ਚਾਕੂਆਂ ਨਾਲ ਕੀਤਾ ਹਮਲਾ, 10 ਜਣਿਆਂ ਦੀ ਮੌਤ ਤੇ 15 ਜਣੇ ਹੋ ਗਏ ਜ਼ਖਮੀ…

ਚਾਕੂਆਂ ਨਾਲ ਕੀਤਾ ਹਮਲਾ, 10 ਜਣਿਆਂ ਦੀ ਮੌਤ ਤੇ 15 ਜਣੇ ਹੋ ਗਏ ਜ਼ਖਮੀ…

ਵੀਓਪੀ ਬਿਊਰੋ- ਕੈਨੇਡਾ ਦੇ ਸੂਬੇ ਸਸਕੈਚਵਨ ਵਿੱਚ ਵਾਪਰੀ ਇਕ ਘਟਨਾ ਦੌਰਾਨ 10 ਲੋਕਾਂ ਦੀ ਮੌਤ ਹੋ ਗਈ। ਦਰਅਸਲ ਇੱਥੇ ਵੱਖ-ਵੱਖ ਜਗ੍ਹਾ ਵਾਪਰੀਆਂ ਘਟਨਾਵਾਂ ਦੌਰਾਨ 10 ਲੋਕਾਂ ਦੀ ਮੌਤ ਹੋ ਗਈ ਅਤੇ 15 ਜ਼ਖਮੀ ਹੋ ਗਏ। ਇਸ ਘਟਨਾ ਨੇ ਕੈਨੇਡਾ ਹੀ ਨਹੀਂ ਸਗੋਂ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ।
ਇਸ ਦੌਰਾਨ ਪੁਲਿਸ ਨੇ ਕਿਹਾ ਕਿ ਜੇਮਜ਼ ਸਮਿਥ ਕ੍ਰੀ ਨੇਸ਼ਨ ਅਤੇ ਸਸਕੈਟੂਨ ਦੇ ਉੱਤਰ-ਪੂਰਬ ਵਿਚ ਵੇਲਡਨ ਪਿੰਡ ਵਿਚ ਕਈ ਥਾਵਾਂ ‘ਤੇ ਚਾਕੂਆਂ ਦੇ ਹਮਲੇ ਹੋਏ। ਇਸ ਦੇ ਨਾਲ ਹੀ ਇਸ ਘਟਨਾ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਸ ਘਟਨਾ ਨੂੰ ਭਿਆਨਕ ਅਤੇ ਦਿਲ ਦਹਿਲਾ ਦੇਣ ਵਾਲੀ ਦੱਸਿਆ। ਰਾਇਲ ਕੈਨੇਡੀਅਨ ਮਾਊਂਟੇਨ ਪੁਲਿਸ (RCMP) ਨੇ ਖਤਰਨਾਕ ਵਿਅਕਤੀਆਂ ਲਈ ਅਲਰਟ ਜਾਰੀ ਕੀਤਾ ਹੈ।

ਆਰਸੀਐੱਮਪੀ ਅਨੁਸਾਰ ਸ਼ੱਕੀਆਂ ਦੀ ਪਛਾਣ ਡੈਮੀਅਨ ਸੇਂਡਰਸਨ ਅਤੇ ਮਾਈਲਸ ਸੇਂਡਰਸਨ ਵਜੋਂ ਹੋਈ ਹੈ। ਉਨ੍ਹਾਂ ਦੀ ਭਾਲ ਲਈ ਪੂਰੇ ਸੂਬੇ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸ਼ੱਕੀਆਂ ਦਾ ਮਕਸਦ ਕੀ ਸੀ। ਆਰਸੀਐਮਪੀ ਸਸਕੈਚਵਨ ਦੀ ਸਹਾਇਕ ਕਮਿਸ਼ਨਰ ਰੋਡਾ ਬਲੇਕਮੌਟ ਨੇ ਕਿਹਾ ਕਿ ਕੁਝ ਪੀੜਤਾਂ ਨੂੰ ਸ਼ੱਕੀ ਵਿਅਕਤੀਆਂ ਨੇ ਨਿਸ਼ਾਨਾ ਬਣਾਇਆ, ਪਰ ਬਾਕੀਆਂ ‘ਤੇ ਅਚਾਨਕ ਹਮਲਾ ਕੀਤਾ ਗਿਆ। ਇਸ ਲਈ ਇਸ ਦੇ ਪਿੱਛੇ ਦਾ ਮਕਸਦ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

error: Content is protected !!