ਮਾਂ, ਮਾਮੀ ਤੇ ਨਾਨੀ ਦੀ ਕੁੱਟਮਾਰ ਕਰ ਕੇ ਪੰਘੂੜੇ ‘ਚੋਂ ਚੁੱਕ ਕੇ ਲਏ ਗਏ 3 ਮਹੀਨਿਆਂ ਦਾ ਬੱਚਾ…

ਮਾਂ, ਮਾਮੀ ਤੇ ਨਾਨੀ ਦੀ ਕੁੱਟਮਾਰ ਕਰ ਕੇ ਪੰਘੂੜੇ ‘ਚੋਂ ਚੁੱਕ ਕੇ ਲਏ ਗਏ 3 ਮਹੀਨਿਆਂ ਦਾ ਬੱਚਾ…

ਲੁਧਿਆਣਾ (ਵੀਓਪੀ ਬਿਊਰੋ) ਥਾਣਾ ਦੁੱਗਰੀ ਦੇ ਇਲਾਕੇ ਧਾਂਦਰਾ ਰੋਡ ’ਤੇ ਸਾਊਥਰਨ ਬਾਈਪਾਸ ਨੇੜੇ ਇਕ ਬੇਹੱਦ ਹੀ ਦਿਲ ਦਹਿਲਾ ਦੇਣ ਵਾਲਾ ਤੇ ਅਜੀਬੋ-ਗ਼ਰੀਬ ਮਾਮਲਾ ਸਾਹਮਣੇ ਆਇਆ ਹੈ। ਬੀਤੇ ਦਿਨੀ ਇੱਥੇ ਇਕ ਮੋਟਰਸਾਈਕਲ ’ਤੇ ਆਏ 3 ਨਕਾਬਪੋਸ਼ ਬਦਮਾਸ਼ਾਂ ਨੇ ਪੰਘੂੜੇ ’ਚ ਸੌਂ ਰਹੇ 3 ਮਹੀਨਿਆਂ ਦੇ ਬੱਚੇ ਨੂੰ ਅਗਵਾ ਕਰ ਲਿਆ। ਜੁਆਇੰਟ ਸੀ. ਪੀ. ਨਰਿੰਦਰ ਭਾਰਗਵ, ਡੀ. ਸੀ. ਪੀ. ਕ੍ਰਾਈਮ ਵਰਿੰਦਰ ਸਿੰਘ ਬਰਾੜ ਸਮੇਤ ਭਾਰੀ ਪੁਲਸ ਫੋਰਸ ਮੌਕੇ ’ਤੇ ਪੁੱਜੇ ਅਤੇ ਜਾਂਚ ‘ਚ ਜੁੱਟ ਗਏ।

ਬਦਮਾਸ਼ਾਂ ਨੇ ਪਹਿਲਾ ਘਰ ਆ ਕੇ ਮਾਸੂਮ ਦੀ ਮਾਂ, ਮਾਮਾ, ਨਾਨੀ ਸਮੇਤ ਵਿਹੜੇ ’ਚ ਮੌਜੂਦ ਹੋਰ ਔਰਤਾਂ ਨਾਲ ਕੁੱਟਮਾਰ ਕਰ ਕੇ ਉਨ੍ਹਾਂ ਨੂੰ ਇਕ ਕਮਰੇ ’ਚ ਬੰਦ ਕਰ ਦਿੱਤਾ।ਪੀੜਤ ਨੇਹਾ ਨੇ ਦੱਸਿਆ ਕਿ ਉਸ ਦਾ ਵਿਆਹ ਡੇਢ ਸਾਲ ਪਹਿਲਾਂ ਸਾਜਨ ਨਾਲ ਹੋਇਆ ਹੈ। ਉਹ ਮੂਲ ਰੂਪ ਤੋਂ ਯੂ. ਪੀ. ਦੇ ਰਹਿਣ ਵਾਲੇ ਹਨ। 1 ਮਹੀਨਾ ਪਹਿਲਾਂ ਹੀ ਉਕਤ ਵਿਹੜੇ ਵਿਚ ਕਿਰਾਏ ’ਤੇ ਰਹਿਣ ਲੱਗੇ ਹਨ। ਪਤੀ ਮੰਜੇ ਬਣਾਉਣ ਦਾ ਕੰਮ ਕਰਦਾ ਹੈ। ਰੋਜ਼ਾਨਾ ਵਾਂਗ ਸਵੇਰੇ ਸਮੇਂ ਪਤੀ ਘਰੋਂ ਕੰਮ ’ਤੇ ਚਲਾ ਗਿਆ, ਜਿਸ ਤੋਂ ਬਾਅਦ ਉਹ ਆਪਣੀ ਮਾਂ ਨਾਲ ਕਮਰੇ ’ਚ ਮੌਜੂਦ ਸੀ ਤਾਂ ਉਸੇ ਸਮੇਂ ਇਕ ਮੋਟਰਸਾਈਕਲ ’ਤੇ 3 ਬਦਮਾਸ਼ ਆਏ, ਜਿਨ੍ਹਾਂ ਨੇ ਚਿਹਰੇ ’ਤੇ ਰੁਮਾਲ ਬੰਨ੍ਹੇ ਹੋਏ ਸਨ।


ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਫਰਾਰ ਹੋ ਗਏ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸ਼ਹਿਰ ’ਚ ਹਾਈ ਅਲਰਟ ਕਰ ਕੇ ਕਮਿਸ਼ਨਰੇਟ ਪੁਲਸ ਵੱਲੋਂ ਸ਼ਹਿਰ ਦੇ ਐਂਟਰੀ ਪੁਆਇੰਟ ਸੀਲ ਕਰ ਦਿੱਤੇ ਗਏ ਹਨ। ਜਗ੍ਹਾ-ਜਗ੍ਹਾ ਨਾਕਾਬੰਦੀ ਕਰ ਕੇ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ।

error: Content is protected !!