ਕਿਸੇ ਦੀ ਪਿਸਟਲ ਲੈ ਕੇ ਫੁੱਕਰਪੁਣੇ ‘ਚ ਕੀਤੇ ਫਾ+ਇਰ, ਪੁਲਿਸ ਨੇ ਦੋਵੇਂ ਜਣੇ ਚੁੱਕੇ

ਕਿਸੇ ਦੀ ਪਿਸਟਲ ਲੈ ਕੇ ਫੁੱਕਰਪੁਣੇ ‘ਚ ਕੀਤੇ ਫਾ+ਇਰ, ਪੁਲਿਸ ਨੇ ਦੋਵੇਂ ਜਣੇ ਚੁੱਕੇ

ਲੁਧਿਆਣਾ (ਵੀਓਪੀ ਬਿਊਰੋ) ਇੱਕ ਪਾਸੇ ਪੰਜਾਬ ਸਰਕਾਰ ਅਪਰਾਧ ਨੂੰ ਠੱਲ੍ਹ ਪਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ, ਹਥਿਆਰਾਂ ਦੀ ਪ੍ਰਦਰਸ਼ਨੀ ‘ਤੇ ਰੋਕ ਲਾ ਰੱਖੀ ਹੈ ਅਤੇ ਸੋਸ਼ਲ ਮੀਡੀਆ ‘ਤੇ ਵੀ ਹਥਿਆਰਾਂ ਦੀ ਪੋਸਟ ਪਾਉਣ ‘ਤੇ ਸਖਤੀ ਕੀਤੀ ਹੋਈ ਹਾ, ਪਰ ਉੱਥੇ ਹੀ ਦੂਜੇ ਪਾਸੇ ਲਈ ਸ਼ਰਾਰਤੀ ਅਨਸਰ ਆਏ ਦਿਨ ਮਾਹੌਲ ਖਰਾਬ ਕਰਨ ਦੀ ਕੋਈ ਕੋਸ਼ਿਸ਼ ਨਹੀਂ ਛੱਡਦੇ ਅਤੇ ਫੁੱਕਰਪੁਣੇ ਵਿੱਚ ਖੁਦ ਦੀ ਜਾਨ ਵੀ ਮੁਸੀਬਤ ਵਿੱਚ ਪਾ ਲੈਂਦੇ ਹਨ।

ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਤੋਂ, ਜਿੱਥੇ ਫੁੱਕਰਪੁਣੇ ਵਿੱਚ 2 ਸ਼ੇਖੀਬਾਜ਼ਾਂ ਨੇ ਹਵਾਈ ਫਾਇਰ ਕਰ ਦਿੱਤੇ।ਮਾਮਲੇ ਵਿੱਚ ਮੁੱਲਾਪੁਰ ਦਾਖਾ ਦੀ ਪੁਲਿਸ ਵੱਲੋਂ ਥਾਣਾ ਜੋਧਾ ਵਿਖੇ ਦੋ ਵਿਅਕਤੀਆਂ ਖਿਲਾਫ ਮੁਕਦਮਾ ਨੰਬਰ 29 ਅਧੀਨ ਧਾਰਾ 25-54-59 ਆਰਮਜ ਐਕਟ ਦਰਜ ਕਰਕੇ ਉਕਤ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਜਿਨਾਂ ਦੇ ਪਾਸੋਂ ਇੱਕ ਪਿਸਤੌਲ 32 ਬੋਰ ਸਮੇਤ ਦੋ ਜਿੰਦਾ ਕਾਰਤੂਸ, ਅਤੇ ਇੱਕ ਖਾਲੀ ਖੋਲ ਵੀ ਬਰਾਮਦ ਕੀਤਾ ਹੈ।

ਡੀਐੱਸਪੀ ਮੁੱਲਾਂਪੁਰ ਦਾਖਾ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਪੁਲਿਸ ਥਾਣਾ ਯੋਧਾ ਨੂੰ ਇੱਕ ਇਤਲਾਹ ਮਿਲੀ ਸੀ ਕਿ ਦੋਵੇਂ ਕਿਸੇ ਬੇਗਾਨੇ ਲਾਇਸੈਂਸੀ ਅਸਲੇ ਨਾਲ ਅੱਜ ਬਗਲਾ ਮੁਖੀ ਮੰਦਿਰ ਦੋਲੋ ਖੁਰਦ ਕੋਲ ਪਈ ਬੇ ਆਵਾਦ ਕਲੋਨੀ ਵਿੱਚ ਫਾਇਰ ਕਰ ਰਹੇ ਹਨ। ਇਸ ਤੋਂ ਬਾਅਦ ਪੁਲਿਸ ਨੇ ਸਨਾਕਾਬੰਦੀ ਦੌਰਾਨ ਇਹਨਾਂ ਦੋਵਾਂ ਨੂੰ ਕਾਬੂ ਕਰਕੇ ਉਹਨਾਂ ਤੋਂ 32 ਬੋਰ ਪਿਸਤੌਲ ਸਮੇਤ ਦੋ ਜਿੰਦਾ ਕਾਰਤੂਸ, ਇੱਕ ਖਾਲੀ ਰੋਂਦ ਬਰਾਮਦ ਕਰਕੇ ਉਹਨਾਂ ਖਿਲਾਫ ਮੁਕਦਮਾ ਦਰਜ ਕੀਤਾ ਹੈ।

error: Content is protected !!