ਅੱਜ ਦੁਪਹਿਰ 3 ਵਜੇ ਮੁੱਖ ਮੰਤਰੀ ਕੈਪਟਨ ਕਰਨਗੇ ਰੀਵਿਊ ਮੀਟਿੰਗ, ਮੁਕੰਮਲ ਲੌਕਡਾਊਨ ਬਾਰੇ ਵੀ ਹੋ ਸਕਦਾ ਹੈ ਫ਼ੈਸਲਾ

ਅੱਜ ਦੁਪਹਿਰ 3 ਵਜੇ ਮੁੱਖ ਮੰਤਰੀ ਕੈਪਟਨ ਕਰਨਗੇ ਰੀਵਿਊ ਮੀਟਿੰਗ, ਮੁਕੰਮਲ ਲੌਕਡਾਊਨ ਬਾਰੇ ਵੀ ਹੋ ਸਕਦਾ ਹੈ ਫ਼ੈਸਲਾ

ਚੰਡੀਗੜ੍ਹ(ਵੀਓਪੀ ਬਿਊਰੋ) – ਪੰਜਾਬ ਵਿਚ ਕੋਰੋਨਾ ਦਾ ਕਹਿਰ ਵਧ ਰਿਹਾ ਹੈ, ਹੁਣ ਪਿੰਡਾਂ ਵਲ਼ ਵੀ ਕੋਰੋਨਾ ਕੂਚ ਕਰ ਰਿਹਾ ਹੈ। ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿੰਡਾਂ ਦੇ ਸਰਪੰਚਾਂ ਨਾਲ ਵਰਚੂਅਲ ਮੀਟਿੰਗ ਕੀਤੀ ਸੀ, ਜਿਸ ਵਿਚ ਪਿੰਡਾਂ ਵਿਚ ਕੋਰੋਨਾ ਦੇ ਕੀ ਹਾਲਾਤ ਨੇ ਉਸ ਬਾਰੇ ਖੁੱਲ੍ਹੀ ਚਰਚਾ ਹੋਈ ਸੀ। ਸੀਐਮ ਨੇ ਇਹ ਵੀ ਕਿਹਾ ਸੀ ਕਿ ਜਿਹੜਾ ਪਿੰਡ ਵੈਕਸੀਨ ਜ਼ਿਆਦਾ ਮਾਤਰਾ ਵਿਚ ਲਗਾਏਗਾ ਉਸ ਪਿੰਡ ਨੂੰ 10 ਲੱਖ ਰੁਪਏ ਦਿੱਤੇ ਜਾਣਗੇ।

ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਪਹਿਰ 3 ਵਜੇ ਵਰਚੂਅਲ ਮੀਟਿੰਗ ਕਰਨਗੇ ਜਿਸ ਵਿਚ ਵੱਡੇ ਫੈਸਲੇ ਹੋਣ ਦੀ ਸੰਭਾਵਨਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਮੁਕੰਮਲ ਲੌਕਡਾਊਨ ਵੀ ਲੱਗ ਸਕਦਾ ਹੈ। ਅੱਜ ਦੀ ਮੀਟਿੰਗ ਪਿੰਡਾਂ ਵਿਚ ਸ਼ਹਿਰ ਨਾਲੋਂ ਵੱਧ ਕੇਸ ਕਿਉਂ ਆ ਰਹੇ ਹਨ ਇਸ ਉਪਰ ਵਿਚਾਰ-ਚਰਚਾ ਕੀਤੀ ਜਾਵੇਗੀ। ਦੁਪਹਿਰ ਤਿੰਨ ਵਜੇ ਤੋਂ ਬਾਅਦ ਹਰ ਜਾਣਕਾਰੀ ਸ਼ੇਅਰ ਕੀਤੀ ਜਾਵੇਗੀ।

error: Content is protected !!