ਕੁੜੀ ਮੁੰਡਾ ਭੱਜੇ, ਕੁੜੀ ਦੇ ਪਿਓ ਨੇ ਮੁੰਡੇ ਦੇ ਪਰਿਵਾਰ ‘ਤੇ ਚਲਾਈ ਗੋਲੀਆਂ, ਚਾਰ ਦੀ ਮੌਤ, ਪੜ੍ਹੋ ਕੀ ਹੈ ਪੂਰਾ ਮਾਮਲਾ  

ਕੁੜੀ ਮੁੰਡਾ ਭੱਜੇ, ਕੁੜੀ ਦੇ ਪਿਓ ਨੇ ਮੁੰਡੇ ਦੇ ਪਰਿਵਾਰ ‘ਤੇ ਚਲਾਈ ਗੋਲੀਆਂ, ਚਾਰ ਦੀ ਮੌਤ, ਪੜ੍ਹੋ ਕੀ ਹੈ ਪੂਰਾ ਮਾਮਲਾ

ਗੁਰਦਾਸਪੁਰ (ਵੀਓਪੀ ਬਿਊਰੋ) – ਪਿੰਡ ਬਲੜਵਾਲ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਇਕ ਕਾਂਗਰਸੀ ਪੰਚ ਨੇ ਆਪਣੀ ਕੁੜੀ ਦੇ ਪ੍ਰੇਮ ਸਬੰਧ ਤੋਂ ਖਫਾ ਹੋ ਕੇ ਇਕ ਪਰਿਵਾਰ ਦੇ ਚਾਰ ਜੀਆਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਤੇ ਦੋ ਗੰਭੀਰ ਰੂਪ ਵਿਟ ਜ਼ਖਮੀ ਹੋ ਗਏ। ਘਟਨਾ ਕਸਬਾ ਘੁਮਾਣ ਦੇ ਪਿੰਡ ਬਲੜਵਾਲ ਦੀ ਦੱਸੀ ਜਾ ਰਹੀ ਹੈ। ਮੁੱਖ ਮੁਲਜ਼ਮ ਸੁਖਜਿੰਦਰ ਸਿੰਘ ਤੇ ਉਸ ਦਾ ਭਰਾ ਜਤਿੰਦਰ ਸਿੰਘ ਫਰਾਰ ਹਨ।ਬਟਾਲਾ ਸਿਵਲ ਹਸਪਤਾਲ ਵਿਚ ਭਰਤੀ ਜ਼ਖਮੀ ਹਰਮਨਦੀਪ ਸਿੰਘ ਦੇ ਮੁਤਾਬਿਕ ਉਸ ਦੇ ਭਰਾ ਜਰਮਨ ਸਿੰਘ ਦੇ ਪੰਚ ਸੁਖਜਿੰਦਰ ਸਿੰਘ ਦੀ ਬੇਟੀ ਨਾਲ ਪ੍ਰੇਮ ਸਬੰਧ ਸਨ।

ਦੋਵੇ ਐਤਵਾਰ ਤੜਕੇ ਚਾਰ ਵਜੇ ਘਰ ਤੋਂ ਭੱਜ ਨਿਕਲੇ ਪਰ ਸਾਢੇ ਚਾਰ ਵਜੇ ਪਰਤ ਆਏ ਤੇ ਆਪੋ-ਆਪਣੇ ਘਰ ਚਲੇ ਗਏ। ਇਸ ਗੱਲ ਤੋਂ ਨਾਰਾਜ਼ ਹੋਏ ਲੜਕੀ ਦੇ ਪਿਤਾ ਸੁਖਜਿੰਦਰ ਸਿੰਘ ਤੇ ਭਰਾ ਜਤਿੰਦਰ ਸਿੰਘ ਨਾਲ ਉਹਨਾਂ ਦੇ ਖੇਤਾਂ ਵਿਚ ਪੁੱਜ ਗਿਆ ਤੇ ਮੁੰਡੇ ਦੇ ਪਰਿਵਾਰ ਉਪਰ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ।ਘਟਨਾ ਵਿਚ ਜਰਮਨ ਸਿੰਘ ਦੇ ਦਾਦਾ ਮੰਗਲ ਸਿੰਘ(65) ਉਸ ਦੇ ਪਿਤਾ ਸੁਖਵਿੰਦਰ ਸਿੰਘ(40) ਚਾਚਾ ਜਸਵੀਰ ਸਿੰਘ ( 35) ਤੇ ਭਰਾ ਬਬਨਦੀਪ ਸਿੰਘ (22) ਦੀ ਮੌਤ ਹੋ ਗਈ, ਜਦਕਿ ਉਸ ਦੇ ਦੋ ਭਰਾ ਹਰਮਨਜੀਪ ਸਿੰਘ ਤੇ ਜਸਪ੍ਰੀਤ ਗੰਭਰੀ ਰੂਪ ਵਿਚ ਜ਼ਖਮੀ ਹੋ ਗਏ।

ਪੁਲਿਸ ਮੁਤਾਬਿਕ ਮੁਲਜ਼ਮ ਜੇਬ ਭਰ ਕੇ ਗੋਲੀਆਂ ਨਾਲ ਲੈ ਗਿਆ ਸੀ। ਜਦੋਂ ਉਸ ਨੇ ਫਾਇਰਿੰਗ ਕੀਤੀ ਤਾਂ ਪਰਿਵਾਰ ਦੇ ਲੋਕ ਇੱਧਰ ਉੱਧਰ ਨੱਠਣ ਲੱਗੇ। ਖੁੱਲ੍ਹੇ ਖੇਤ ਕਾਰਨ ਉਹਨਾਂ ਨੂੰ ਲੁਕਣ ਲਈ ਥਾਂ ਨਾਲ ਮਿਲੀ ਤਾਂ ਉਹਨਾਂ ਦੇ ਗੋਲੀਆਂ ਲੱਗ ਗਈਆਂ।

error: Content is protected !!