ਇੰਨੋਸੈਂਟ ਹਾਰਟਸ ‘ਚ ਸਟੂਡੈਂਟ ਕੌਂਸਲ ਦੀ ਚੋਣ, ਬੱਚਿਆਂ ਨੇ ਵਰਚੂਅਲੀ ਸਹੁੰ ਚੁੱਕੀ

ਇੰਨੋਸੈਂਟ ਹਾਰਟਸ ‘ਚ ਸਟੂਡੈਂਟ ਕੌਂਸਲ ਦੀ ਚੋਣ, ਬੱਚਿਆਂ ਨੇ ਵਰਚੂਅਲੀ ਸਹੁੰ ਚੁੱਕੀ

ਜਲੰਧਰ (ਰਾਜੂ ਗੁਪਤਾ) – ਸਾਲ 2021-22 ਦੇ ਲਈ ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਵਿੱਚ ਚੁਣੀ ਹੋਈ ਸਟੂਡੈਂਟ ਕੌਂਸਲ ਦੇ ਵਿਦਿਆਰਥੀਆਂ ਨੇ ਸਹੁੰ ਚੁੱਕੀ। ਕੋਵਿਡ-19 ਦੇ ਚਲਦੇ ਵਿਦਿਆਰਥੀਆਂ ਨੂੰ ਇਹ ਸਹੁੰ ਵਰਚੂਅਲੀ ਚੁਕਵਾਈ ਗਈ। ਵਿਦਿਆਰਥੀਆਂ ਦੀ ਚੋਣ ਉਨ੍ਹਾਂ ਦੇ ਪਿਛਲੇ 4 ਸਾਲ ਦੇ ਅਕੈਡਮਿਕ ਰਿਕਾਰਡ, ਆਨਲਾਈਨ ਲਈਆਂ ਜਮਾਤਾਂ ਵਿੱਚ ਨਿਯਮਿਤਤਾ ਅਤੇ ਗਤੀਵਿਧੀਆਂ ਵਿੱਚ ਭਾਗੀਦਾਰੀ ਨੂੰ ਦੇਖਦੇ ਹੋਏ ਕੀਤਾ ਗਿਆ। ਚੁਣੇ ਹੋਏ ਵਿਦਿਆਰਥੀਆਂ ਨੂੰ ਸਹੁੰ ਚੁਕਾਈ ਗਈ ਕਿ ਉਹ ਪੂਰੀ ਲਗਨ ਤੇ ਨਿਸ਼ਠਾ ਦੇ ਨਾਲ ਆਪਣੀ ਜਿੰਮੇਵਾਰੀ ਦਾ ਪਾਲਣ ਕਰਨਗੇ। ਗ੍ਰੀਨ ਮਾਡਲ ਟਾਊਨ ਵਿੱਚ ਹੈੱਡ ਬੁਆਏ ਭਵਿਆ ਬਿੰਬਰਾ, ਹੈੱਡ ਗਰਲ ਵੰਸ਼ਿਕਾ ਤਲਵਾਰ ਬਣੀ। ਜਦੋਂ ਕਿ ਵਾਈਸ ਹੈੱਡ ਬੁਆਏ ਦਿਵਾਂਸ਼ ਵਰਮਾ ਅਤੇ ਇਸ਼ਮੀਤ ਪਰਹਾਰ ਨੂੰ ਵਾਈਸ ਹੈੱਡ ਗਰਲ ਚੁਣਿਆ ਗਿਆ। ਇਸ ਤੋਂ ਬਗੈਰ ਸਕੱਤਰ, ਲਿਟਰੇਰੀ ਕੈਪਟਨ, ਚਾਰਾਂ ਸਦਨਾਂ ਦੇ ਕੈਪਟਨ, ਵਾਈਸ ਕੈਪਟਨ ਅਤੇ ਪ੍ਰੀਫੈਕਟਸ ਵੀ ਚੁਣੇ ਗਏ।

