ਸਰਕਾਰ ਕੋਲੋਂ ਗ੍ਰਾਂਟਾਂ ਲੈ ਕੇ ਕਰ ਲੈਂਦੇ ਸੀ ਘਪਲਾ, ਕਰੋੜਾਂ ਰੁਪਏ ਦਾ ਕੀਤਾ ਹੇਰਫੇਰ, ਪੰਜ ਜਣੇ ਆਏ ਅੜਿੱਕੇ

ਸਰਕਾਰ ਕੋਲੋਂ ਗ੍ਰਾਂਟਾਂ ਲੈ ਕੇ ਕਰ ਲੈਂਦੇ ਸੀ ਘਪਲਾ, ਕਰੋੜਾਂ ਰੁਪਏ ਦਾ ਕੀਤਾ ਹੇਰਫੇਰ, ਪੰਜ ਜਣੇ ਆਏ ਅੜਿੱਕੇ

ਅੰਮ੍ਰਿਤਸਰ (ਵੀਓਪੀ ਸਾਬਕਾ)- ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੇ ਤਹਿਤ ਵੀਰਵਾਰ ਨੂੰ ਗ੍ਰਾਮ ਪੰਚਾਇਤ ਦੇ ਗੁਰਮੇਜ ਸਿੰਘ ਅਤੇ ਜਵਾਲਾ ਸਿੰਘ (ਦੋਵੇਂ ਸਾਬਕਾ ਸਰਪੰਚ), ਨਿਰਵੈਲ ਸਿੰਘ, ਕਾਬੁਲ ਸਿੰਘ ਅਤੇ ਗੁਰਬੀਰ ਸਿੰਘ (ਦੋਵੇਂ ਸਾਬਕਾ ਮੈਂਬਰ) ਨੂੰ ਗ੍ਰਿਫਤਾਰ ਕੀਤਾ ਹੈ।

ਬੇਨਕਾ ਨੂੰ ਜ਼ਿਲ੍ਹਾ ਤਰਨਤਾਰਨ ਦੇ ਵਿਕਾਸ ਲਈ ਮਿਲੀ ਸਰਕਾਰੀ ਗਰਾਂਟ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਪਿੰਡ ਬੇਨਕਾ ਵਾਸੀ ਸ਼ੁਬੇਗ ਸਿੰਘ ਵੱਲੋਂ ਬਿਊਰੋ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਸਾਬਕਾ ਪੰਚਾਇਤ ਮੈਂਬਰਾਂ ਖਿਲਾਫ ਦਰਜ ਕੀਤਾ ਗਿਆ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਦੋਸ਼ੀਆਂ ਨੇ ਪਿੰਡ ਬੇਨਕਾ ਦੇ ਪੰਚਾਇਤ ਮੈਂਬਰ ਵਜੋਂ ਆਪਣੇ ਕਾਰਜਕਾਲ ਦੌਰਾਨ ਸਰਕਾਰੀ ਫੰਡਾਂ ਵਿੱਚੋਂ 1 ਕਰੋੜ 66 ਲੱਖ 95 ਹਜ਼ਾਰ 153 ਰੁਪਏ ਦਾ ਗਬਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਵਿਜੀਲੈਂਸ ਬਿਓਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਪੰਜ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!