ਸਰਕਾਰੀ ਕੰਨਿਆ ਸਕੂਲ ‘ਚ ਮਨਾਇਆ ਗਿਆ “ਗ੍ਰੀਨ ਸਕੂਲ ਡਰਾਈ ਡੇਅ”

ਸਰਕਾਰੀ ਕੰਨਿਆ ਸਕੂਲ ‘ਚ ਮਨਾਇਆ ਗਿਆ “ਗ੍ਰੀਨ ਸਕੂਲ ਡਰਾਈ ਡੇਅ”

ਫਿਰੋਜ਼ਪੁਰ :(ਜਤਿੰਦਰ ਪਿੰਕਲ ) – ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਿਰੋਜ਼ਪੁਰ ਚਮਕੌਰ ਸਿੰਘ ਰਹਿਨੁਮਾਈ ਹੇਠ ਅਤੇ ਪ੍ਰਿੰਸੀਪਲ ਰਾਜੇਸ਼ ਮਹਿਤਾ ਦੀ ਯੋਗ ਅਗਵਾਈ ਵਿੱਚ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ( ਲੜਕੀਆਂ) ਵਿਖੇ ਸਵੱਛਤਾ ਪਖਵਾੜਾ ਤਹਿਤ ਸਕੂਲ ਕਮਿਊਨਟੀ ਵਿਚ ਕੋਵਿਡ ਨਾਲ ਸਬੰਧਤ ਤਿਆਰੀ ਨੂੰ ਉਤਸ਼ਾਹਿਤ ਕਰਨ ਅਤੇ ਸਕੂਲ ਦਾ ਵਾਤਾਵਰਨ ਸ਼ੁੱਧ ਬਣਾਈ ਰੱਖਣ ਲਈ ” ਗ੍ਰੀਨ ਸਕੂਲ ਡਰਾਈ ਡੇਅ” ਮਨਾਇਆ ਗਿਆ।

ਜਾਣਕਾਰੀ ਦਿੰਦਿਆ ਇੰਚਾਰਜ ਅਧਿਆਪਕਾ ਪ੍ਰਿਤਪਾਲ ਕੌਰ ਸਿੱਧੂ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸਵੱਛਤਾ ਪਖਵਾੜਾ 2022 ਮਨਾਉਣ ਲਈ ਐਕਸ਼ਨ ਪਲਾਨ ਤਿਆਰ ਕੀਤਾ ਗਿਆ ਹੈ। ਇਸ ਦੇ ਮੱਦੇ ਨਜ਼ਰ ਹੀ ਸਕੂਲ ਵਿੱਚ ਸਕੂਲ ਵਿਚ ਸਫਾਈ ਅਤੇ ਸਵੱਛਤਾ ਨੂੰ ਲੰਬੇ ਸਮੇਂ ਤਕ ਬਣਾਈ ਰੱਖਣਾ ਹੈ। ਓਹਨਾ ਦੱਸਿਆ ਕਿ ਵਿਦਿਆਰਥਣਾਂ ਵਿਚ ਉਤਸ਼ਾਹ ਭਰਨ ਲਈ ਸਕੂਲ ਅੰਦਰ ਮੁਹਿੰਮ ਚਲਾਈ ਗਈ। ਵਾਤਾਵਰਨ ਨੂੰ ਸੁੰਦਰ ਅਤੇ ਸ਼ੁੱਧ ਬਣਾਉਣ ਲਈ ਸਕੂਲ ਦੇ ਵਿਹੜੇ ‘ਚ ਫਲਦਾਰ ਤੇ ਸੰਘਣੀ ਛਾਂ ਵਾਲੇ ਬੂਟੇ ਲਗਾਏ ਗਏ। ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਰਾਜੇਸ਼ ਮਹਿਤਾ ਨੇ ਕਿ ਜਿੱਥੇ ਸਮੇਂ ਸਮੇਂ ‘ਤੇ ਸਰਕਾਰ ਅਜਿਹੇ ਪ੍ਰੋਗਰਾਮ ਉਲੀਕਦੀਆਂ ਹਨ ਓਥੇ ਸਾਡੇ ਖੁਦ ਦੇ ਵੀ ਫ਼ਰਜ਼ ਬਣਦੇ ਹਨ ਕਿ ਅਸੀਂ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਅਤੇ ਸ਼ੁੱਧ ਬਣਾ ਕੇ ਰੱਖੀਏ ਤਾਂ ਜੋ ਮਨੁੱਖ, ਪਸ਼ੂ, ਜਾਨਵਰ ਸਭ ਸੁਖ ਦਾ ਸਾਹ ਲੈ ਸਕਣ। ਓਹਨਾ ਕਿਹਾ ਕਿ ਵਾਤਾਵਰਨ ਸ਼ੁੱਧ ਹੋਣ ਨਾਲ ਹੀ ਸਾਡਾ ਸਰੀਰ ਬਿਮਾਰੀ ਰਹਿਤ ਹੋ ਸਕਦਾ ਹੈ।

ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਅਧਿਆਪਕਾ ਮਧੂ ਨੰਦਾ, ਪਰਮਿੰਦਰ ਕੌਰ, ਅਮਰਪ੍ਰੀਤ ਕੌਰ, ਮੋਨਿਕਾ ਰਾਣੀ, ਅਮਨਪ੍ਰੀਤ ਕੌਰ ਤਲਵਾੜ, ਰਜਨੀ ਬਾਲਾ, ਸੰਗੀਤਾ ਰਾਣੀ, ਪ੍ਰਿੰਕਲ ਆਦਿ ਅਧਿਆਪਕਾਵਾਂ ਹਾਜ਼ਿਰ ਸਨ।

error: Content is protected !!