ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਦੀ ਵਿਦਿਆਰਥਣ ਪ੍ਰਿਆ ਯੂਨੀਵਰਸਿਟੀ ’ਚੋਂ ਅੱਵਲ

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਦੀ ਵਿਦਿਆਰਥਣ ਪ੍ਰਿਆ ਯੂਨੀਵਰਸਿਟੀ ’ਚੋਂ ਅੱਵਲ

ਅੰਮ੍ਰਿਤਸਰ (ਰਾਜੂ ਗੁਪਤਾ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਦੀ ਵਿਦਿਆਰਥਣ ਪ੍ਰਿਆ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਪ੍ਰੀਖਿਆਵਾਂ ਦੇ ਨਤੀਜਿਆਂ ’ਚ ਤੀਜ਼ਾ ਸਥਾਨ ਹਾਸਲ ਕੀਤਾ ਹੈ। ਕਾਲਜ ਦੀ ਬੀ. ਸੀ. ਏ. ਸਮੈਸਟਰ ਪਹਿਲਾ ਦੀ ਵਿਦਿਆਰਥਣ ਸਵਿਤਾ ਅਰੋੜਾ ਨੇ 79 ਪ੍ਰਤੀਸ਼ਤ, ਜੱਸੀਕਾ ਜੈਨ ਨੇ 78 ਅਤੇ ਮਹਿਕ ਅਰੋੜਾ ਨੇ 78 ਫ਼ੀਸਦੀ ਅੰਕਾਂ ਨਾਲ ਕ੍ਰਮਵਾਰ ਕਾਲਜ ’ਚ ਸਥਾਨ ਹਾਸਲ ਕੀਤਾ ਹੈ ਅਤੇ ਕਾਲਜ ਦਾ ਨਤੀਜ਼ਾ ਸ਼ਾਨਦਾਰ ਰਿਹਾ।

ਇਸ ਦੌਰਾਨ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਪਿ੍ਰੰਸੀਪਲ ਸ: ਨਾਨਕ ਸਿੰਘ ਅਤੇ ਉਨ੍ਹਾਂ ਦੇ ਸਟਾਫ਼ ਨੂੰ ਉਕਤ ਸ਼ਾਨਦਾਰ ਨਤੀਜੇ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਪ੍ਰਿੰ: ਨਾਨਕ ਸਿੰਘ ਦੀ ਅਗਵਾਈ ਹੇਠ ਕਾਲਜ ਸਫਲਤਾ ਦੀਆਂ ਨਵੀਆਂ ਇਬਾਰਤਾਂ ਲਿਖ ਰਿਹਾ ਹੈ। ਉਨ੍ਹਾਂ ਕਿਹਾ ਕਿ ਗਵਰਨਿੰਗ ਕੌਂਸਲ ਵਿਦਿਆਰਥੀਆਂ ਨੂੰ ਸਮੇਂ ਅਤੇ ਜਰੂਰਤ ਮੁਤਾਬਕ ਹਰੇਕ ਸਹੂਲਤ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ ਅਤੇ ਕੋਰੋਨਾ ਵਰਗੀ ਭਿਆਨਕ ਸਥਿਤੀ ’ਚ ਵੀ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ’ਚ ਰੱਖਦਿਆਂ ਹੋਇਆ ਆਨਲਾਈਨ ਸਿੱਖਿਆ ਅਤੇ ਸਮੇਂ ਦੇ ਹਾਣ ਦਾ ਬਣਾਉਣ ਲਈ ਪ੍ਰਤੀਯੋਗਾਤਾਵਾਂ ਦਾ ਪ੍ਰਬੰਧ ਆਧੁਨਿਕ ਸਾਧਨਾਂ ਨਾਲ ਕਰਵਾ ਰਿਹਾ ਹੈ।

