6 ਨਹੀਂ 10 ਸ਼ਾਰਪ ਸ਼ੂਟਰ ਸਨ ਸਿੱਧੂ ਮੂਸੇਵਾਲ ਦੇ ਪਿੱਛੇ, 6 ਅਸਫਲ ਰਹਿੰਦੇ ਤਾਂ ਇਹਨਾਂ ਚਾਰਾਂ ਨੇ ਕਰਨਾ ਸੀ ਗ੍ਰੈਨੇਡ ਨਾਲ ਹਮਲਾ, ਇਸ ਤਰਹਾਂ ਹੋਇਆ ਖੁਲਾਸਾ…

6 ਨਹੀਂ 10 ਸ਼ਾਰਪ ਸ਼ੂਟਰ ਸਨ ਸਿੱਧੂ ਮੂਸੇਵਾਲ ਦੇ ਪਿੱਛੇ, 6 ਅਸਫਲ ਰਹਿੰਦੇ ਤਾਂ ਇਹਨਾਂ ਚਾਰਾਂ ਨੇ ਕਰਨਾ ਸੀ ਗ੍ਰੈਨੇਡ ਨਾਲ ਹਮਲਾ, ਇਸ ਤਰਹਾਂ ਹੋਇਆ ਖੁਲਾਸਾ…

ਵੀਓਪੀ ਬਿਊਰੋ – ਸਿੱਧੂ ਮੂਸੇਵਾਲਾ ਦੇ ਕਤਲ ਨੂੰ 3 ਮਹੀਨੇ ਤੋਂ ਵੀ ਉੱਪਰ ਦਾ ਸਮਾਂ ਹੋ ਚੁੱਕਾ ਹੈ। ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਇਸ ਕਤਲਕਾਂਡ ਵਿਚ 6 ਸ਼ੂਟਰ ਸ਼ਾਮਲ ਸਨ। ਇਸ ਦੌਰਾਨ 3 ਸ਼ਾਰਪ ਸ਼ੂਟਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ 2 ਸ਼ਾਰਪ ਸ਼ੂਟਰਾਂ ਰੂਪਾ ਤੇ ਕੁੱਸਾ ਨੂੰ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਵਿਚ ਮਾਰ ਮੁਕਾਇਆ ਸੀ। ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ 6ਵਾਂ ਸ਼ੂਟਰ ਦੀਪਕ ਮੂੰਡੀ ਫਰਾਰ ਚੱਲ ਰਿਹਾ ਹੈ ਪਰ ਇਸ ਦੌਰਾਨ ਜੋ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਉਕਤ ਕਤਲਕਾਂਡ ਵਿਚ 6 ਨਹੀਂ ਸਗੋਂ ਕਿ 9 ਜਾਂ 10 ਸ਼ਾਰਪ ਸ਼ੂਟਰ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਕਿ ਜੇਕਰ ਪਹਿਲੇ 6 ਗੈਂਗਸਟਰ ਅਸਫਲ ਰਹਿੰਦੇ ਤਾਂ ਇਹ ਗੈਂਗਸਟਰ ਗ੍ਰੈਨੇਡ ਨਾਲ ਹਮਲਾ ਕਰਨ ਵਾਲੇ ਸਨ।


ਉਕਤ ਜਾਣਕਾਰੀ ਦਿੱਲ਼ੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪੰਜਾਬ ਪੁਲਿਸ ਨਾਲ ਵੀ ਸਾਂਝੀ ਕੀਤੀ ਹੈ।ਇਸ ਦੌਰਾਨ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਜੋ ਸ਼ਾਰਪ ਸ਼ੂਟਰ ਇਸ ਕਤਲਕਾਂਡ ਵਿਚ ਇਹਨਾਂ 6 ਸ਼ੂਟਰਾਂ ਤੋਂ ਇਲਾਵਾ ਸ਼ਾਮਲ ਸਨ, ਉਹਨਾਂ ਵਿਚ ਮਨਦੀਪ ਸਿੰਘ ਉਰਫ ਤੂਫਾਨ ਬਟਾਲਾ, ਮਨਪ੍ਰੀਤ ਸਿੰਘ ਉਰਫ ਮਨੀ ਰਈਆ ਤੋਂ ਇਲਾਵਾ 1 ਜਾਂ 2 ਹੋਰ ਸ਼ੂਟਰ ਸ਼ਾਮਲ ਹੋ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਇਹ 3 ਸ਼ੂਟਰ ਵੀ ਇਸ ਕਤਲ ਵਿਚ ਸ਼ਾਮਲ ਸਨ ਪਰ ਗੋਲਡੀ ਬਰਾੜ ਦੇ ਇਸ਼ਾਰੇ ਉੱਤੇ ਇਹਨਾਂ ਨੂੰ ਮੌਕੇ ਉੱਤੇ ਵੱਖ ਕਰ ਦਿੱਤਾ ਗਿਆ ਸੀ। ਪਹਿਲਾਂ ਗੋਲਡੀ ਬਰਾੜ ਨੇ ਉਹਨਾਂ ਨੂੰ ਦੂਜੇ ਗਰੁੱਪ ਵਿਚ ਸ਼ਾਮਲ ਕੀਤਾ ਸੀ ਅਤੇ ਇਹ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦਾ ਸਾਥ ਦੇਣ ਵਾਲੇ ਸਨ।

