ਲਾੜੀ ਵਿਆਹੁਣ ਚੱਲੇ ਲਾੜੇ ਦੀ ਕਾਰ ‘ਤੇ ਮਧੂ ਮੱਖੀਆਂ ਨੇ ਕੀਤਾ ਹਮਲਾ, ਵਿਗਾੜ ਦਿੱਤੀ ਸ਼ਕਲ, ਇਸ ਕਾਰਨ ਵਾਪਰੀ ਘਟਨਾ

ਲਾੜੀ ਵਿਆਹੁਣ ਚੱਲੇ ਲਾੜੇ ਦੀ ਕਾਰ ‘ਤੇ ਮਧੂ ਮੱਖੀਆਂ ਨੇ ਕੀਤਾ ਹਮਲਾ, ਵਿਗਾੜ ਦਿੱਤੀ ਸ਼ਕਲ, ਇਸ ਕਾਰਨ ਵਾਪਰੀ ਘਟਨਾ

ਤਲਵਾੜਾ (ਵੀਓਪੀ ਬਿਊਰੋ) ਮਧੂ ਮੱਖੀਆਂ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਣਾ ਹੈ, ਜਦ ਡੰਗ ਮਾਰਦੀਆਂ ਨੇ ਤਾਂ ਸਰੀਰ ਨੂੰ ਜ਼ਖਮੀ ਕਰ ਦਿੰਦੀਆਂ ਹਨ ਅਤੇ ਜਾਨ ਕੱਢ ਲੈਂਦੀਆਂ ਹਨ। ਬੀਤੇ ਦਿਨ ਤਾਂ ਹੱਦ ਉਸ ਸਮੇਂ ਹੋ ਗਈ ਜਦ ਇਕ ਕਾਰ ਉੱਪਰ ਹੀ ਮਧੂ ਮੱਖੀਆਂ ਨੇ ਅਟੈਕ ਕਰ ਦਿੱਤਾ। ਕਾਰ ਵਿੱਚ ਦੁਲਹਾ ਸਵਾਰ ਸੀ ਅਤੇ ਉਹ ਵਿਆਹ ਲਈ ਜਾ ਰਿਹਾ ਸੀ ਕਿ ਰਸਤੇ ਵਿਚ ਹੀ ਮਧੂ ਮੱਖੀਆਂ ਨੇ ਹਮਲਾ ਕਰ ਦਿੱਤਾ। ਇਹ ਘਟਨਾ ਐਤਵਾਰ ਨੂੰ ਤਲਵਾੜਾ ‘ਚ ਵਾਪਰੀ ਅਤੇ ਇਸ ਦੌਰਾਨ ਲਾੜੇ ਸਮੇਤ 7 ਹੋਰ ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ।

ਜਾਣਕਾਰੀ ਅਨੁਸਾਰ ਤਲਵਾੜਾ ਬਲਾਕ ਅਧੀਨ ਪੈਂਦੇ ਪਿੰਡ ਦੇਪੁਰ ਵਾਸੀ ਜਸਵੀਰ ਸਿੰਘ ਪੁੱਤਰ ਜਗਦੀਸ਼ ਦਾ ਵਿਆਹ ਐਤਵਾਰ ਨੂੰ ਸੀ। ਉਹ ਕਾਰ ਲੈ ਕੇ ਆਪਣੇ ਜੱਦੀ ਪਿੰਡ ਦੇਪੁਰ ਤੋਂ ਪਿੰਡ ਲਹਿਰੀ ਬਰਾਤ ਜਾ ਰਿਹਾ ਸੀ। ਜਦੋਂ ਲਾੜੇ ਦੀ ਕਾਰ ਦਾਤਾਰਪੁਰ ਤੋਂ ਹਾਜੀਪੁਰ ਰੋਡ ‘ਤੇ ਮੁਕੇਰੀਆਂ ਹਾਈਡਲ ਪ੍ਰੋਜੈਕਟ ਦੀ ਨਹਿਰ ਨੇੜਿਓਂ ਲੰਘ ਰਹੀ ਸੀ ਤਾਂ ਅਚਾਨਕ ਮੱਖੀਆਂ ਦੇ ਝੁੰਡ ਨੇ ਕਾਰ ‘ਤੇ ਹਮਲਾ ਕਰ ਦਿੱਤਾ।

ਖੁੱਲ੍ਹੀਆਂ ਖਿੜਕੀਆਂ ਕਾਰਨ ਕਾਰ ਅੰਦਰ ਵੱਡੀ ਗਿਣਤੀ ‘ਚ ਮੱਖੀਆਂ ਵੜ ਗਈਆਂ, ਜਿਸ ਕਾਰਨ ਕਾਰ ‘ਚ ਸਵਾਰ ਵਿਅਕਤੀ ਆਪਣੀ ਜਾਨ ਬਚਾਉਣ ਲਈ ਕਾਰ ‘ਚੋਂ ਭੱਜ ਗਏ | ਮੌਕੇ ‘ਤੇ ਪਹੁੰਚੇ ਪਿੰਡ ਦੇ ਲੋਕਾਂ ਨੇ ਰਾਹਗੀਰ ਸਮੇਤ ਜ਼ਖਮੀਆਂ ਨੂੰ ਦੂਜੇ ਵਾਹਨ ‘ਚ ਇਲਾਜ ਲਈ ਨਜ਼ਦੀਕੀ ਸਰਕਾਰੀ ਸਿਵਲ ਹਸਪਤਾਲ ਹਾਜੀਪੁਰ ਪਹੁੰਚਾਇਆ। ਘਟਨਾ ‘ਚ ਜ਼ਖਮੀਆਂ ਦੀ ਪਛਾਣ ਜਸਵੀਰ ਸਿੰਘ, ਕਿਰਨ, ਨੇਹਾ ਕੁਮਾਰੀ, ਪੂਜਾ ਰਾਣੀ, ਰਿਸ਼ੀ ਪੰਡਿਤ, ਬੱਚੇ ਪਰੀ, ਵਰੁਣ, ਜਾਹਨਵੀ ਅਤੇ ਰਾਹਗੀਰ ਕਮਲਜੀਤ ਵਜੋਂ ਹੋਈ ਹੈ। ਸਿਵਲ ਹਸਪਤਾਲ ਹਾਜੀਪੁਰ ਦੇ ਡਾਕਟਰਾਂ ਨੇ ਦੱਸਿਆ ਕਿ ਲਾੜੇ ਨੂੰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਕੁਝ ਦੇਰ ਅੰਦਰ ਹੀ ਭੇਜ ਦਿੱਤਾ ਗਿਆ।

error: Content is protected !!