ਮਨਪ੍ਰੀਤ ਬਾਦਲ ਨੇ ਆਪਣੇ ਨਾਨਕਿਆਂ ਦੇ ਪਿੰਡ ਨੂੰ ਦਿੱਤਾ 30 ਲੱਖ ਰੁਪਇਆ,ਰਾਜਾ ਵੜਿੰਗ ਨੇ ਫੁਲਾਇਆ ਮੂੰਹ

ਮਨਪ੍ਰੀਤ ਬਾਦਲ ਨੇ ਆਪਣੇ ਨਾਨਕਿਆਂ ਦੇ ਪਿੰਡ ਨੂੰ ਦਿੱਤਾ 30 ਲੱਖ ਰੁਪਇਆ,ਰਾਜਾ ਵੜਿੰਗ ਨੇ ਫੁਲਾਇਆ ਮੂੰਹ

ਵੀਓਪੀ ਡੈਸਕ – ਵਿਧਾਇਕ ਰਾਜਾ ਵੜਿੰਗ ਨੇ ਆਪਣੇ ਹੀ ਪਾਰਟੀ ਦੇ ਵਿੱਤ ਮੰਤਰੀ ਖਿਲਾਫ ਮੋਰਚਾ ਖੋਲ੍ਹ ਲਿਆ ਹੈ। ਵੜਿੰਗ ਨੇ ਦੱਸਿਆ ਕਿ ਪਿਛਲੇ ਦਿਨੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਮਾਮਾ ਜੀ ਦੀ ਮੌਤ ਹੋ ਗਈ ਸੀ ਤੇ ਉਹਨਾਂ ਦੇ ਭੋਗ ਉਪਰ ਪਿੰਡ ਮਧੀਰ ਦੀ ਪੰਚਾਇਤ ਨੂੰ ਮੰਤਰੀ ਨੇ 30 ਲੱਖ ਰੁਪਾਇਆ ਦਿੱਤਾ ਹੈ। ਰਾਜਾ ਵੜਿੰਗ ਦਾ ਕਹਿਣਾ ਹੈ ਕਿ ਮੈ ਸਵਾਰਗਵਾਸੀ ਸਰਦਾਰ ਕਰਤਾਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ ਪਰ ਮਨਪ੍ਰੀਤ ਬਾਦਲ ਸਾਹਿਬ ਦਾ ਉਹਨਾਂ ਦੀ ਯਾਦ ਵਿਚ ਪਿੰਡ ਨੂੰ 30 ਲੱਖ ਰੁਪਏ ਦੇਣ ਦੀ ਗੱਲ ਮੈਂਨੂੰ ਪਰਿਵਾਰਵਾਦ ਨੂੰ ਬੜਾਵਾ ਦੇਣ ਵਰਗੀ ਲੱਗਦੀ ਹੈ।

ਉਹਨਾਂ ਨੇ ਦੱਸਿਆ ਕਿ ਗਿੱਦੜਵਾਹਾ ਦੇ ਕਈ ਪਿੰਡਾਂ ਵਿਚ ਛੱਪੜਾਂ ਦੇ ਪਾਣੀ ਕਰਕੇ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਇਹ ਮੁੱਦਾ ਕਈ ਵਾਰ ਵਿਧਾਨ ਸਭਾ ਵਿਚ ਵੀ ਚੁੱਕਿਆ ਗਿਆ ਹੈ ਪਰ ਅਜੇ ਤੱਕ ਕੋਈ ਵੀ ਇਸ ਦਾ ਹੱਲ ਨਹੀਂ ਹੋ ਸਕਿਆ। ਉਹਨਾਂ ਇਹ ਵੀ ਦੱਸਿਆ ਕਿ ਪਿੰਡ ਮਧੀਰ ਦੀ ਪੰਚਾਇਤ ਦਾ ਤਾਂ ਕਹਿਣਾ ਹੈ ਕਿ ਸਾਡੇ ਪਿੰਡ ਨੂੰ 30 ਲੱਖ ਰੁਪਏ ਮਿਲਣੇ ਇਸ ਬਾਰੇ ਸਾਨੂੰ ਕੋਈ ਵੀ ਜਾਣਕਾਰੀ ਹੀ ਨਹੀਂ ਸੀ। ਰਾਜਾ ਦਾ ਕਹਿਣਾ ਹੈ ਕਿ ਵਿੱਤ ਮੰਤਰੀ ਗਿੱਦੜਵਾਹਾ ਹਲਕੇ ਦੇ ਸਾਰੇ ਪਿੰਡਾਂ ਨੂੰ 30-30 ਲੱਖ ਰੁਪਏ ਦੇਣ ਨਾ ਕੀ ਆਪਣੇ ਰਿਸ਼ਤੇਦਾਰਾਂ ਦੇ ਪਿੰਡ ਨੂੰ ਜਿਸ ਦਾ ਸਿੱਧਾ ਇਸ਼ਾਰਾ ਪਰਿਵਾਦ ਦੀ ਮਦਦ ਵੱਲ ਜਾਂਦਾ ਹੈ।

error: Content is protected !!