Skip to content
ਪਤਨੀ ਨੂੰ ਮੀਟ ਬਣਾਉਣ ਲਈ ਕਹਿਣਾ ਪਿਆ ਮਹਿੰਗਾ, ਸਿਲਾਈ ਕਰਦੀ ਨੇ ਪਤੀ ਉਤੇ ਕੀਤਾ ਕੈਂਚੀ ਨਾਲ ਵਾਰ, ਮੌਤ
ਵੀਓਆਈ ਬਿਊਰੋ, ਸਿਰਸਾ : ਪਿੰਡ ਥੇਹੜ ਸ਼ਹੀਦਾਂਵਾਲੀ ਵਾਸੀ ਇਕ ਵਿਅਕਤੀ ਨੂੰ ਆਪਣੀ ਪਤਨੀ ਨੂੰ ਮੀਟ ਬਣਾਉਣ ਲਈ ਕਹਿਣਾ ਮਹਿੰਗਾ ਪੈ ਗਿਆ। ਸਿਲਾਈ ਦੇ ਕੰਮ ਵਿਚ ਰੁੱਝੀ ਪਤਨੀ ਪਤੀ ਦੀ ਗੱਲ ਸੁਣ ਕੇ ਗੁੱਸੇ ਵਿਚ ਆ ਗਈ ਤੇ ਉਸ ਉਤੇ ਕੈਂਚੀ ਨਾਲ ਵਾਰ ਕਰ ਦਿੱਤਾ। ਉਪਰੰਤ ਹਸਪਤਾਲ ਲਿਜਾਂਦਿਆਂ ਪਤੀ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਪਤਨੀ ’ਤੇ ਹੱਤਿਆ ਦਾ ਮਾਮਲਾ ਦਰਜ ਕਰ ਦਿੱਤਾ ਹੈ।

ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਥੇਹੜ ਸ਼ਹੀਦਾਂਵਾਲੀ ਵਾਸੀ ਚਰਨਜੀਤ ਕੌਰ ਨੇ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਉਸ ਦੀ ਨੂੰਹ ਕੁਲਜੀਤ ਕੌਰ ਘਰ ’ਚ ਕੱਪੜੇ ਸਿਲਾਈ ਕਰ ਰਹੀ ਸੀ। ਉਸ ਦੇ ਪੁੱਤਰ ਹਰਪ੍ਰੀਤ ਸਿੰਘ ਨੇ ਆਪਣੀ ਪਤਨੀ ਕੁਲਜੀਤ ਕੌਰ ਨੂੰ ਕਿਹਾ ਕਿ ਉਸ ਦਾ ਮੀਟ ਖਾਣ ਨੂੰ ਦਿਲ ਕਰ ਰਿਹਾ ਹੈ, ਇਸ ਲਈ ਉਹ ਤੜਕਾ ਲਾਉਣ ਲਈ ਪਿਆਜ਼ ਕੱਟ ਦੇਵੇ।

ਇਹ ਕਹਿ ਕੇ ਉਹ ਖ਼ੁਦ ਮੀਟ ਲੈਣ ਲਈ ਜਾਣ ਲੱਗਿਆ ਤਾਂ ਗੁੱਸੇ ’ਚ ਆ ਕੇ ਮਸ਼ੀਨ ’ਚ ਲੱਗਿਆ ਪੈਮਾਨਾ ਚੁੱਕ ਕੇ ਹਰਪ੍ਰੀਤ ਨੂੰ ਮਾਰਿਆ, ਜਿਸ ਨਾਲ ਉਹ ਟੁੱਟ ਗਿਆ। ਇਸ ’ਤੇ ਹਰਪ੍ਰੀਤ ਸਿੰਘ ਤੇ ਉਸ ਦੀ ਮਾਂ ਨੇ ਕੁਲਜੀਤ ਕੌਰ ਨੂੰ ਸਮਝਾਇਆ ਪਰ ਉਹ ਨਾ ਮੰਨੀ ਤੇ ਗੁੱਸੇ ’ਚ ਹਰਪ੍ਰੀਤ ਦੇ ਪੱਟ ’ਤੇ ਕੈਂਚੀ ਮਾਰ ਦਿੱਤੀ। ਕੈਂਚੀ ਲੱਗਣ ਨਾਲ ਵਹੇ ਖ਼ੂਨ ਕਾਰਨ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਰੌਲਾ ਸੁਣ ਕੇ ਪਰਿਵਾਰਕ ਮੈਂਬਰ ਤੇ ਗੁਆਂਢੀ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਪਹੁੰਚਣ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
error: Content is protected !!