ਇਸ ਮੌਕੇ ਪ੍ਰਿੰ: ਸ. ਨਾਨਕ ਸਿੰਘ ਨੇ ਕੌਂਸਲ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਖ਼ਾਸਕਰ ਸ: ਛੀਨਾ ਵਲੋਂ ਸਮੇਂ ਸਮੇਂ ਪ੍ਰਦਾਨ ਕੀਤੀਆਂ ਜਾ ਰਹੀਆਂ ਸੁਵਿਧਾਵਾਂ ਦਾ ਧੰਨਵਾਦ ਕਰਦਿਆਂ ਪ੍ਰੀਖਿਆ ’ਚ ਸ਼ਾਨਦਾਰ ਅੰਕ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਦੱਸਿਆ ਕਿ ਐਮ. ਕਾਮ ਪਹਿਲਾ ਸਮੈਸਟਰ ਦੀ ਪ੍ਰਿਆ ਨੇ 81 ਫ਼ੀਸਦੀ ਅੰਕ ਨਾਲ ਕਾਲਜ ’ਚ ਪਹਿਲਾ ਅਤੇ ’ਵਰਸਿਟੀ ’ਚ ਤੀਜ਼ਾ ਸਥਾਨ ਹਾਸਲ ਕੀਤਾ। ਜਦ ਕਿ ਉਕਤ ਤੋਂ ਇਲਾਵਾ ਬੀ. ਸੀ. ਏ. ਤੀਜਾ ਸਮੈਸਟਰ ਦੀ ਸੁਖਮਨ ਕੌਰ ਨੇ 78 ਪ੍ਰਤੀਸ਼ਤ ਨਾਲ ਪਹਿਲਾਂ ਅਤੇ ਮਹਿਕ ਨੇ 76 ਪ੍ਰਤੀਸ਼ਤ ਨਾਲ ਦੂਜਾ, ਬੀ. ਕਾਮ ਪਹਿਲਾਂ ਸਮੈਸਟਰ ਦੀ ਸੁਰੀਤੀ ਦੀਕਸ਼ਤ ਨੇ 75% ਨਾਲ ਪਹਿਲਾਂ, ਰਤਨਜੋਤ ਕੌਰ ਨੇ 74% ਨਾਲ ਦੂਜਾ, ਬੀ. ਕਾਮ ਤੀਜ਼ਾ ਸਮੈਸਟਰ ਦੀ ਨਿਸ਼ਾ ਨੇ 73% ਨਾਲ ਪਹਿਲਾਂ ਅਤੇ ਪ੍ਰਿੰਯਕਾ ਨੇ 70% ਨਾਲ ਦੂਜਾ ਸਥਾਨ ਹਾਸਲ ਕਰਕੇ ਕਾਲਜ ਦਾ ਮਾਣ ਵਧਾਇਆ ਹੈ।

ਉਨ੍ਹਾਂ ਕਿਹਾ ਕਿ ਬੀ. ਕਾਮ. 5ਵਾਂ ਸਮੈਸਟਰ ਦੀ ਸਨੇਹਦੀਪ ਕੌਰ ਨੇ 65 ਫ਼ੀਸਦੀ, ਸਿਮਰਨਜੀਤ ਕੌਰ ਨੇ 61 ਫ਼ੀਸਦੀ ਅੰਕਾਂ ਨਾਲ ਕ੍ਰਮਵਾਰ ਪਹਿਲਾਂ ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਜਦਕਿ ਐਮ. ਕਾਮ ਪਹਿਲਾ ਸਮੈਸਟਰ ਦੀ ਮਗਨਦੀਪ ਕੌਰ ਨੇ 79 ਫ਼ੀਸਦੀ ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਐਮ. ਕਾਮ ਤੀਜਾ ਸਮੈਸਟਰ ਦੀ ਕੋਮਲ ਨੇ 72 ਅਤੇ ਮੁਸਕਾਨ ਨੇ 71% ਅੰਕਾਂ ਨਾਲ ਕ੍ਰਮਵਾਰ ਪਹਿਲਾ ਦੂਜਾ ਸਥਾਨ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਕਾਲਜ ਦੀਆਂ ਵਿਦਿਆਰਥਣਾਂ ਨੇ ਉਕਤ ਪ੍ਰੀਖਿਆ ’ਚ ਪਹਿਲੇ ਟਾਪ ਸਥਾਨ ਪ੍ਰਾਪਤ ਕਰਕੇ ਮਾਤਾ ਪਿਤਾ ਤੇ ਕਾਲਜ ਦਾ ਨਾਂਅ ਰੌਸ਼ਨ ਕੀਤਾ, ਜਿਸ ਨਾਲ ਕਾਲਜ ਦਾ ਨਤੀਜਾ 100 ਫ਼ੀਸਦੀ ਰਿਹਾ। ਇਸ ਮੌਕੇ ਕਾਲਜ ਪ੍ਰਿੰਸੀਪਲ ਨੇ ਵਿਦਿਆਰਥਣਾਂ ਦੀ ਇਸ ਉਪਲਬੱਧੀ ’ਤੇ ਸਟਾਫ਼ ਦੁਆਰਾ ਕਰਵਾਈ ਗਈ ਸਖ਼ਤ ਮਿਹਨਤ ਨੂੰ ਸਲਾਹਿਆ।

Leave a Reply

Your email address will not be published. Required fields are marked *

error: Content is protected !!