ਪੰਨੂ ਨੇ ਰੋਹਿਤ ਸ਼ਰਮਾ ਤੇ ਇੰਗਲੈਂਡ ਕ੍ਰਿਕਟ ਟੀਮ ਦੇ ਕਪਤਾਨ ਨੂੰ ਦਿੱਤੀ ਧਮਕੀ,ਕਿਹਾ-ਮੈਚ ਕੈਂਸਲ ਕਰ ਦਿਓ ਨਹੀਂ ਤਾਂ… 

ਪੰਨੂ ਨੇ ਰੋਹਿਤ ਸ਼ਰਮਾ ਤੇ ਇੰਗਲੈਂਡ ਕ੍ਰਿਕਟ ਟੀਮ ਦੇ ਕਪਤਾਨ ਨੂੰ ਦਿੱਤੀ ਧਮਕੀ,ਕਿਹਾ-ਮੈਚ ਕੈਂਸਲ ਕਰ ਦਿਓ ਨਹੀਂ ਤਾਂ…

ਰਾਂਚੀ (ਵੀਓਪੀ ਬਿਊਰੋ) : ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਜਾਣ ਵਾਲੇ ਚੌਥੇ ਟੈਸਟ ਤੋਂ ਪਹਿਲਾਂ ਖਾਲਿਸਤਾਨੀ ਪੱਖੀ ਗੁਰਪਤਵੰਤ ਸਿੰਘ ਪੰਨੂ ਨੇ ਇੰਗਲੈਂਡ ਦੀ ਟੀਮ ਨੂੰ ਮੈਚ ਰੱਦ ਕਰਕੇ ਵਾਪਸ ਪਰਤਣ ਦੀ ਧਮਕੀ ਦਿੱਤੀ ਹੈ। ਉਸ ਨੇ ਇਸ ਸਬੰਧੀ ਝਾਰਖੰਡ ਦੇ ਨਕਸਲੀਆਂ ਨੂੰ ਭੜਕਾਇਆ ਹੈ।

ਪੰਨੂ ਨੇ ਕਿਹਾ ਹੈ ਕਿ ਰਾਂਚੀ ‘ਚ ਹੋਣ ਵਾਲੇ ਭਾਰਤ ਅਤੇ ਇੰਗਲੈਂਡ ਵਿਚਾਲੇ ਹੋਣ ਵਾਲੇ ਮੈਚ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ। ਇਸ ਮਾਮਲੇ ਵਿੱਚ ਮੰਗਲਵਾਰ ਨੂੰ ਰਾਂਚੀ ਦੇ ਧੁਰਵਾ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।

ਨਕਸਲੀਆਂ ਦੇ ਨਾਂ ‘ਤੇ ਜਾਰੀ ਵੀਡੀਓ ‘ਚ ਉਸ ਨੇ ਕਿਹਾ ਹੈ ਕਿ ਰਾਂਚੀ ਦਾ ਜੇਐੱਸਸੀਏ ਸਟੇਡੀਅਮ ਆਦਿਵਾਸੀਆਂ ਦੀ ਜ਼ਮੀਨ ‘ਤੇ ਬਣਿਆ ਹੈ। ਮੈਚ ਆਦਿਵਾਸੀਆਂ ਦੀ ਜ਼ਮੀਨ ‘ਤੇ ਨਹੀਂ ਹੋਣੇ ਚਾਹੀਦੇ। ਪੰਨੂ ਨੇ ਇਹ ਵੀਡੀਓ ਯੂਟਿਊਬ ‘ਤੇ ਜਾਰੀ ਕੀਤਾ ਹੈ। ਉਸਨੇ ਮਾਓਵਾਦੀਆਂ ਨੂੰ ਰਾਂਚੀ ਵਿੱਚ ਹੋਣ ਵਾਲੇ ਟੈਸਟ ਮੈਚ ਨੂੰ ਰੱਦ ਕਰਵਾਉਣ ਲਈ ਝਾਰਖੰਡ ਅਤੇ ਪੰਜਾਬ ਵਿੱਚ ਹੰਗਾਮਾ ਕਰਨ ਲਈ ਕਿਹਾ ਹੈ।

ਪੰਨੂ ਨੇ ਯੂ-ਟਿਊਬ ਰਾਹੀਂ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਇੰਗਲੈਂਡ ਟੀਮ ਦੇ ਕਪਤਾਨ ਬੇਨ ਸਟੋਕਸ ਨੂੰ ਵੀ ਧਮਕੀ ਦਿੱਤੀ ਹੈ। ਉਸਨੇ ਇੰਗਲਿਸ਼ ਕਪਤਾਨ ਨੂੰ ਭਾਰਤ ਦੌਰਾ ਰੱਦ ਕਰਨ ਅਤੇ ਟੀਮ ਨਾਲ ਵਾਪਸ ਆਉਣ ਲਈ ਵੀ ਕਿਹਾ। ਪੰਨੂ ਦੀ ਧਮਕੀ ਮਿਲਣ ਤੋਂ ਬਾਅਦ ਝਾਰਖੰਡ ਪੁਲਿਸ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ। ਸਟੇਡੀਅਮ ਤੋਂ ਲੈ ਕੇ ਹੋਟਲ ਤੱਕ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਹਵਾਈ ਅੱਡੇ ਤੋਂ ਹੋਟਲ ਤੱਕ ਹਰ ਨੁੱਕਰ ‘ਤੇ ਪੁਲਿਸ ਬਲ ਤਾਇਨਾਤ ਹਨ। ਹਵਾਈ ਅੱਡੇ ਨੂੰ ਵੀ ਸੁਰੱਖਿਆ ਘੇਰੇ ਵਿੱਚ ਲਿਆ ਗਿਆ ਹੈ।

error: Content is protected !!