ਸਾਬਕਾ ਗ੍ਰਹਿ ਮੰਤਰੀ ਪੀ ਚਿਦੰਬਰਮ ਤੇ ਜੁੱਤੀ ਸੁੱਟਣ ਵਾਲੇ ਪੱਤਰਕਾਰ ਦਾ ਹੋਇਆ ਦਿਹਾਂਤ, ਕੋਰੋਨਾ ਪੀੜਿਤ ਸਨ

ਸਾਬਕਾ ਗ੍ਰਹਿ ਮੰਤਰੀ ਪੀ ਚਿਦੰਬਰਮ ਤੇ ਜੁੱਤੀ ਸੁੱਟਣ ਵਾਲੇ ਪੱਤਰਕਾਰ ਦਾ ਹੋਇਆ ਦਿਹਾਂਤ, ਕੋਰੋਨਾ ਪੀੜਿਤ ਸਨ

 

 

ਨਵੀਂ ਦਿੱਲੀ (ਵੀਓਪੀ ਬਿਊਰੋ)1984 ਦੰਗਿਆਂ ਦੇ ਅਰੋਪੀ ਜਗਦੀਸ਼ ਟਾਈਟਲਰ ਨੂੰ ਕਾਂਗਰਸ ਵੱਲੋਂ ਕਲੀਨ ਚਿੱਟ ਦੇਣ ਤੇ ਸਾਬਕਾ ਗ੍ਰਹਿ ਮੰਤਰੀ ਪੀ ਚਿਦੰਬਰਮ ਤੇ ਜੁੱਤੀ ਸੁੱਟ ਕੇ ਵਿਰੋਧ ਦਰਜ ਕਰਵਾ ਚਰਚਾ ਚ ਆਏ ਪੱਤਰਕਾਰ ਜਰਨੈਲ ਸਿੰਘ ਦਾ ਦਿਹਾਂਤ ਹੋ ਗਿਆ ਹੈ । ਜਰਨੈਲ ਸਿੰਘ ਕੋਰੋਨਾ ਨਾਲ ਪੀੜਿਤ ਸਨ ।

 

ਜਰਨੈਲ ਸਿੰਘ ਪੇਸ਼ੇ ਤੋਂ ਪਤਰਕਾਰ ਸਨ । ਜਰਨੈਲ ਸਿੰਘ ਦਾ ਜਨਮ 1973 ਵਿਚ ਹੋਇਆ ਸੀ । ਸਾਲ 2009 ਦੇ ਵਿੱਚ ਇੱਕ ਪੱਤਰਕਾਰ ਵਾਰਤਾ ਦੌਰਾਨ ਗ੍ਰਹਿ ਮੰਤਰੀ ਦੇ ਜੁੱਤੀ ਸੁੱਟ ਕੇ ਚਰਚਾ ਵਿੱਚ ਆਏ ਸਨ। ਉਸ ਤੋਂ ਬਾਅਦ ਉਹਨਾਂ ਨੇ ਆਮ ਆਦਮੀ ਪਾਰਟੀ ਕਰ ਲਈ ਸੀ ਤੇ ਉਹ ਦਿੱਲੀ ਦੇ ਰਾਜੌਰੀ ਗਾਰਡਨ ਤੋਂ ਆਮ ਆਦਮੀ ਪਾਰਟੀ ਵੀ ਬਣੇ ।

ਜਰਨੈਲ ਸਿੰਘ ਸਿੱਖ ਚਿਹਰਾ ਹੋਣ ਕਰਕੇ ਪਾਰਟੀ ਨੇ ਜਰਨੈਲ ਸਿੰਘ ਨੇ ਦਿੱਲੀ ਤੋਂ ਬਾਅਦ ਪੰਜਾਬ ਭੇਜਿਆ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ਼ ਲੰਬੀ ਤੋਂ ਚੋਣ ਲੜਨ ਲਈ ਭੇਜਿਆ ।

ਜਰਨੈਲ ਸਿੰਘ ਦੇ ਦਿਹਾਂਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਪਿਛਲੇ ਕੁਝ ਦਿਨਾਂ ਤੋਂ ਉਹ ਕਰੋਨਾ ਨਾਲ ਪੀੜਿਤ ਸਨ ਤੇ ਉਹਨਾਂ ਦਾ ਇਲਾਜ਼ ਚੱਲ ਰਿਹਾ ਸੀ । ਜਰਨੈਲ ਸਿੰਘ ਵਲੋਂ ਇਕ ਵਿਵਾਦਿਤ ਬਿਆਨ ਤੋਂ ਬਾਅਦ ਪਾਰਟੀ ਨੇ ਉਹਨਾਂ ਨੂੰ ਸਸਪੇਂਡ ਵੀ ਕਰ ਦਿੱਤਾ ਸੀ ।

error: Content is protected !!