ਜੇਕਰ  ਤੁਹਾਡੇ ਕੋਲ ਔਕਸੀਮੀਟਰ ਨਹੀਂ ਹੈ ਤਾਂ ਇਹ ਘੜੀਆਂ ਤੁਹਾਡੀ ਕਰਨਗੀਆਂ ਮਦਦ        

ਜੇਕਰ  ਤੁਹਾਡੇ ਕੋਲ ਔਕਸੀਮੀਟਰ ਨਹੀਂ ਹੈ ਤਾਂ ਇਹ ਘੜੀਆਂ ਤੁਹਾਡੀ ਕਰਨਗੀਆਂ ਮਦਦ        

ਨਵੀਂ ਦਿੱਲੀ(ਵੀਓਪੀ ਬਿਊਰੋ) – ਕੋਰੋਨਾ ਕਰਕੇ ਮਰੀਜਾਂ ਵਿਚ ਆਕਸੀਜਨ ਲੈਵਲ ਘੱਟ ਰਿਹਾ ਹੈ। ਬਹੁਤ ਸਾਰੇ ਮਰੀਜ਼ ਦਾ ਆਕਸੀਜਨ ਨਾ ਮਿਲਣ ਕਰਕੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਪਰ ਤੁਹਾਡੇ ਆਕਸੀਜਨ ਦੇ ਪੱਧਰ ਦੀ ਨਿਗਰਾਨੀ ਕਰਨ ਲਈ ਇਕ ਹੋਰ ਸਸਤਾ ਅਤੇ ਵਧੀਆ ਤਰੀਕਾ ਹੈ। ਅੱਜ ਕੱਲ੍ਹ ਬਾਜ਼ਾਰ ਵਿਚ ਬਹੁਤ ਸਾਰੇ ਸਮਾਰਟ ਵਾਚ ਉਪਲਬੱਧ ਹਨ, ਜਿਸ ਵਿਚ SpO2 ਫੀਟਰ ਮੌਜੂਦ ਹੁੰਦਾ ਹੈ। ਉਨ੍ਹਾਂ ਦੀ ਕੀਮਤ ਵੀ ਬਹੁਤ ਜ਼ਿਆਦਾ ਨਹੀਂ ਹੈ ਅਤੇ ਉਨ੍ਹਾਂ ਨੂੰ ਆਨਲਾਈਨ ਖਰੀਦਦਾਰੀ ਕਰਕੇ ਘਰ ਬੈਠੇ ਆਸਾਨੀ ਨਾਲ ਮੰਗਵਾਇਆ ਜਾ ਸਕਦਾ ਹੈ। ਅਸੀਂ ਤੁਹਾਨੂੰ ਕੁਝ ਸਮਾਰਟ ਵਾਚਿਜ਼ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਦੀ ਕੀਮਤ 5000 ਰੁਪਏ ਤੋਂ ਘੱਟ ਹੈ ਅਤੇ ਬਹੁਤ ਸਾਰੇ ਮਾਮਲਿਆਂ ਵਿਚ ਦੋ ਢਾਈ ਹਜ਼ਾਰ ਦੇ ਆਕਸੀਮੀਟਰ ਨਾਲੋਂ ਵਧੀਆ ਹਨ।

Amazfit Bip U SmartWatch ( ਕੀਮਤ – 3,999 ਰੁਪਏ) ਇਸ ਵਿਚ SpO2 ਸੈਂਸਰ ਮੌਜੂਦ ਹੈ। ਇਸਦੇ ਨਾਲ ਹੀ ਹਾਰਟ ਰੇਟ ਅਤੇ ਸਲੀਪ ਕੁਆਲਿਟੀ ਜਿਹੇ ਫੀਚਰਜ਼ ਵੀ ਪ੍ਰਦਾਨ ਕੀਤੇ ਗਏ ਹਨ। ਇਸ ਵਿਚ ਇਕ 1.43 ਇੰਚ ਦੀ ਫੁੱਲ ਐਚਡੀ ਡਿਸਪਲੇਅ ਹੈ ਜਿਸ ਵਿਚ 320 × 302 ਪਿਕਸਲ ਸਕ੍ਰੀਨ ਰੈਜ਼ੋਲਿਊਸਨ ਮੌਜੂਦ ਹੈ। 2.5D ਕੋਰਨਿੰਗ ਗੋਰਿਲਾ ਗਲਾਸ 3 ਦੀ ਵਰਤੋਂ ਇਸਦੀ ਟੁੱਟ ਭੱਜ ਤੋਂ ਰੱਖਿਆ ਲਈ ਕੀਤੀ ਗਈ ਹੈ। ਇਹ ਐਮਾਜ਼ਾਨ ਅਤੇ ਫਲਿੱਪਕਾਰਟ ‘ਤੇ ਵੀ ਉਪਲਬਧ ਹੈ।

Noise ColorFit Pro 3 SmartWatch ( ਕੀਮਤ – 4499 ਰੁਪਏ) ਇਸ ਸਮਾਰਟ ਵਾਚ ਵਿਚ 24/7 ਹਾਰਟ ਰੇਟ ਮਾਨੀਟਰ, ਬਲੱਡ ਆਕਸੀਜਨ ਮਾਨੀਟਰ ਅਤੇ ਸਟਰੈੱਸ ਮਾਨੀਟਰ ਵਰਗੇ ਫੀਚਰਜ਼ ਮੌਜੂਦ ਹਨ। 6 ਰੰਗਾਂ ਵਿਚ ਉਪਲਬਧ ਇਸ ਸਮਾਰਟ ਵਾਚ ਵਿਚ 55 ਇੰਚ ਦੀ ਐਚਡੀ ਟਚ ਸਕ੍ਰੀਨ ਟ੍ਰੂਵਿਯੂ ਟੀਐਮ ਮਾਨੀਟਰ ਦਿੱਤਾ ਗਿਆ ਹੈ ਅਤੇ ਇਸਦੇ ਨਾਲ ਆਟੋ ਵਾਕਿੰਗ ਅਤੇ ਰਨਿੰਗ ਡਿਟੈਕਸ਼ਨ ਵੀ ਹੈ। ਤੁਸੀਂ ਇਸ ਨੂੰ ਐਮਾਜ਼ਾਨ ਅਤੇ ਫਲਿੱਪਕਾਰਟ ਵਰਗੇ ਈ-ਕਾਮਰਸ ਪਲੇਟਫਾਰਮਸ ਤੋਂ ਖਰੀਦ ਸਕਦੇ ਹੋ।

Realme Watch S(4,999 ਰੁਪਏ) ਵਿਚ 1.3 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ, ਜੋ ਕਿ 2.5D ਕੋਰਨਿੰਗ ਗੋਰਿਲਾ ਗਲਾਸ 3 ਨਾਲ ਕੋਟਡ ਹੈ। ਇਸ ਸਮਾਰਟ ਵਾਚ ਵਿਚ ਬਲੱਡ ਆਕਸੀਜਨ ਦੇ ਪੱਧਰ ਦੀ ਜਾਂਚ ਕਰਨ ਲਈ ਇਕ SpO2 ਸੈਂਸਰ ਵੀ ਹੈ।ਇਸ ਵਿਚ 16 ਸਪੋਰਟਸ ਮੋਡਜ਼ ਅਤੇ 390mAh ਦੀ ਬੈਟਰੀ ਵੀ ਹੈ। ਇਹ ਸਮਾਰਟਵਾਚ ਫਲਿੱਪਕਾਰਟ ‘ਤੇ ਉਪਲੱਬਧ ਹੈ।

error: Content is protected !!