ਸਭ ਕੁਝ ਖੋਲ੍ਹ ਦਿੱਤਾ ਗਿਆ ਪਰ ਸਕੂਲ ਅਜੇ ਵੀ ਬੰਦ, ਦੋ ਵਾਰ ਆ ਚੁੱਕੇ ਨੇ ਬਿਨ੍ਹਾਂ ਪੇਪਰਾਂ ਦੇ ਨਤੀਜੇ

ਸਭ ਕੁਝ ਖੋਲ੍ਹ ਦਿੱਤਾ ਗਿਆ ਪਰ ਸਕੂਲ ਅਜੇ ਵੀ ਬੰਦ, ਦੋ ਵਾਰ ਆ ਚੁੱਕੇ ਨੇ ਬਿਨ੍ਹਾਂ ਪੇਪਰਾਂ ਦੇ ਨਤੀਜੇ

ਵੀਓਪੀ ਡੈਸਕ – ਪੰਜਾਬ ਸਰਕਾਰ ਨੇ ਕੋਰੋਨਾ ਦੀ ਦੂਸਰੀ ਲਹਿਰ ਦੇ ਘਟਣ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਹੈ। ਮੁੱਖ ਮੰਤਰੀ ਨੇ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾਅ, ਤੈਰਾਕੀ ਪੂਲ, ਜਿੰਮ, ਮਾਲ, ਖੇਡ ਕੰਪਲੈਕਸ, ਮਿਊਜ਼ੀਅਮ, ਚਿੜਿਆ ਘਰ ਆਦਿ ਖੋਲ੍ਹਣ ਦੇ ਵੀ ਹੁਕਮ ਕੀਤੇ ਬਸ਼ਰਤੇ ਸਾਰੇ ਯੋਗ ਸਟਾਫ ਮੈਂਬਰ ਤੇ ਵਿਜ਼ਟਰਜ਼ ਦੇ ਟੀਕੇ ਦੀ ਘੱਟੋ-ਘੱਟ ਇਕ ਖੁਰਾਕ ਜ਼ਰੂਰ ਲੱਗੀ ਹੋਵੇ।

ਕੋਰੋਨਾ ਕਾਲ ਦੌਰਾਨ ਸਿੱਖਿਆ ਖੇਤਰ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ। 10ਵੀਂ ਤੇ 12ਵੀਂ ਦੇ ਦੋ ਵਾਰ ਬੈਂਚ ਬਿਨ੍ਹਾਂ ਪੇਪਰ ਦਿੱਤੇ ਪਾਸ ਹੋਏ ਹਨ। ਆਨਲਾਈਨ ਤਰੀਕੇ ਨਾਲ ਦਿੱਤੇ ਹੋਏ ਪੇਪਰ ਬਹੁਤ ਸਾਰਥਕ ਸਿੱਧ ਨਹੀਂ ਹੋਏ।


ਪਿਛਲੇ ਐਲਾਨ ਵਿਚ ਸਰਕਾਰ ਨੇ ਯੂਨੀਵਰਸਿਟੀਆਂ ਤੇ ਟ੍ਰੇਨਿੰਗ ਸੈਂਟਰ ਖੋਲ੍ਹ ਦਿੱਤੇ ਸਨ ਪਰ ਹੁਣ ਸਰਕਾਰ ਨੇ ਕਾਲਜ ਖੋਲ੍ਹਣ ਦਾ ਫੈਸਲਾ ਵੀ ਲਿਆ ਹੈ। ਸ਼ਰਤ ਇਹ ਹੈ ਕਿ ਵਿਦਿਆਰਥੀ ਦੇ ਕੋਰੋਨਾ ਦੀ ਇਕ-ਇਕ ਡੋਜ਼ ਲੱਗੀ ਹੋਈ ਚਾਹੀਦੀ ਹੈ। ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਵਿਦਿਆਰਥੀ ਨੇ ਕੋਰੋਨਾ ਦੀ ਵੈਕਸੀਨ ਨਹੀਂ ਲਗਵਾਈ ਹੈ।

ਜੇਕਰ ਇਹ ਸ਼ਰਤ ਨੂੰ ਵਿਦਿਆਰਥੀ ਨਾ ਪੂਰੀ ਕਰ ਪਾਏ ਤਾਂ ਸਿੱਖਿਆ ਅਦਾਰੇ ਖੋਲ੍ਹਣੇ ਮੁਸ਼ਕਲ ਹੋ ਜਾਣਗੇ। ਸਰਕਾਰ ਨੂੰ ਸਿੱਖਿਆ ਮਿਆਰ ਦੇ ਡਿੱਗਦੇ ਮਿਆਰ ਨੂੰ ਦੇਖਦੇ ਹੋਏ ਇਸ ਉਪਰ ਵਿਚਾਰ ਕਰਨੀ ਚਾਹੀਦੀ ਹੈ।

error: Content is protected !!