ਪਹਾੜਾਂ ‘ਚ ਘੁੰਮਣ ਜਾ ਰਹੇ ਲੋਕ ਦੇ ਰਹੇ ਕੋਰੋਨਾ ਦੀ ਤੀਜੀ ਲਹਿਰ ਨੂੰ ਸੱਦਾ, ਦੂਸਰੀ ਲਹਿਰ ਦਾ ਕਾਰਨ ਵੀ ਲਾਪਰਵਾਹੀ ਸੀ

ਪਹਾੜਾਂ ‘ਚ ਘੁੰਮਣ ਜਾ ਰਹੇ ਲੋਕ ਦੇ ਰਹੇ ਕੋਰੋਨਾ ਦੀ ਤੀਜੀ ਲਹਿਰ ਨੂੰ ਸੱਦਾ, ਦੂਸਰੀ ਲਹਿਰ ਦਾ ਕਾਰਨ ਵੀ ਲਾਪਰਵਾਹੀ ਸੀ

ਮਸੂਰੀ – ਕੋਰੋਨਾ ਦੀ ਦੂਸਰੀ ਲਹਿਰ ਤੇ ਪਾਬੰਦੀਆਂ ਤੋਂ ਬਾਅਦ ਲੋਕਾਂ ਨੇ ਗਰਮੀ ਕਰਕੇ ਪਹਾੜਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ ਹੈ। ਮਸੂਰੀ, ਮਨਾਲੀ, ਨੈਨੀਤਾਲ ਵਿਚ ਘੁਮੱਕੜਾਂ ਦਾ ਗੜ੍ਹ ਲੱਗ ਗਿਆ ਹੈ। ਇਸ ਸਮੇਂ ਮਸੂਰੀ ਪ੍ਰਸਾਸ਼ਨ ਨੇ ਸਖ਼ਤ ਐਕਸ਼ਨ ਲੈਂਦੇ ਹੋਏ ਸੈਲਾਨੀਆਂ ਨੂੰ ਕੋਰੋਨਾ ਦੀ ਨੈਗੇਟਿਵ ਰਿਪੋਰਟ ਪੇਸ਼ ਕਰਨ ਨੂੰ ਕਿਹਾ ਗਿਆ ਹੈ।

ਪਿਛਲੇ ਡੇਢ ਸਾਲ ਤੋਂ ਲੋਕ ਘਰਾਂ ਵਿਚ ਹੀ ਬੰਦ ਹੋ ਕੇ ਰਹਿ ਗਏ ਸੀ। ਹੁਣ ਸਰਕਾਰ ਦੁਆਰਾ ਕੋਰੋਨਾ ਦੀ ਦੂਸਰੀ ਲਹਿਰ ਘੱਟਣ ਕਰਕੇ ਵੱਖ-ਵੱਖ ਰਾਜਾਂ ਵਿਚ ਕੁਝ ਰਾਹਤਾਂ ਦਿੱਤੀਆਂ ਹਨ। ਇਸ ਨੂੰ ਦੇਖਦੇ ਹੋਏ ਲੋਕਾਂ ਨੇ ਪਹਾੜਾਂ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੇ ਕੋਰੋਨਾ ਨਿਯਮਾਂ ਦੀ ਪਰਵਾਹ ਕੀਤੇ ਬਗੈਰ ਬਿਨ੍ਹਾ ਮਾਸਕ ਤੋਂ ਘੁੰਮ ਰਹੇ ਹਨ।

ਜੇਕਰ ਪਹਿਲੀਂ ਲਹਿਰ ਤੋਂ ਬਾਅਦ ਦੂਸਰੀ ਦੀ ਗੱਲ ਕਰੀਏ ਤਾਂ ਉਸ ਵੇਲੇ ਵੀ ਲੋਕਾਂ ਦੁਆਰਾ ਪਰਵਾਹ ਨਾ ਕਰਨਾ ਹੀ ਸੀ। ਪਾਬੰਦੀਆਂ ਖਤਮ ਹੁੰਦਿਆਂ ਹੀ ਲੋਕਾਂ ਨੇ ਮਾਸਕ ਉਤਾਰ ਦਿੱਤੇ ਸੀ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਛੱਡ ਦਿੱਤਾ ਸੀ। ਇਸ ਦਾ ਖਮਿਆਜਾ ਦੂਸਰੀ ਲਹਿਰ ਨਾਲ ਭੁਗਤਣਾ ਪਿਆ। ਧੜਾਧੜੇ ਲੋਕਾਂ ਦੀ ਮੌਤ ਹੋ ਗਈ।

ਹੁਣ ਵੀ ਓਹੀ ਹਾਲਾਤ ਬਣਦੇ ਜਾ ਰਹੇ ਹਨ। ਜੇਕਰ ਅਣਗਹਿਲੀ ਇਵੇਂ ਹੀ ਰਹੀ ਤਾਂ ਤੀਸਰੀ ਲਹਿਰ ਆਉਣ ਦਾ ਖਦਸ਼ਾ ਬਣ ਸਕਦਾ ਹੈ।

error: Content is protected !!