6 ਵਜੇ ਸਮਾਪਤ ਹੋਈ ਜਲੰਧਰ ਲੋਕ ਸਭਾ ਸੀਟ ਲਈ ਵੋਟਿੰਗ, ਪੜ੍ਹੋ ਕਿਹੜੇ ਹਲਕੇ ‘ਚ ਵੱਧ ਤੇ ਕਿਹੜੇ ‘ਚ ਘੱਟ ਰਹੀ ਪੋਲਿੰਗ

6 ਵਜੇ ਸਮਾਪਤ ਹੋਈ ਜਲੰਧਰ ਲੋਕ ਸਭਾ ਸੀਟ ਲਈ ਵੋਟਿੰਗ, ਪੜ੍ਹੋ ਕਿਹੜੇ ਹਲਕੇ ‘ਚ ਵੱਧ ਤੇ ਕਿਹੜੇ ‘ਚ ਘੱਟ ਰਹੀ ਪੋਲਿੰਗ

ਜਲੰਧਰ (ਵੀਓਪੀ ਬਿਊਰੋ) ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਦੇ ਲਈ ਆਖਿਰਕਾਰ ਪੋਲਿੰਗ ਦਾ ਦਿਨ ਵੀ ਬੀਤ ਗਿਆ। ਇਸ ਉਪ ਚੋਣ ਲਈ ਵੋਟਿੰਗ ਬੁੱਧਵਾਰ ਸ਼ਾਮ 6 ਵਜੇ ਖਤਮ ਹੋ ਗਈ। ਇਸ ਦੌਰਾਨ ਸ਼ਾਮ 5 ਵਜੇ ਤੱਕ ਸਿਰਫ 50 ਫੀਸਦੀ ਵੋਟਿੰਗ ਹੋਈ ਹੈ। ਇਸ ਦੌਰਾਨ 6 ਵਜੇ ਤਕ ਵੀ ਕਰੀਬ 52 ਫੀਸਦੀ ਤੋਂ ਕੁਝ ਜ਼ਿਆਦਾ ਹੀ ਪੋਲਿੰਗ ਹੋਈ

ਇਸ ਦੌਰਾਨ ਸ਼ਾਹਕੋਟ ਵਿੱਚ ਸਭ ਤੋਂ ਵੱਧ 54% ਵੋਟਿੰਗ ਹੋਈ। ਇਸ ਤੋਂ ਬਾਅਦ ਕਰਤਾਰਪੁਰ 53.9%, ਜਲੰਧਰ ਪੱਛਮੀ 53.5%, ਫਿਲੌਰ 52.7%, ਨਕੋਦਰ 51.9%, ਜਲੰਧਰ ਉੱਤਰੀ 51.1%, ਆਦਮਪੁਰ 50.7%, ਜਲੰਧਰ ਕੈਂਟ 46% ਅਤੇ ਜਲੰਧਰ ਕੇਂਦਰੀ ਵਿੱਚ ਸਭ ਤੋਂ ਘੱਟ 45.3% ਰਿਹਾ।

error: Content is protected !!