡਿਟੇਲ ਪਤਾ ਕੀਤੀ ਤਾਂ ਪਤਾ ਲੱਗਾ ਕਿ ਇਕ ਲੱਖ 67 ਹਜ ਦੇ ਖਾਤੇ ਵਿੱਚੋਂ ਨਿਕਲ ਚੁੱਕਿਆ ਹੈ ।