ਜਦ ਇਸ ਦੌਰਾਨ ਗੋਲਡੀ ਬਰਾੜ ਨੂੰ ਖਬਰ ਮਿਲੀ ਕਿ ਸਿੱਧੂ ਮੂਸੇਵਾਲਾ ਬਿਨਾਂ ਸਕਿਊਰਿਟੀ ਗਾਰਡ ਤੋਂ ਨਿਕਲਿਆ ਹੈ ਤਾਂ ਉਸ ਨੇ ਆਪਣੇ ਪਲਾਨ ਵਿਚ ਕੁਝ ਬਦਲ ਕਰ ਲਿਆ। ਇਸ ਦੌਰਾਨ ਗੋਲਡੀ ਬਰਾੜ ਨੇ ਮਨਦੀਪ ਸਿੰਘ ਉਰਫ ਤੂਫਾਨ ਬਟਾਲਾ, ਮਨਪ੍ਰੀਤ ਸਿੰਘ ਉਰਫ ਤੇ ਇਹਨਾਂ ਦੇ ਸਾਥੀਆਂ ਨੂੰ ਕਿਹਾ ਕਿ ਉਹ ਉਹਨਾਂ ਦੇ ਬੈਕਅੱਪ ਵਜੋਂ ਰਹਿਣਗੇ, ਇਸ ਦੌਰਾਨ ਉਹਨਾਂ ਕੋਲ ਗ੍ਰੈਨੇਡ ਹੋਣ ਦੀ ਵੀ ਗੱਲ ਕਹੀ ਜਾ ਰਹੀ ਹੈ। ਬਾਅਦ ਵਿਚ ਉਹਨਾਂ ਨੂੰ ਉਕਤ ਗਰੁੱਪ ਨਾਲੋਂ ਵੱਖ ਕਰ ਦਿੱਤਾ। ਇਸ ਸਾਰੀ ਗੱਲ ਦਿੱਲੀ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਈ ਹੈ। ਜਿਸ ਬਾਰੇ ਇਨਪੁਟ ਪੰਜਾਬ ਪੁਲਿਸ ਨੂੰ ਵੀ ਭੇਜ ਦਿੱਤਾ ਗਿਆ ਹੈ।

ਉਕਤ ਮਾਮਲੇ ਤੋਂ ਬਾਅਦ ਜਦ ਇਹਨਾਂ ਗੈਂਗਸਟਰਾਂ ਦਾ ਨਾਂ ਵੀ ਮੀਡੀਆ ਵਿਚ ਆਉਣ ਲੱਗਾ ਤਾਂ ਗੈਂਗਸਟਰ ਤੂਫਾਨ ਬਟਾਲਾ ਅਤੇ ਮਨੀ ਰਈਆ ਸੋਸ਼ਲ ਮੀਡੀਆ ‘ਤੇ ਸਪੱਸ਼ਟੀਕਰਨ ਦੇਣਾ ਸ਼ੁਰੂ ਕਰ ਦਿੱਤਾ। ਇਸ ਪੋਸਟ ਵਿਚ ਉਹ ਕਹਿ ਰਹੇ ਹਨ ਕਿ ਉਸ ਦਾ ਮੂਸੇਵਾਲਾ ਕਤਲ ਕਾਂਡ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਦੋਵੇਂ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਖਾਸ ਹਨ। ਦੋਵੇਂ ਗੈਂਗਸਟਰ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਨਿਰਮਲ ਸਿੰਘ ਦੇ ਭਤੀਜੇ ਸੰਦੀਪ ਕਾਹਲੋਂ ਦੇ ਘਰ ਠਹਿਰੇ ਸਨ।

error: Content is protected !!