ਲੋਹਾਰਾਂ ਬ੍ਰਾਂਚ ਵਿੱਚ ਲਵਪ੍ਰੀਤ ਸਿੰਘ ਨੂੰ ਹੈੱਡ ਬੁਆਏ ਅਤੇ ਜੰਨਤ ਖੋਸਲਾ ਨੂੰ ਹੈੱਡ ਗਰਲ ਚੁਣਿਆ ਗਿਆ ਜਦਕਿ ਵਾਈਸ ਹੈੱਡ ਬੁਆਏ ਯੱਗ ਸ਼ਰਮਾ ਅਤੇ ਵਾਈਸ ਹੈੱਡ ਗਰਲ ਯਸ਼ਿਕਾ ਸ਼ਰਮਾ ਬਣੀ। ਰਾਇਲ ਵਰਲਡ ਸਕੂਲ ਵਿੱਚ ਹੈੱਡ ਬੁਆਏ ਸੁਖਪ੍ਰੀਤ ਸਿੰਘ ਅਤੇ ਹੈੱਡ ਗਰਲ ਸਾਕਸ਼ੀ ਵੈਦ ਨੂੰ ਚੁਣਿਆ ਗਿਆ ਜਦਕਿ ਵਾਈਸ ਹੈੱਡ ਬੁਆਏ ਨਵਤੇਜ ਸਿੰਘ ਅਤੇ ਵਾਈਸ ਹੈੱਡ ਗਰਲ ਸਹਿਜਬੀਰ ਕੌਰ ਬਣੀ। ਕੈਂਟ ਜੰਡਿਆਲਾ ਰੋਡ ਬ੍ਰਾਂਚ ਵਿੱਚ ਹੈੱਡ ਬੁਆਏ ਪਿ੍ਰਆਂਸ਼ੂ ਮਿੱਤਲ ਅਤੇ ਹੈੱਡ ਗਰਲ ਤ੍ਰਿਸ਼ਾ ਅਰੋੜਾ ਨੂੰ ਚੁਣਿਆ ਗਿਆ। ਵਾਈਸ ਹੈੱਡ ਬੁਆਏ ਗੁਰਲਵ ਸਿੰਘ ਅਤੇ ਵਾਈਸ ਹੈੱਡ ਗਰਲ ਹਰਸ਼ਪ੍ਰੀਤ ਕੌਰ ਬਣੀ। ਚੁਣੇ ਹੋਏ ਵਿਦਿਆਰਥੀਆਂ ਨੂੰ ਇੰਨੋਸੈਂਟ ਹਾਰਟਸ ਦੇ ਚੇਅਰਮੈਨ ਡਾ. ਅਨੂਪ ਬੌਰੀ ਨੇ ਵਧਾਈ ਦਿੱਤੀ ਅਤੇ ਆਪਣੀਆਂ ਜਿੰਮੇਵਾਰੀਆਂ ਦਾ ਪਾਲਣ ਪੂਰੀ ਨਿਸ਼ਠਾ ਦੇ ਨਾਲ ਕਰਨ ਲਈ ਪ੍ਰੇਰਿਤ ਕੀਤਾ। ਗ੍ਰੀਨ ਮਾਡਲ ਟਾਊਨ ਦੇ ਪਿ੍ਰੰਸੀਪਲ ਰਾਜੀਵ ਪਾਲੀਵਾਲ, ਲੋਹਾਰਾਂ ਪਿ੍ਰੰਸੀਪਲ ਸ਼ਾਲੂ ਸਹਿਗਲ, ਕੈਂਟ ਜੰਡਿਆਲਾ ਰੋਡ ਪਿ੍ਰੰਸੀਪਲ ਸੋਨਾਲੀ ਮਨੋਚਾ, ਨੂਰਪੁਰ ਰੋਡ ਪਿ੍ਰੰਸੀਪਲ ਮੀਨਾਕਸ਼ੀ ਸ਼ਰਮਾ ਅਤੇ ਕਲਚਰਲ ਹੈੱਡ ਆਫ ਇੰਨੋਸੈਂਟ ਹਾਰਟਸ ਗਰੁੱਪ ਸ਼ਰਮੀਲਾ ਨਾਕਰਾ ਨੇ ਚੁਣੇ ਹੁਏ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦੇ ਕੇ ਪ੍ਰੋਤਸਾਹਿਤ ਕੀਤਾ।

error: Content is protected !!