ਜਲੰਧਰ ਦੇ ਬਾਜ਼ਾਰਾਂ ‘ਚ ਪਰਤੀ ਰੌਣਕ, ਸਵੇਰੇ 9 ਵਜੇ ਹੀ ਖੁੱਲ੍ਹੀਆਂ ਦੁਕਾਨਾਂ

ਜਲੰਧਰ ਦੇ ਬਾਜ਼ਾਰਾਂ ‘ਚ ਪਰਤੀ ਰੌਣਕ, ਸਵੇਰੇ 9 ਵਜੇ ਹੀ ਖੁੱਲ੍ਹੀਆਂ ਦੁਕਾਨਾਂ

ਜਲੰਧਰ ( ਵੀਓਪੀ ਬਿਊਰੋ) – ਕੋਰੋਨਾ ਕਰਕੇ ਪੰਜਾਬ ਵਿਚ 15 ਮਈ ਤੱਕ ਮਿੰਨੀ ਲੌਕਡਾਊਨ ਲੱਗਾ ਹੋਇਆ ਹੈ। ਲੌਕਡਾਊਨ ਵਿਚ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਬੰਦ ਹਨ। ਪਰ ਵਪਾਰੀਆਂ ਤੇ ਦੁਕਾਨਾਦਾਰਾਂ ਦੇ ਵਿਰੋਧ ਨੂੰ ਦੇਖਦਿਆਂ ਸਰਕਾਰ ਨੇ ਨਵੀਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ।

ਵਪਾਰੀਆਂ ਦੀ ਮੰਗ ’ਤੇ ਸਰਕਾਰ ਤੇ ਪ੍ਰਸ਼ਾਸਨ ਨੇ 10 ਮਈ ਤੋਂ ਜ਼ਰੂਰੀ ਤੇ ਨਾਲ ਹੀ ਗ਼ੈਰ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਵੀ ਖੋਲ੍ਹਣ ਦੀ ਛੋਟ ਦੇ ਦਿੱਤੀ ਹੈ। ਭਾਵੇ ਹੀ 9 ਵਜੇ ਤੋਂ ਤਿੰਨ ਵਜੇ ਤਕ ਹੀ ਦੁਕਾਨਾਂ ਖੋਲ੍ਹਣ ਦੀ ਛੋਟ ਦਿੱਤੀ ਗਈ ਹੈ ਪਰ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਨਾ ਹੋਵੇ, ਇਸ ਲਈ ਸ਼ਹਿਰ ਦੇ ਵਪਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ। ਉਨ੍ਹਾਂ ਨੇ ਕੋਵਿਡ-19 ਨੂੰ ਲੈ ਕੇ ਬਣਾਏ ਗਏ ਤਮਾਮ ਹੁਕਮਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਖਰੀਦਾਰੀ ਲਈ ਇਕ ਪਰਿਵਾਰ ਤੋਂ ਇਕ ਹੀ ਵਿਅਕਤੀ ਦੇ ਆਉਣ ਤੇ ਵਪਾਰੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਤੋਂ ਬਚਾਅ ਲਈ ਇਹਤਿਆਤ ਜ਼ਰੂਰੀ ਹੈ।

ਜਿਲ੍ਹਾਂ ਵਪਾਰ ਮੰਡਲ ਦੇ ਪ੍ਰਧਾਨ ਨੇ ਕਿਹਾ ਕਿ ਇਸ ’ਚ ਮਿਲੀ ਛੋਟ ਦਾ ਗ਼ਲਤ ਪ੍ਰਯੋਗ ਨਹੀਂ ਹੋਣਾ ਚਾਹੀਦਾ। ਖਰੀਦਾਰੀ ਕਰਦੇ ਸਮੇਂ ਘਰ ਤੋਂ ਸਿਰਫ਼ ਉਹ ਲੋਕ ਆਉਣ ਜਿਨ੍ਹਾਂ ਨੇ ਖਰੀਦਾਰੀ ਕਰਨੀ ਹੈ। ਘਰ ’ਚੋਂ ਨਿਕਲਦੇ ਸਮੇਂ ਚਿਹਰੇ ’ਤੇ ਮਾਸਕ, ਬਾਜ਼ਾਰ ’ਚ ਸਰੀਰਕ ਦੂਰੀ ਬਣਾ ਕੇ ਰੱਖਣ।

error: Content is protected !!