ਅਫ਼ਗਾਨਿਸਤਾਨ ਬੰਬ ਧਮਾਕਾ, 50 ਤੋਂ ਵੱਧ ਕੁੜੀਆਂ ਦੀ ਮੌਤ

ਅਫ਼ਗਾਨਿਸਤਾਨ ਬੰਬ ਧਮਾਕਾ, 50 ਤੋਂ ਵੱਧ ਕੁੜੀਆਂ ਦੀ ਮੌਤ

ਜਲੰਧਰ (ਵੀਓਪੀ ਬਿਊਰੋ) – ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਸ਼ਨਵੀਰ ਨੂੰ ਇਕ ਬੰਬ ਧਮਾਕਾ ਹੋਇਆ ਹੈ। ਇਹ ਧਮਾਕਾ ਕੁੜੀਆਂ ਦੇ ਸਕੂਲ ਵਿਚ ਹੋਇਆ ਹੈ। ਧਮਾਕੇ ਵਿਚ 50 ਲੋਕਾਂ ਦੀ ਮੌਤ ਤੇ 100 ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਧਮਾਕੇ ਵਿਚ ਮਰਨ ਤੇ ਜ਼ਖਮੀ ਹੋਈਆਂ ਕੁੜੀਆਂ ਦੀ ਉਮਰ 11 ਤੋਂ 15 ਸਾਲ ਵਿਚਕਾਰ ਹੈ।

ਕੁੜੀਆਂ ਦੇ ਘਰਦਿਆਂ ਵਲੋਂ ਐਤਵਾਰ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਭਾਰਤ ਵਲੋਂ ਇਸ ਹਮਲੇ ਦੀ ਨਿੰਦਾ ਕੀਤੀ ਗਈ ਹੈ। ਭਾਰਤ ਨੇ ਕਿਹਾ ਹੈ ਕਿ ਅਫਗਾਨਿਸਤਾਨ ਹਮੇਸ਼ਾਂ ਹੀ ਨੌਜਵਾਨੀ ਸਿੱਖਿਆ ਦਾ ਸਮਰਥਨ ਕਰਦਾ ਆਇਆ ਹੈ। ਇਸਦੇ ਨਾਲ ਹੀ ਭਾਰਤ ਨੇ ਪੀੜਤ ਪਰਿਵਾਰ ਨਾਲ ਦੁੱਖ ਵੀ ਜਤਾਇਆ ਹੈ ਤੇ ਨਾਲ ਹੀ ਅੱਤਵਾਦ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚੇ ਜਦੋਂ ਸਕੂਲ ਵਿਚੋਂ ਕਲਾਸਾਂ ਖ਼ਤਮ ਹੋਣ ‘ਤੇ ਬਾਹਰ ਨਿਕਲ ਰਹੇ ਸਨ ਤਾਂ ਉਸ ਵੇਲੇ ਬੰਬ ਧਮਾਕਾ ਹੋ ਗਿਆ ਜਿਸ 50 ਤੋਂ ਵੱਧ ਕੁੜੀਆਂ ਮਾਰੀਆਂ ਗਈਆਂ ਹਨ।

error: Content is protected !!